ਮਾਣ ਦੀ ਗੱਲ, ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਆਸਟ੍ਰੇਲੀਆਈ ਸੰਸਦ 'ਚ ਸੈਨੇਟਰ ਵਜੋਂ ਚੁੱਕੀ ਸਹੁੰ

Monday, Dec 04, 2023 - 03:24 PM (IST)

ਮਾਣ ਦੀ ਗੱਲ, ਭਾਰਤੀ ਮੂਲ ਦੇ ਡੇਵ ਸ਼ਰਮਾ ਨੇ ਆਸਟ੍ਰੇਲੀਆਈ ਸੰਸਦ 'ਚ ਸੈਨੇਟਰ ਵਜੋਂ ਚੁੱਕੀ ਸਹੁੰ

ਕੈਨਬਰਾ (ਏਜੰਸੀ): ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਡੇਵ ਸ਼ਰਮਾ ਨੇ ਸੋਮਵਾਰ ਨੂੰ ਆਸਟ੍ਰੇਲੀਅਨ ਸੰਸਦ ਵਿੱਚ ਨਿਊ ਸਾਊਥ ਵੇਲਜ਼ (ਐਨਐਸਡਬਲਯੂ) ਦੇ ਸੈਨੇਟਰ ਵਜੋਂ ਅਧਿਕਾਰਤ ਤੌਰ ’ਤੇ ਸਹੁੰ ਚੁੱਕੀ। 47 ਸਾਲਾ ਸ਼ਰਮਾ ਪਿਛਲੇ ਮਹੀਨੇ ਸਾਬਕਾ ਰਾਜ ਖਜ਼ਾਨਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ ਹਰਾ ਕੇ ਵਿਰੋਧੀ ਲਿਬਰਲ ਪਾਰਟੀ ਤੋਂ NSW ਸੈਨੇਟ ਅਹੁਦਾ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ। ਡੇਵ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਡੇਵ ਨੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ,''ਅੱਜ NSW ਲਈ ਸੈਨੇਟਰ ਵਜੋਂ ਸਹੁੰ ਚੁੱਕਣਾ ਇੱਕ ਸੱਚਾ ਸਨਮਾਨ ਸੀ। ਮੈਂ ਨਿਊ ਸਾਊਥ ਵੇਲਜ਼ ਦੇ ਲੋਕਾਂ ਦੀ ਸੇਵਾ ਕਰਨ ਲਈ ਉਤਸੁਕ ਹਾਂ।''

PunjabKesari

ਸੈਨੇਟਰ ਕੋਵੈਸਿਕ ਨੇ ਐਕਸ 'ਤੇ ਲਿਖਿਆ,"ਸਾਡੇ ਨਵੇਂ ਸੈਨੇਟਰ ਡੇਵ ਸ਼ਰਮਾ ਨੂੰ ਅੱਜ ਸਹੁੰ ਚੁੱਕ ਸਮਾਗਮ ਵਿੱਚ ਲੈ ਕੇ ਆਉਣਾ ਇੱਕ ਸਨਮਾਨ ਦੀ ਗੱਲ ਹੈ। ਸੈਨੇਟਰ ਸ਼ਰਮਾ ਨੂੰ ਵਧਾਈਆਂ,"। ਲਿਬਰਲ ਪਾਰਟੀ ਦੇ ਡਿਪਟੀ ਲੀਡਰ ਸੂਜ਼ਨ ਲੇ ਨੇ ਕਿਹਾ ਕਿ ਸ਼ਰਮਾ ਫੈਡਰਲ ਲਿਬਰਲ ਟੀਮ ਵਿੱਚ "ਮਾਣਯੋਗ ਮੈਂਬਰ" ਹਨ। ਲੇ ਨੇ X 'ਤੇ ਲਿਖਿਆ,"ਉਸ ਕੋਲ ਸੰਸਦ ਅਤੇ ਸੀਨੀਅਰ ਡਿਪਲੋਮੈਟਿਕ ਪੋਸਟਿੰਗ ਵਿੱਚ ਮਜ਼ਬੂਤ ਅਨੁਭਵ ਹੈ। ਡੇਵ ਦੀ ਡੂੰਘੀ ਵਿਦੇਸ਼ ਨੀਤੀ ਦੀ ਬੁੱਧੀ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਜਾਵੇਗਾ ਕਿਉਂਕਿ ਅਸੀਂ WWII ਤੋਂ ਬਾਅਦ ਸਭ ਤੋਂ ਖਤਰਨਾਕ ਭੂ-ਰਾਜਨੀਤਿਕ ਹਾਲਾਤਾਂ ਵਿੱਚ ਹਾਂ,"।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਪੰਜਾਬੀ ਨੌਜਵਾਨ ਨੇ ਵਧਾਇਆ ਭਾਈਚਾਰੇ ਦਾ ਮਾਣ, ਹਾਸਲ ਕੀਤੀ ਵੱਡੀ ਉੁੁੁਪਲਬਧੀ

ਇਹ ਘਟਨਾਕ੍ਰਮ ਉਦੋਂ ਹੋਇਆ ਹੈ ਜਦੋਂ ਲਿਬਰਲ ਸਮਰਥਨ ਵਾਪਸ ਲੈਣ ਅਤੇ ਮੁੱਖ ਤੌਰ 'ਤੇ ਲੇਬਰ ਪਾਰਟੀ ਦੇ ਕਬਜ਼ੇ ਵਾਲੀਆਂ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਲਿਬਰਲ ਪਾਰਟੀ ਦੇ ਨੇਤਾ ਪੀਟਰ ਡਟਨ ਨੇ ਸ਼ਰਮਾ ਨੂੰ ਸੀਟ ਹਾਸਲ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਸੀ ਕਿ ਸ਼ਰਮਾ ਦਾ ਲਿਬਰਲ ਪਾਰਟੀ ਦੇ ਹਿੱਸੇ ਵਜੋਂ ਸੈਨੇਟ ਵਿੱਚ ਦਾਖਲਾ ਵਿਦੇਸ਼ਾਂ ਅਤੇ ਘਰੇਲੂ ਸਮਾਗਮਾਂ ਦੇ ਮੱਦੇਨਜ਼ਰ ਇੱਕ ਮਹੱਤਵਪੂਰਨ ਸਮੇਂ ਵਿੱਚ ਹੋਇਆ ਹੈ। ਡਟਨ ਮੁਤਾਬਕ,“ਉਨ੍ਹਾਂ ਦੀ ਕੂਟਨੀਤਕ ਅਤੇ ਵਿਦੇਸ਼ ਨੀਤੀ ਦੀ ਮੁਹਾਰਤ ਅਤੇ ਤਜ਼ਰਬੇ ਕਾਫ਼ੀ ਸਹਾਇਤਾ ਕਰੇਗਾ।” ਡਟਨ ਨੇ ਅੱਗੇ ਕਿਹਾ ਕਿ ਡੇਵ ਰੋਜ਼ਾਨਾ ਆਸਟ੍ਰੇਲੀਆਈ ਕਾਮਿਆਂ, ਪਰਿਵਾਰਾਂ ਅਤੇ ਛੋਟੇ ਕਾਰੋਬਾਰਾਂ ਲਈ ਲੜਨਾ ਜਾਰੀ ਰੱਖੇਗਾ, ਜਿਨ੍ਹਾਂ ਨੂੰ ਸੱਤਾਧਾਰੀ ਲੇਬਰ ਸਰਕਾਰ ਦੁਆਰਾ ਭੁੱਲਿਆ ਅਤੇ ਪਿੱਛੇ ਛੱਡਿਆ ਜਾ ਰਿਹਾ ਹੈ।

ਪਾਰਲੀਮੈਂਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਕੈਰੀਅਰ ਡਿਪਲੋਮੈਟ ਵਜੋਂ ਡੇਵ ਨੂੰ ਵਾਸ਼ਿੰਗਟਨ ਡੀਸੀ ਅਤੇ ਪੋਰਟ ਮੋਰੇਸਬੀ ਵਿੱਚ ਵੀ ਤਾਇਨਾਤ ਕੀਤਾ ਗਿਆ ਸੀ, ਉਸਨੇ ਬੋਗਨਵਿਲੇ ਵਿੱਚ ਪੀਸ ਨਿਗਰਾਨੀ ਸਮੂਹ ਦੇ ਨਾਲ ਇੱਕ ਸ਼ਾਂਤੀ ਰੱਖਿਅਕ ਵਜੋਂ ਸੇਵਾ ਕੀਤੀ ਅਤੇ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਵਿਭਾਗ ਵਿੱਚ ਅੰਤਰਰਾਸ਼ਟਰੀ ਵਿਭਾਗ ਦੀ ਅਗਵਾਈ ਕੀਤੀ। ਉਸਨੇ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸਨੇ ਕਾਨੂੰਨ ਵਿੱਚ ਪਹਿਲੇ ਦਰਜੇ ਦੇ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ। ਉਸਨੇ ਕੈਮਬ੍ਰਿਜ ਤੋਂ ਮਾਸਟਰ ਆਫ਼ ਆਰਟਸ ਅਤੇ ਡੀਕਿਨ ਯੂਨੀਵਰਸਿਟੀ ਤੋਂ ਮਾਸਟਰ ਆਫ਼ ਆਰਟਸ (ਅੰਤਰਰਾਸ਼ਟਰੀ ਸਬੰਧ) ਵੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

 


author

Vandana

Content Editor

Related News