ਭਾਰਤੀ ਮੂਲ ਦੀ ਉੱਦਮੀ ਹਰਪ੍ਰੀਤ ਕੌਰ ਨੇ ਬ੍ਰਿਟੇਨ ਦੇ ਮਸ਼ਹੂਰ TV ਸ਼ੋਅ ''ਚ ਜਿੱਤ ਕੀਤੀ ਦਰਜ

Sunday, Mar 27, 2022 - 09:32 PM (IST)

ਲੰਡਨ-ਭਾਰਤੀ ਮੂਲ ਦੀ ਉੱਦਮੀ ਅਤੇ ਉੱਤਰੀ ਇੰਗਲੈਂਡ 'ਚ ਮਠਿਆਈ ਦੀ ਦੁਕਾਨ ਚਲਾਉਣ ਵਾਲੀ 30 ਸਾਲਾ ਹਰਪ੍ਰੀਤ ਕੌਰ ਨੇ ਬ੍ਰਿਟੇਨ ਨੇ ਮਸ਼ਹੂਰ ਟੈਲੀਵਿਜ਼ਨ ਸ਼ੋਅ 'ਦਿ ਅਪ੍ਰੈਂਟਿਸ' 'ਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ 16 ਮੁਕਾਬਲੇਬਾਜ਼ਾਂ ਨੂੰ ਪਛਾੜ ਕੇ 2.5 ਲੱਖ ਪੌਂਡ ਦਾ ਨਿਵੇਸ਼ ਹਾਸਲ ਕੀਤਾ ਹੈ। ਬੀ.ਬੀ.ਸੀ. 'ਤੇ ਪ੍ਰਸਾਰਿਤ ਅਤੇ ਕਾਰੋਬਾਰੀ ਲਾਰਡ ਏਲਨ ਸੁਗਰ ਵੱਲੋਂ ਸੰਚਾਲਿਤ ਸ਼ੋਅ ਦੇ 16ਵੇਂ ਐਡੀਸ਼ਨ 'ਚ ਭਾਰਤੀ ਮੂਲ ਦੇ ਇਕ ਹੋਰ ਪ੍ਰਤੀਭਾਗੀ ਅਕਸ਼ੈ ਠਕਰਾਰ ਸਮੇਤ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਉੱਦਮੀਆਂ ਨੂੰ ਉਨ੍ਹਾਂ ਨੇ ਟੱਕਰ ਦਿੱਤੀ ਅਤੇ ਇਹ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਤੇ ICCC ਦਾ ਕੀਤਾ ਉਦਘਾਟਨ

ਆਖ਼ਿਰ 'ਚ ਕੌਰ ਕਾਰੋਬਾਰੀ ਨੇਤਾ ਨੂੰ ਸੰਤੁਸ਼ਟ ਕਰਨ 'ਚ ਸਫ਼ਲ ਰਹੀ ਕਿ ਉਨ੍ਹਾਂ ਦੇ ਡੇਜਰਟ ਪਾਰਲਰਨ 'ਓ ਸੋ ਯਮ' ਦਾ ਵਿਤਸਾਰ ਕਰਨ ਦੇ ਵਿਚਾਰ ਦਾ ਸਮਰਥਨ ਕਰਨ। ਵੀਕਐਂਡ 'ਚ ਰਿਕਾਰਡ ਕੀਤੇ ਗਏ ਐਪੀਸੋਡ 'ਚ ਉਨ੍ਹਾਂ ਨੂੰ ਜੇਤੂ ਐਲਾਨ ਕੀਤਾ ਗਿਆ। ਕੌਰ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਮੈਂ ਬੀ.ਬੀ.ਸੀ. ਅਪ੍ਰੈਂਟਿਸ ਜਿੱਤ ਲਿਆ ਹੈ ਪਰ ਮੈਂ ਓ ਸੋ ਯਮ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਸਮਰਥ ਕੀਤਾ।

ਇਹ ਵੀ ਪੜ੍ਹੋ : ਅਮਰੀਕਾ ਰੂਸ 'ਚ ਪੁਤਿਨ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ : ਬਲਿੰਕਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News