ਬਲੋਚਿਸਤਾਨ ਨਿਰਣਾਇਕ ਮੋੜ ’ਤੇ: ਪਾਕਿਸਤਾਨ ਦੇ ਸ਼ਾਸਨ ਮਾਡਲ ਦੀ ਨਾਕਾਮੀ ਬੇਨਕਾਬ

Thursday, Jul 23, 2026 - 01:37 PM (IST)

ਬਲੋਚਿਸਤਾਨ ਨਿਰਣਾਇਕ ਮੋੜ ’ਤੇ: ਪਾਕਿਸਤਾਨ ਦੇ ਸ਼ਾਸਨ ਮਾਡਲ ਦੀ ਨਾਕਾਮੀ ਬੇਨਕਾਬ

ਲੰਡਨ (ਸਰਬਜੀਤ ਸਿੰਘ ਬਨੂੜ)- ਇੰਟਰਨੈਸ਼ਨਲ ਸੈਂਟਰ ਫਾਰ ਪੀਸ ਸਟੱਡੀਜ਼ (ICPS) ਵੱਲੋਂ ਜਾਰੀ ਇੱਕ ਵਿਸ਼ਲੇਸ਼ਣਾਤਮਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਵਿੱਚ ਲਗਾਤਾਰ ਵਿਗੜਦੇ ਹਾਲਾਤ ਸਿਰਫ਼ ਸੁਰੱਖਿਆ ਦਾ ਮਸਲਾ ਨਹੀਂ ਹਨ, ਸਗੋਂ ਇਹ ਪਾਕਿਸਤਾਨ ਦੇ ਸ਼ਾਸਨ ਮਾਡਲ, ਰਾਜਨੀਤਿਕ ਪ੍ਰਬੰਧ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਦਾ ਨਤੀਜਾ ਹਨ। ਰਿਪੋਰਟ ਅਨੁਸਾਰ ਦਹਾਕਿਆਂ ਤੋਂ ਚੱਲ ਰਹੇ ਰਾਜਨੀਤਿਕ ਹਾਸ਼ੀਏਕਰਨ, ਵਿਕਾਸ ਦੀ ਕਮੀ, ਕੁਦਰਤੀ ਸੰਸਾਧਨਾਂ ’ਤੇ ਸਥਾਨਕ ਲੋਕਾਂ ਦੀ ਘੱਟ ਭਾਗੀਦਾਰੀ ਅਤੇ ਸਿਰਫ਼ ਸੈਨਿਕ ਤਾਕਤ ’ਤੇ ਆਧਾਰਿਤ ਨੀਤੀਆਂ ਨੇ ਸੂਬੇ ਵਿੱਚ ਅਸੰਤੋਸ਼ ਨੂੰ ਹੋਰ ਡੂੰਘਾ ਕੀਤਾ ਹੈ। 

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਲੋਚਿਸਤਾਨ ਦਾ ਸੰਕਟ ਹੁਣ ਕੇਵਲ ਇੱਕ ਸੂਬੇ ਤੱਕ ਸੀਮਿਤ ਨਹੀਂ ਰਿਹਾ। ਇਸ ਦੇ ਪ੍ਰਭਾਵ ਪਾਕਿਸਤਾਨ ਦੀ ਅੰਦਰੂਨੀ ਸੁਰੱਖਿਆ, ਆਰਥਿਕ ਸਥਿਰਤਾ, ਵਿਦੇਸ਼ੀ ਨਿਵੇਸ਼ ਅਤੇ ਖੇਤਰੀ ਰਾਜਨੀਤੀ ’ਤੇ ਵੀ ਪੈ ਰਹੇ ਹਨ। ਖ਼ਾਸ ਕਰਕੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਨਾਲ ਜੁੜੇ ਪ੍ਰੋਜੈਕਟਾਂ ਅਤੇ ਹੋਰ ਰਣਨੀਤਕ ਢਾਂਚਿਆਂ ਦੀ ਸੁਰੱਖਿਆ ਨੂੰ ਵੀ ਵੱਡੀ ਚੁਣੌਤੀ ਦਰਪੇਸ਼ ਦੱਸੀ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-   ਪਾਕਿਸਤਾਨ ਨੇ ਅਮਰੀਕਾ ਤੋਂ ਮੰਗ ਲਏ 96 ਹਜ਼ਾਰ ਕਰੋੜ ! ਵਿਚੋਲਗੀ ਦੀ ਲਗਾਈ ਵੱਡੀ ਕੀਮਤ

ਰਿਪੋਰਟ ਦਾ ਮੰਨਣਾ ਹੈ ਕਿ ਸਿਰਫ਼ ਫੌਜੀ ਕਾਰਵਾਈਆਂ ਨਾਲ ਇਸ ਸੰਕਟ ਦਾ ਹੱਲ ਸੰਭਵ ਨਹੀਂ। ਜਦ ਤੱਕ ਸਥਾਨਕ ਲੋਕਾਂ ਦੀ ਰਾਜਨੀਤਿਕ ਭਾਗੀਦਾਰੀ, ਭਰੋਸੇ ਦੀ ਬਹਾਲੀ, ਨਿਆਂਪੂਰਨ ਸ਼ਾਸਨ ਅਤੇ ਆਰਥਿਕ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਹਾਲਾਤ ਵਿੱਚ ਟਿਕਾਊ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਰਿਪੋਰਟ ਕਿਹਾ ਗਿਆ ਹੈ ਕਿ ਬਲੋਚਿਸਤਾਨ ਵਿੱਚ ਵਧ ਰਹੀ ਅਸਥਿਰਤਾ ਪਾਕਿਸਤਾਨ ਲਈ “ਬਹੁ-ਮੋਰਚੀ ਚੁਣੌਤੀ” ਬਣਦੀ ਜਾ ਰਹੀ ਹੈ। ਜੇਕਰ ਮੌਜੂਦਾ ਨੀਤੀਆਂ ਵਿੱਚ ਤਬਦੀਲੀ ਨਾ ਆਈ ਤਾਂ ਇਹ ਸੰਕਟ ਹੋਰ ਗੰਭੀਰ ਹੋ ਸਕਦਾ ਹੈ ਅਤੇ ਦੇਸ਼ ਦੀ ਸੁਰੱਖਿਆ ਤੇ ਆਰਥਿਕਤਾ ’ਤੇ ਲੰਬੇ ਸਮੇਂ ਤੱਕ ਅਸਰ ਪਾ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News