ਭਾਰਤੀ ਮੂਲ ਦੇ ਲੇਖਕ ਮਹਿਮੂਦ ਮਮਦਾਨੀ ਬ੍ਰਿਟਿਸ਼ ਅਕੈਡਮੀ ਬੁੱਕ ਪੁਰਸਕਾਰ ਦੀ ਦੌੜ 'ਚ ਸ਼ਾਮਲ

Tuesday, Sep 07, 2021 - 05:12 PM (IST)

ਲੰਡਨ (ਭਾਸ਼ਾ) ਭਾਰਤੀ ਮੂਲ ਦੇ ਲੇਖਕ ਮਹਿਮੂਦ ਮਮਦਾਨੀ ਦੁਨੀਆ ਦੇ ਉਹਨਾਂ ਚਾਰ ਲੇਖਕਾਂ ਵਿਚ ਸ਼ਾਮਲ ਹਨ, ਜਿਹਨਾਂ ਨੂੰ ਮੰਗਲਵਾਰ ਨੂੰ ਗਲੋਬਲ ਕਲਚਰਲ ਅੰਡਰਸਟੈਂਡਿੰਗ ਲਈ 2021 ਦੇ ਬ੍ਰਿਟਿਸ਼ ਅਕੈਡਮੀ ਬੁੱਕ ਪੁਰਸਕਾਰ ਦੀ ਦੌੜ ਵਿਚ ਸ਼ਾਮਲ ਕੀਤਾ ਗਿਆ ਹੈ। ਮੁੰਬਈ ਵਿਚ ਜਨਮੇ ਯੁਗਾਂਡਾ ਵਸਨੀਕ 75 ਸਾਲਾ ਲੇਖਕ ਆਪਣੀ ਕਿਤਾਬ "Nether Settler Nor Native: The Making and Unmaking of Permanent Minorities" ਲਈ ਗੈਰ-ਗਲਪ ਸ਼੍ਰੇਣੀ ਦੇ 25,000 ਪੌਂਡ ਸਟਲਿੰਗ ਰਾਸ਼ੀ ਦੇ ਪੁਰਸਕਾਰ ਦੀ ਦੌੜ ਵਿਚ ਹਨ। 

ਇਸ ਕਿਤਾਬ ਵਿਚ ਮਮਦਾਨੀ ਨੇ ਬਸਤੀਵਾਦੀ ਸਮਾਜ ਅਤੇ ਉਪ ਬਸਤੀਵਾਦੀ ਸਮੇਂ ਦੇ ਬਾਅਦ ਦੀ ਦੁਨੀਆ ਅਤੇ ਉਸ ਦੇ ਘੱਟ ਗਿਣਤੀਆਂ 'ਤੇ ਪ੍ਰਭਾਵ 'ਤੇ ਰੌਸ਼ਨੀ ਪਾਈ ਹੈ। ਪੁਰਸਕਾਰ ਦੇ ਜੱਜਾਂ ਨੇ ਇਸ ਕਿਤਾਬ ਦੇ ਬਾਰੇ ਦੱਸਿਆ,''ਇਸ ਕਿਤਾਬ ਵਿਚ ਮੌਲਿਕ ਅਤੇ ਪੁਰਜੋਰ ਢੰਗ ਨਾਲ ਇਹ ਦਲੀਲ ਦਿੱਤੀ ਗਈ ਹੈ ਕਿ ਬਸਤੀਵਾਦੀ ਅਤੇ ਉਪ ਬਸਤੀਵਾਦੀ ਦੇਸ਼ ਦੇ ਵਿਕਾਸ ਨਾਲ ਸਥਾਈ ਘੱਟ ਗਿਣਤੀਆਂ ਕਿਵੇਂ ਬਣੀਆਂ।'' 

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਫੈਲਾਉਣ ਦੇ ਦੋਸ਼ੀ ਸ਼ਖਸ ਨੂੰ ਇਸ ਦੇਸ਼ 'ਚ ਸੁਣਾਈ ਗਈ 5 ਸਾਲ ਦੀ 'ਸਜ਼ਾ'

ਪੁਰਸਕਾਰ ਦੀ ਦੌੜ ਵਿਚ ਸ਼ਾਮਲ ਹੋਰ ਲੇਖਕਾਂ ਵਿਚ ਸ਼੍ਰੀਲੰਕਾਈ ਮੂਲ ਦੇ ਇਤਿਹਾਸਕਾਰ ਸੁਜੀਤ ਸ਼ਿਵਸੁੰਦਰਮ, ਸਕਾਟਲੈਂਡ ਦੇ ਕੈਲ ਫਲਿਨ, ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਏਡੀ ਐਸ ਗਲਾਡੇ ਅਤੇ ਨਾਵਲਕਾਰ ਜੇਮਜ਼ ਬਾਲਡਵਿਨ ਹਨ। ਇਸ ਸਾਲ ਦੇ ਜੇਤੂ ਦੇ ਨਾਮ ਦਾ ਐਲਾਨ 26 ਅਕਤੂਬਰ ਨੂੰ ਬ੍ਰਿਟਿਸ਼ ਅਕੈਡਮੀ ਵੱਲੋਂ ਕੀਤਾ ਜਾਵੇਗਾ।


Vandana

Content Editor

Related News