ਟੋਰਾਂਟੋ ''ਚ ਭਾਰਤੀ ਮੂਲ ਦਾ ਵਿਅਕਤੀ ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫਤਾਰ

Wednesday, Nov 06, 2019 - 12:55 AM (IST)

ਟੋਰਾਂਟੋ ''ਚ ਭਾਰਤੀ ਮੂਲ ਦਾ ਵਿਅਕਤੀ ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫਤਾਰ

ਟੋਰਾਂਟੋ (ਏਜੰਸੀ)- ਪਿਛਲੇ ਹਫਤੇ ਟੋਰਾਂਟੋ ਨਾਈਟ ਕਲੱਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਕਾਰ ਵਿੱਚ ਸੁੱਤੀ ਔਰਤ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਪਹਿਲੀ ਨਵੰਬਰ ਨੂੰ ਤੜਕੇ ਪੌਲਸਰ ਪੀਅਰ ਵਿਖੇ ਸਥਿਤ ਰੈਬਲ ਨਾਈਟ ਕਲੱਬ ਵਿਚ ਬੇਹੋਸ਼ ਹੋਈ ਇਕ ਮਹਿਲਾ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ। ਪੁਲਸ ਨੇ ਦੱਸਿਆ ਕਿ ਨਾਈਟ ਕਲੱਬ ਵਿਚ ਬੇਸੁੱਧ ਹੋਈ ਔਰਤ ਜਦੋਂ ਹੋਸ਼ ਵਿਚ ਆਈ ਤਾਂ ਉਹ ਨਾਈਟ ਕਲੱਬ ਦੀ ਬਜਾਏ ਇਕ ਗੱਡੀ ਵਿਚ ਸੀ।

ਜਾਂਚ ਵਿਚ ਇਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ। ਜਿਸ ਦੀ ਪਛਾਣ ਭਾਰਤੀ ਮੂਲ ਦੇ ਵਿਅਕਤੀ ਦੀਪੇਸ਼ ਪਟੇਲ ਵਜੋਂ ਹੋਈ ਹੈ, ਜਿਸ ਵਿਰੁੱਧ ਪੁਲਸ ਨੇ ਜਿਨਸੀ ਸ਼ੋਸ਼ਣ, ਜਬਰਦਸਤੀ ਅਤੇ ਜਬਰੀ ਕੈਦ ਦੇ ਦੋਸ਼ ਲਗਾਏ ਹਨ। ਪੁਲਸ ਨੇ ਦੱਸਿਆ ਕਿ ਦੀਪੇਸ਼ ਔਰਤ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਿਆ ਅਤੇ ਉਥੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਪੁਲਸ ਅਧਿਕਾਰੀਆਂ ਵਲੋਂ ਦੀਪੇਸ਼ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।


author

Sunny Mehra

Content Editor

Related News