ਪੁੱਤ ਦੀ ਬੀਮਾਰੀ ਕਾਰਨ ਟੁੱਟਿਆ ਭਾਰਤੀ ਜੋੜਾ! 36ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਤਿੰਨਾਂ ਦੀ ਮੌਤ
Tuesday, Jun 09, 2026 - 05:08 PM (IST)
ਲੰਡਨ : ਯੂਕੇ ਵਿਚ ਇਕ ਲਗਜ਼ਰੀ ਅਪਾਰਟਮੈਂਟ ਤੋਂ ਡਿੱਗਣ ਕਾਰਨ ਇਕ ਭਾਰਤੀ ਜੋੜੇ ਤੇ ਉਨ੍ਹਾਂ ਦੇ 9 ਸਾਲਾ ਗੰਭੀਰ ਰੂਪ ਵਿਚ ਬੀਮਾਰ ਬੇਟੇ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁਰੂਆਤੀ ਜਾਂਚ ਮਗਰੋਂ ਇਹ ਮਾਮਲਾ ਖੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ।
ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ 27 ਮਈ ਨੂੰ ਦੱਖਣੀ ਲੰਡਨ ਦੇ ਐਲੀਫੈਂਟ ਐਂਡ ਕੈਸਲ ਵਿਚ ਹਾਈਪੁਆਇੰਟ ਟਾਵਰ ਬਲਾਕ ਵਿਚ ਆਪਣੇ ਅਪਾਰਟਮੈਂਟ ਦੀ 36ਵੀਂ ਮੰਜ਼ਿਲ 'ਤੇ ਬਾਲਕੋਨੀ ਤੋਂ ਡਿੱਗਣ ਕਾਰਨ ਰਾਕੇਸ਼ (47), ਆਦਿਤੀ ਪਰਾਲਕਰ (46) ਤੇ ਉਨ੍ਹਾਂ ਦੇ ਬੇਟੇ ਸਿਡ ਦੀ ਮੌਤ ਹੋ ਗਈ। ਪਰਿਵਾਰ ਇਕ 45 ਮੰਜ਼ਿਲਾ ਇਮਾਰਤ ਵਿਚ ਰਹਿੰਦਾ ਸੀ।
ਇਸ ਦੌਰਾਨ ਬਰਮੰਡਸੀ ਤੇ ਓਲਡ ਸਾਊਥਵਾਕ ਲਈ ਲੇਬਰ ਸੰਸਦ ਮੈਂਬਰ ਨੀਲ ਕੋਇਲ ਨੇ ਕਿਹਾ ਕਿ ਸਿਡ ਕਿਡਨੀ ਸਬੰਧੀ ਗੰਭੀਰ ਬੀਮਾਰੀਆਂ ਦੇ ਨਾਲ ਹੀ ਪੈਦਾ ਹੋਇਆ ਸੀ ਤੇ ਪੁਲਸ ਦਾ ਮੰਨਣਾ ਹੈ ਕਿ ਸਿਡ ਦੀ ਇਸੇ ਹਾਲਤ ਨੇ ਪਰਿਵਾਰ ਨੂੰ ਅਜਿਹਾ ਭਿਆਨਕ ਫੈਸਲਾ ਲੈਣ ਲਈ ਮਜਬੂਰ ਕੀਤਾ। ਪੈਰਾਮੈਡਿਕਸ ਨੇ ਇਸ ਦੌਰਾਨ ਬਹੁਤ ਕੋਸ਼ਿਸ਼ ਕੀਤੀ ਪਰ ਪਰਿਵਾਰ ਨੂੰ ਬਚਾਇਆ ਨਹੀਂ ਜਾ ਸਕਿਆ।
ਮਿਲੀ ਜਾਣਕਾਰੀ ਮੁਤਾਬਕ ਰਾਕੇਸ਼ ਤੇ ਉਨ੍ਹਾਂ ਦੀ ਪਤਨੀ ਦਾ ਜਨਮ ਭਾਰਤ ਦਾ ਹੈ ਤੇ ਉਹ ਲੰਡਨ ਵਿਚ ਵਿੱਤ ਤੇ ਉਸਾਰੀ ਲਈ ਸਲਾਹਕਾਰ ਵੱਜੋਂ ਕੰਮ ਕਰਦੇ ਸਨ। ਇਹ ਜੋੜਾ 2020 ਵਿਚ ਆਪਣੇ ਬੇਟੇ ਦੇ ਇਲਾਜ ਲਈ ਭਾਰਤ ਗਿਆ ਸੀ ਪਰ ਇਲਾਜ ਸਫਲ ਨਾ ਰਹਿਣ ਮਗਰੋਂ ਯੂਕੇ ਵਾਪਸ ਆ ਗਿਆ। ਅਧਿਕਾਰੀ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਹਨ, ਕਿ ਆਖਿਰ ਕਿਹੜੇ ਕਾਰਨਾਂ ਕਰਕੇ ਭਾਰਤੀ ਜੋੜਾ ਇੰਨਾ ਵੱਡਾ ਫੈਸਲਾ ਲੈਣ ਨੂੰ ਮਜਬੂਰ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
