ਔਰਤ ਤੇ 2 ਬੱਚਿਆਂ ਦੀ ਹੱਤਿਆ ਦੀ ਕੋਸ਼ਿਸ਼ ਦੋਸ਼ 'ਚ ਗ੍ਰਿਫਤਾਰ ਭਾਰਤੀ ਵਿਅਕਤੀ ਅਦਾਲਤ 'ਚ ਪੇਸ਼
Monday, Oct 28, 2024 - 04:57 PM (IST)
ਲੰਡਨ (ਏਜੰਸੀ)- ਪੂਰਬੀ ਲੰਡਨ 'ਚ ਇਕ ਔਰਤ ਅਤੇ ਦੋ ਬੱਚਿਆਂ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫਤਾਰ ਭਾਰਤੀ ਮੂਲ ਦੇ ਵਿਅਕਤੀ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਨ੍ਹਾਂ ਲੋਕਾਂ 'ਤੇ ਪਿਛਲੇ ਹਫਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕੁਲਵਿੰਦਰ ਰਾਮ (48) ਨੂੰ ਬਰਕਿੰਗਸਾਈਡ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ 'ਤੇ ਇਕ 30 ਸਾਲਾ ਔਰਤ, ਇਕ ਅੱਠ ਸਾਲ ਦੀ ਬੱਚੀ ਅਤੇ ਇਕ ਦੋ ਸਾਲ ਦੇ ਬੱਚੇ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਸਾਰੀਆਂ ਧਿਰਾਂ ਇੱਕ-ਦੂਜੇ ਨੂੰ ਜਾਣਦੀਆਂ ਹਨ। ਪੁਲਸ ਮੁਤਾਬਕ ਪੀੜਤਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਫਿਲੀਪੀਨਜ਼: ਤੂਫਾਨ 'ਟਰਾਮੀ' ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116
ਡਿਟੈਕਟਿਵ ਸੁਪਰਡੈਂਟ ਲੇਵਿਸ ਬਾਸਫੋਰਡ ਨੇ ਇਸ ਨੂੰ "ਸੱਚਮੁੱਚ ਹੈਰਾਨ ਕਰਨ ਵਾਲਾ" ਹਮਲਾ ਦੱਸਿਆ ਅਤੇ ਕਿਹਾ ਕਿ ਮੈਂ ਇਸ ਘਟਨਾ ਨਾਲ ਨਜਿੱਠਣ ਦੌਰਾਨ ਸਥਾਨਕ ਨਿਵਾਸੀਆਂ ਦੀ ਸਹਾਇਤਾ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤੁਸੀਂ ਖੇਤਰ ਵਿਚ ਪੁਲਸ ਦੀ ਮੌਜੂਦਗੀ ਵਿਚ ਵਾਧਾ ਦੇਖੋਗੇ। ਜਨਤਾ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਾਂਚ ਵਿਚ ਸਹਾਇਤਾ ਕਰਨ ਵਾਲੀ ਕਿਸੇ ਵੀ ਜਾਣਕਾਰੀ ਲਈ ਪੁਲਸ ਫੋਰਸ ਨਾਲ ਸੰਪਰਕ ਕਰ ਸਕਦੇ ਹਨ। ਛੂਰੇਬਾਜ਼ੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ, ਲੰਡਨ ਐਂਬੂਲੈਂਸ ਸੇਵਾ ਅਤੇ ਏਅਰ ਐਂਬੂਲੈਂਸ ਸ਼ੁੱਕਰਵਾਰ ਨੂੰ ਮੌਕੇ 'ਤੇ ਪਹੁੰਚੇ। ਰਾਮ ਨੂੰ ਵੀ ਬੀਮਾਰ ਹੋਣ ਤੋਂ ਬਾਅਦ ਪੀੜਤਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਬਾਅਦ ਵਿੱਚ ਜਾਂਚ ਤੋਂ ਬਾਅਦ ਉਸਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਭਾਰਤ ਨੇ ਸ਼੍ਰੀਲੰਕਾ ਦੇ ਧਾਰਮਿਕ ਸਥਾਨਾਂ 'ਤੇ 'ਰੂਫਟਾਪ' ਸੋਲਰ ਸਿਸਟਮ ਕੀਤਾ ਸਥਾਪਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8