ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਬ੍ਰਿਟੇਨ ਸਰਕਾਰ ''ਤੇ ਕੀਤਾ ਮੁਕੱਦਮਾ

04/24/2020 9:15:51 PM

ਲੰਡਨ (ਭਾਸ਼ਾ)- ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਨਿੱਜੀ ਸੁਰੱਖਿਆ ਡਿਵਾਇਸ (ਪੀ.ਪੀ.ਈ.) ਦੀ ਕਮੀ ਅਤੇ ਇਸ ਦੇ ਇਸਤੇਮਾਲ ਨੂੰ ਲੈ ਕੇ ਅਸਪੱਸ਼ਟ ਹਿਦਾਇਤਾਂ ਲਈ ਬ੍ਰਿਟੇਨ ਸਰਕਾਰ ਦੇ ਖਿਲਾਫ ਮੁਕੱਦਮਾ ਕੀਤਾ ਹੈ। ਡਾਕਟਰ ਨਿਸ਼ਾਂਤ ਜੋਸ਼ੀ ਅਤੇ ਉਨ੍ਹਾਂ ਦੀ ਗਰਭਵਤੀ ਪਤਨੀ ਡਾਕਟਰ ਮੀਨਲ ਵਿਜ ਨੇ ਸਿਹਤ ਅਤੇ ਸਮਾਜਿਕ ਦੇਖਭਾਲ ਅਤੇ ਇੰਗਲੈਂਡ ਜਨ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਅਤੇ ਘਰੇਲੂ ਤੇ ਯੂਰਪੀ ਯੂਨੀਅਨ ਤੋਂ ਜ਼ਰੂਰੀ ਪੀ.ਪੀ.ਈ. ਮੰਗਾਉਣ ਵਿਚ ਸਰਕਾਰ ਦਾ ਨਾਕਾਯਾਬੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਦੇ ਅਕਸਰ ਉਨ੍ਹਾਂ ਦੇ ਸੰਪਰਕ ਵਿਚ ਆਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪੀ.ਪੀ.ਈ. ਨੂੰ ਲੈ ਕੇ ਮੌਜੂਦਾ ਮਾਰਗਦਰਸ਼ਨ ਅਤੇ ਇਨ੍ਹਾਂ ਦੀ ਉਪਲਬਧਤਾ ਉਨ੍ਹਾਂ ਨੂੰ ਇਨਫੈਕਸ਼ਨ ਨਾਲ ਉਚਿਤ ਸੁਰੱਖਿਆ ਪ੍ਰਦਾਨ ਕਰਨ ਲਈ ਭਰਪੂਰ ਨਹੀਂ ਹਨ। ਜੋੜੇ ਨੇ ਇਸੇ ਹਫਤੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਅਸੀਂ ਕੋਵਿਡ-19 ਦੀ ਲਪੇਟ ਵਿਚ ਆਉਣ ਵਾਲੇ ਸਿਹਤ ਕਾਮਿਆਂ ਦੀ ਵੱਧਦੀ ਗਿਣਤੀ ਅਤੇ ਮੌਤਾਂ ਨੂੰ ਲੈ ਕੇ ਬਹੁਤ ਹੀ ਚਿੰਤਤ ਹਾਂ। ਸਰਕਾਰ ਦਾ ਫਰਜ਼ ਹੈ ਕਿ ਉਹ ਆਪਣੇ ਸਿਹਤ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਦਾਨ ਕਰੇ। ਸਿਹਤ ਮੁਲਾਜ਼ਮਾਂ ਸੁਰੱਖਿਆ ਦੇ ਉਪਾਅ ਨੂੰ ਲੈ ਕੇ ਫਿਕਰਮੰਦ ਹਨ, ਜੋ ਕਿ ਬਿਨਾਂ ਕਾਰਨ ਦਿੱਤੇ ਜਾਂਦੇ ਹਨ।


Sunny Mehra

Content Editor

Related News