ਭਾਰਤੀ ਮੂਲ ਦੇ ਵਿਅਕਤੀ ''ਤੇ ਅਮਰੀਕਾ ''ਚ PPE ਕਿੱਟਾਂ ਤੇ ਮਾਸਕ ਮਹਿੰਗੇ ਵੇਚਣ ਦੇ ਦੋਸ਼

04/26/2020 1:51:07 AM

ਨਿਊਯਾਰਕ - ਅਮਰੀਕਾ ਵਿਚ ਭਾਰਤੀ ਮੂਲ ਦੇ 45 ਸਾਲਾ ਇਕ ਵਿਅਕਤੀ 'ਤੇ ਦੇਸ਼ ਦੇ ਰੱਖਿਆ ਉਤਪਾਦਨ ਐਕਟ ਦੇ ਤਹਿਤ ਅਪਰਾਧਿਕ ਦੋਸ਼ ਲਗਾਏ ਗਏ ਹਨ। ਅਧਿਕਾਰੀਆਂ ਨੇ ਆਖਿਆ ਕਿ ਉਸ 'ਤੇ ਕੋਵਿਡ-19 ਮਹਾਮਾਰੀ ਦੌਰਾਨ ਵਿਅਕਤੀਗਤ ਸੁਰੱਖਿਆ ਉਪਕਰਣਾਂ ਦੀ ਕਮੀ ਵਿਚਾਲੇ ਉਨ੍ਹਾਂ ਦੀ ਜਮਾਖੋਰੀ ਕਰਨ ਅਤੇ ਜ਼ਿਆਦਾ ਮੁਨਾਫਾ ਕਮਾਉਣ ਦਾ ਦੋਸ਼ ਹੈ। ਬਰੁਕਲਿਨ ਵਿਚ ਅਮਰੀਕੀ ਅਟਾਰਨੀ ਦੇ ਦਫਤਰ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਆਖਿਆ ਕਿ ਅਮਰਦੀਪ ਸਿੰਘ ਨੇ ਵੱਡੀ ਗਿਣਤੀ ਵਿਚ ਸਾਹ ਲੈਣ ਵਿਚ ਇਸਤੇਮਾਲ ਹੋਣ ਵਾਲੇ ਯੰਤਰ, ਆਪਰੇਸ਼ਨ ਦੌਰਾਨ ਇਸਤੇਮਾਲ ਹੋਣ ਵਾਲੇ ਗਾਊਨ, ਹੈਂਡ ਸੈਨੇਟਾਈਜ਼ਰ ਅਤੇ ਹੋਰ ਵਿਅਕਤੀਗਤ ਸੁਰੱਖਿਆ ਉਪਕਰਣ (ਪੀ. ਪੀ. ਆਈ.) ਆਦਿ ਲਾਂਗ ਆਈਲੈਂਡ ਦੇ ਇਕ ਗੋਦਾਮ ਵਿਚ ਜਮ੍ਹਾ ਕਰ ਲਏ ਸਨ ਅਤੇ ਵੱਖ-ਵੱਖ ਵੈੱਬਸਾਈਟਾਂ 'ਤੇ ਆਨਲਾਈਨ ਅਤੇ ਨਾਸਾਓ ਕਾਊਟੀ ਦੇ ਇਕ ਕੇਂਦਰ ਦੇ ਜ਼ਰੀਏ ਇਨਾਂ ਨੂੰ ਬਿਨਾਂ ਕਿਸੇ ਰਿਆਇਤ ਦੇ ਜ਼ਿਆਦਾ ਕੀਮਤਾਂ ਵਿਚ ਵੇਚ ਰਿਹਾ ਸੀ।

US prosecutor charges Indian-origin man with hoarding PPE - Social ...

ਬਿਆਨ ਵਿਚ ਆਖਿਆ ਗਿਆ ਕਿ ਸੈਂਟ੍ਰਲ ਇਸ਼ਲਿਪ ਦੀ ਫੈਡਰਲ ਅਦਾਲਤ ਵਿਚ ਸਿੰਘ ਖਿਲਾਫ ਸ਼ੁੱਕਰਵਾਰ ਨੂੰ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਗਈ ਅਤੇ ਉਸ 'ਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਨਿਊਯਾਰਕ ਦੇ ਬ੍ਰੈਂਟਵੁਡ ਵਿਚ ਇਕ ਗੋਦਾਮ ਵਿਚ ਪੀ. ਪੀ. ਆਈ. ਦੀ ਜਮ੍ਹਾਖੋਰੀ ਕਰ 1950 ਦੇ ਰੱਖਿਆ ਉਤਪਾਦਨ ਐਕਟ (ਡੀ. ਪੀ. ਏ.) ਦੇ ਉਲੰਘਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਸ 'ਤੇ ਨਿਊਯਾਰਕ ਦੇ ਪਲੇਨਬਯੂ ਵਿਚ ਆਪਣੇ ਵਿਕਰੀ ਕੇਂਦਰ ਵਿਚ ਉਪਭੋਗਤਾਵਾਂ ਨੂੰ ਇਸ ਨੂੰ ਮਹਿੰਗੇ ਦਾਮਾਂ 'ਤੇ ਵੇਚਣ ਦੇ ਵੀ ਦੋਸ਼ ਹਨ। ਡੀ. ਪੀ. ਏ. ਦੇ ਤਹਿਤ ਦੋਸ਼ੀ ਠਹਿਰਾਏ ਜਾਣ 'ਤੇ ਸਿੰਘ ਨੂੰ ਇਕ ਸਾਲ ਦੀ ਕੈਦ ਹੋ ਸਕਦੀ ਹੈ। ਅਮਰੀਕੀ ਅਟਾਰਨੀ ਦੇ ਦਫਤਰ ਨੇ ਆਖਿਆ ਕਿ ਉਹ ਅਗਲੇ ਹਫਤੇ ਖੁਦ ਆਮਤ-ਸਮਰਪਣ ਕਰੇਗਾ।


Khushdeep Jassi

Content Editor

Related News