ਭਾਰਤੀ ਨਾਗਰਿਕ ਨੂੰ ਜੇਲ ਭੇਜਿਆ ਗਿਆ, ਗੱਡੀ ਚਲਾਉਣ ਤੋਂ ਵਰਜਿਆ
Thursday, Dec 13, 2018 - 06:28 PM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ 36 ਸਾਲਾ ਇਕ ਭਾਰਤੀ ਨਾਗਰਿਕ ਨੂੰ ਵੀਰਵਾਰ ਨੂੰ 12 ਹਫਤੇ ਲਈ ਜੇਲ ਭੇਜ ਦਿੱਤਾ ਗਿਆ ਅਤੇ ਪੰਜ ਸਾਲਾਂ ਲਈ ਗੱਡੀ ਚਲਾਉਣ ਤੋਂ ਪਾਬੰਦਤ ਕਰ ਦਿੱਤਾ ਗਿਆ। 2016 ਵਿਚ ਹੋਈ ਦੁਰਘਟਨਾ ਵਿਚ ਇਲੈਕਟ੍ਰਿਕ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ।
ਚੈਨਲ ਨਿਊਜ਼ ਏਸ਼ੀਆ ਨੇ ਖਬਰ ਦਿੱਤੀ ਕਿ ਦੁਰਘਟਨਾ ਪੱਛਮੀ ਕੰਢੇ ਰਾਜਮਾਰਗ ਨੇੜੇ ਹੋਈ। ਜਦੋਂ ਸਹਿਦੇਵਨ ਸੇਨਗੁਟੁਵਨ ਨੇ ਆਪਣੇ ਟ੍ਰੇਲਰ ਤੋਂ ਇਲੈਕਟ੍ਰਿਕ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ। ਦੁਰਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤੀਜਾ ਜ਼ਖਮੀ ਹੋ ਗਿਆ। ਉਸ ਨੇ ਅਦਾਲਤ ਵਿਚ ਆਪਣਾ ਦੋਸ਼ ਕਬੂਲ ਲਿਆ ਹੈ। ਖਬਰਾਂ ਵਿਚ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਸਹਿਦੇਵਨ 27 ਅਕਤੂਬਰ 2016 ਨੂੰ ਸਵੇਰੇ 7-20 ਤੋਂ 12 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਿਹਾ ਸੀ ਅਤੇ ਉਹ ਆਪਣੇ ਟ੍ਰੇਲਰ ਨੂੰ ਤਿਲੋਕ ਬੰਗਾਲੇ ਉਪਨਗਰ ਵੱਲ ਲਿਜਾ ਰਿਹਾ ਸੀ, ਜਦੋਂ ਦੁਰਘਟਨਾ ਹੋਈ।