''ਦੁਨੀਆ ਦੀ ਯਾਤਰਾ ''ਤੇ ਗਈਆਂ ਭਾਰਤੀ ਜਲ ਸੈਨਾ ਦੀਆਂ ਔਰਤਾਂ ਬਹਾਦਰ ਹਨ''

11/01/2017 5:47:58 PM

ਪੱਛਮੀ ਆਸਟ੍ਰੇਲੀਆ (ਭਾਸ਼ਾ)— ਭਾਰਤੀ ਜਲ ਸੈਨਾ ਦੀ ਮਹਿਲਾ ਕਰੂ ਮੈਂਬਰਾਂ ਨੂੰ ਪੂਰੀ ਦੁਨੀਆ ਦੀ ਯਾਤਰਾ 'ਤੇ ਨਿਕਲਣ ਲਈ ਪੱਛਮੀ ਆਸਟ੍ਰੇਲੀਆ ਦੀ ਸੂਬਾ ਸਰਕਾਰ ਨੇ ਬਹਾਦਰ ਦੱਸਿਆ। ਇੰਡੀਅਨ ਨੇਵਲ ਸੇਲਿੰਗ ਵੈਸਲ ਤਾਰਿਣੀ ਦੀ 6 ਕਰੂ ਮੈਂਬਰਾਂ ਨੇ 10 ਸਤੰਬਰ ਨੂੰ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ 'ਚ ਗੋਆ ਤੋਂ ਆਪਣੀ ਪਹਿਲੀ ਸਮੁੰਦਰੀ ਯਾਤਰਾ ਸ਼ੁਰੂ ਕੀਤੀ ਅਤੇ 8 ਮਹੀਨੇ ਵਿਚ ਇਸ ਦੇ ਪੂਰਾ ਹੋਣ ਦੀ ਉਮੀਦ ਹੈ। ਜਹਾਜ਼ ਪਿਛਲੇ ਹਫਤੇ ਫਰਮੈਂਟਲ ਪੋਰਟ ਪਹੁੰਚਿਆ, ਜੋ ਕਿ ਆਸਟ੍ਰੇਲੀਆ ਵਿਚ ਇਸ ਦਾ ਪਹਿਲਾ ਪੜਾਅ ਹੈ। ਇਸ ਦਾ ਅਗਲਾ ਪੜਾਅ ਲਾਈਟਲੇਟਨ (ਨਿਊਜ਼ੀਲੈਂਡ), ਪੋਰਟ ਸਟੈਨਲੀ (ਫੋਕਲੈਂਡਸ), ਕੇਪਟਾਊਨ (ਦੱਖਣੀ ਅਫਰੀਕਾ) ਹੈ। ਭਾਰਤੀ ਔਰਤਾਂ ਦਾ ਸੁਆਗਤ ਕਰਦੇ ਹੋਏ ਪੱਛਮੀ ਆਸਟ੍ਰੇਲੀਆ ਦੀ ਮਹਿਲਾ ਮਾਮਲਿਆਂ ਦੀ ਮੰਤਰੀ ਸਿਮੋਨ ਮੈਕਗੁਰਕ ਨੇ ਕਿਹਾ, ''ਮੈਂ ਸੋਚ ਨਹੀਂ ਸਕਦੀ ਕਿ ਸਮੁੰਦਰੀ ਰਸਤਿਓਂ ਪੂਰੀ ਦੁਨੀਆ ਘੁੰਮਣ ਵਿਚ ਕਿੰਨੀ ਬਹਾਦਰੀ, ਤਾਕਤ ਅਤੇ ਇੱਛਾ ਸ਼ਕਤੀ ਦੀ ਲੋੜ ਹੈ।'' 
ਉਨ੍ਹਾਂ ਨੇ ਕਿਹਾ, ''ਮਹਿਲਾ ਮਾਮਲਿਆਂ ਦੀ ਮੰਤਰੀ ਦੇ ਤੌਰ 'ਤੇ ਮੈਂ ਇਸ ਚੁਣੌਤੀਪੂਰਨ ਯਾਤਰਾ ਲਈ 6 ਕਰੂ ਮੈਂਬਰਾਂ ਦੀ ਪ੍ਰਸ਼ੰਸਾ ਕਰਦੀ ਹਾਂ ਅਤੇ ਅੱਗੇ ਦੀ ਯਾਤਰਾ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੀਆਂ ਹਾਂ।'' ਸੈਰ-ਸਪਾਟਾ, ਰੱਖਿਆ ਮੁੱਦੇ ਅਤੇ ਨਾਗਰਿਕਤਾ ਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਪਾਲ ਪਾਪਲੀਆ ਨੇ ਵੀ ਸਾਰੀਆਂ ਮਹਿਲਾ ਮੈਂਬਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ''ਮੈਂ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਅਤੇ ਉਨ੍ਹਾਂ ਦੇ ਕਰੂ ਮੈਂਬਰਾਂ ਦਾ ਪੱਛਮੀ ਆਸਟ੍ਰੇਲੀਆ ਵਿਚ ਸੁਆਗਤ ਕਰਦਾ ਹਾਂ।''


Related News