ਕੰਮ ਵਾਲੀ ਥਾਂ ''ਤੇ ਬਦਕਿਸਮਤੀ ਨਾਲ ਹਾਦਸੇ ''ਚ ਹੋਈ ਸੀ ਭਾਰਤੀ ਨਾਗਰਿਕ ਦੀ ਮੌਤ : ਸਿੰਗਾਪੁਰ ਦੀ ਅਦਾਲਤ

Friday, Dec 04, 2020 - 12:41 AM (IST)

ਕੰਮ ਵਾਲੀ ਥਾਂ ''ਤੇ ਬਦਕਿਸਮਤੀ ਨਾਲ ਹਾਦਸੇ ''ਚ ਹੋਈ ਸੀ ਭਾਰਤੀ ਨਾਗਰਿਕ ਦੀ ਮੌਤ : ਸਿੰਗਾਪੁਰ ਦੀ ਅਦਾਲਤ

ਸਿੰਗਾਪੁਰ-ਸਿੰਗਾਪੁਰ 'ਚ ਪਿਛਲੇ ਸਾਲ ਨਿਰਮਾਣ ਸਥਾਨ ਡਿੱਗਣ ਤੋਂ ਬਾਅਦ ਇਕ ਭਾਰਤੀ ਦੀ ਮੌਤ ਹੋ ਗਈ ਸੀ। ਮਾਮਲੇ ਦੀ ਸੁਣਵਾਈ ਕਰਨ ਵਾਲੀ ਇਕ ਅਦਾਲਤ ਨੇ ਕਿਹਾ ਕਿ ਕੰਮ ਵਾਲੀ ਥਾਂ 'ਤੇ ਬਦਕਿਸਮਤੀ ਨਾਲ ਹੋਏ ਹਾਦਸੇ 'ਚ ਵਿਅਕਤੀ ਦੀ ਮੌਤ ਹੋਈ। ਅਦਾਲਤ ਨੇ ਕਿਹਾ ਕਿ ਰਾਮਕ੍ਰਿਸ਼ਨਨ ਰਵਿਚੰਦਰਨ (30) ਨਿਰਮਾਣ ਸਥਾਨ 'ਤੇ ਕੰਮ ਕਰਨ ਲਈ ਜਿਸ ਅਸਥਾਈ ਢਾਂਚੇ 'ਤੇ ਕੰਮ ਕਰ ਰਹੇ ਸਨ ਉਹ ਉਸ ਦਾ ਭਾਰ ਨਾ ਸਹਿ ਸਕਿਆ ਅਤੇ ਉਹ ਹੇਠਾਂ ਡਿੱਗ ਗਿਆ।

ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ

ਅਦਾਲਤ ਨੇ ਕਿਹਾ ਕਿ ਕੰਮ ਵਾਲੀ ਥਾਂ 'ਤੇ ਬਦਕਿਸਮਤੀ ਨਾਲ ਹੋਏ ਹਾਦਸੇ 'ਚ ਰਾਮਕ੍ਰਿਸ਼ਨਨ ਦੀ ਮੌਤ ਹੋਈ ਹੈ। ਪਿਛਲੇ ਸਾਲ 14 ਨਵੰਬਰ ਨੂੰ ਰਾਮਕ੍ਰਿਸ਼ਨਨ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਨ ਵਾਲੇ ਜਾਂਚ ਅਧਿਕਾਰੀ ਪ੍ਰੇਮ ਰਾਜ ਨੇ ਕਿਹਾ ਕਿ ਦਿਮਾਗ ਅਤੇ ਸਰੀਰ ਕਈ ਹਿੱਸਿਆਂ 'ਚ ਗੰਭੀਰ ਸੱਟ ਲੱਗਣ ਕਾਰਣ ਰਾਮਕ੍ਰਿਸ਼ਨਨ ਦੀ ਮੌਤ ਹੋਈ।

ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ

 


author

Karan Kumar

Content Editor

Related News