ਭਾਰਤੀ ਨੂੰ ਇਸਲਾਮਿਕ ਸਟੇਟ ਨਾਲ ਜੁੜਨ ਦੀ ਕੋਸ਼ਿਸ਼ ਕਾਰਨ 14 ਸਾਲ ਦੀ ਕੈਦ

05/20/2019 9:53:45 PM

ਲੰਡਨ— ਬ੍ਰਿਟੇਨ ਦੀ ਇਕ ਅਦਾਲਤ ਨੇ ਇਸਲਾਮਿਕ ਸਟੇਟ ਨਾਲ ਜੁੜਨ ਦਾ ਇਰਾਦਾ ਰੱਖਣ ਵਾਲੇ ਭਾਰਤੀ ਵਿਅਕਤੀ ਨੂੰ 14 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜਨ ਸੀਰੀਆ ਜਾ ਰਹੇ ਇਸ ਭਾਰਤੀ ਨੂੰ ਕੁਝ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਬ੍ਰਿਟੇਨ ਦੀ ਇਕ ਅਦਾਲਤ ਨੇ ਪਿਛਲੇ ਮਹੀਨੇ ਉਸ ਨੂੰ ਅੱਤਵਾਦ ਦੇ ਅਪਰਾਧਾਂ 'ਚ ਦੋਸ਼ੀ ਪਾਇਆ ਸੀ ਤੇ ਸੋਮਵਾਰ ਨੂੰ ਉਸ ਨੂੰ 14 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ। ਲਿਸੇਸਟਰ ਨਿਵਾਸੀ 22 ਸਾਲਾ ਹੰਜਲਾ ਪਟੇਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਅਪ੍ਰੈਲ 'ਚ ਬਰਮਿੰਘਮ ਕ੍ਰਾਊਨ ਕੋਰਟ 'ਚ ਮੁਕੱਦਮੇ ਤੋਂ ਬਾਅਦ ਜੂਰੀ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ। ਵੈਸਟ ਮਿਡਲੈਂਡ ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਤੇ ਉਸ ਦੇ ਸੀਰੀਆ ਜਾਣ ਤੇ ਇਸਲਾਮਿਕ ਸਟੇਟ ਨਾਲ ਜੁੜਨ ਦੇ ਇਰਾਦੇ ਬਾਰੇ ਪਤਾ ਲੱਗਿਆ। ਪਟੇਲ ਨੂੰ ਉਸ ਦੇ ਸਾਥੀ 23 ਸਾਲਾ ਸਫਵਾਨ ਮੰਸੂਰ ਦੇ ਨਾਲ ਇਕ ਜੁਲਾਈ 2017 ਨੂੰ ਗ੍ਰਿਫਤਾਰ ਕੀਤਾ ਸੀ।


Baljit Singh

Content Editor

Related News