ਸਿੰਗਾਪੁਰ 'ਚ ਜੋੜੇ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਜ਼ੁਰਮ 'ਚ ਭਾਰਤੀ ਨਾਗਰਿਕ ਨੂੰ ਸਜ਼ਾ

Tuesday, Aug 17, 2021 - 03:44 PM (IST)

ਸਿੰਗਾਪੁਰ 'ਚ ਜੋੜੇ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਜ਼ੁਰਮ 'ਚ ਭਾਰਤੀ ਨਾਗਰਿਕ ਨੂੰ ਸਜ਼ਾ

ਸਿੰਗਾਪੁਰ (ਭਾਸ਼ਾ): ਭਾਰਤ ਦੇ 36 ਸਾਲਾ ਨਾਗਰਿਕ ਨੂੰ ਸਿੰਗਾਪੁਰ ਦੇ ਇਕ ਜਨਤਕ ਟਾਇਲਟ ਦੇ ਇਕ ਕਮਰੇ ਵਿਚ ਜਿਨਸੀ ਸੰਬੰਧ ਬਣਾ ਰਹੇ ਇਕ ਜੋੜੇ ਦੀ ਵੀਡੀਓ ਬਣਾਉਣ ਦੇ ਦੋਸ਼ ਵਿਚ ਸੋਮਵਾਰ ਨੂੰ 17 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਕੁਪੁਸਾਮੀ ਕਾਰਤਿਕ ਨੂੰ ਝਾਤੀ ਮਾਰਨ ਦੇ ਤਿੰਨ ਦੋਸ਼ ਸਵੀਕਾਰ ਕਰਨ ਦੇ ਬਾਅਦ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਹ ਘਟਨਾ ਬਿਸ਼ਨ ਆਂਗ ਮੋ ਕਿਓ ਪਾਰਕ ਦੇ ਇਕ ਜਨਤਕ ਟਾਇਲਟ ਦੀ ਹੈ ਜਿੱਥੇ ਕਾਰਤਿਕ ਨੇ ਇਕ ਕਮਰੇ ਵਿਚ ਇਕ ਪ੍ਰੇਮੀ ਜੋੜੇ ਦੀ ਨਹਾਉਂਦੇ ਅਤੇ ਜਿਨਸੀ ਸੰਬੰਧ ਬਣਾਉਂਦੇ ਹੋਏ ਦੀ ਵੀਡੀਓ ਬਣਾ ਲਈ। 

ਦੋ ਦਿਨ ਬਾਅਦ ਉਸ ਨੇ ਉਸੇ ਜਗ੍ਹਾ 'ਤੇ ਦੋਹਾਂ ਦਾ ਇਹ ਦੇਖਣ ਲਈ ਇੰਤਜ਼ਾਰ ਕੀਤਾ ਕਿ ਉਹ ਇਕ ਖਾਸ ਸਮੇਂ 'ਤੇ ਵਾਪਸ ਪਰਤਣਗੇ। ਕਾਰਤਿਕ ਨੇ ਆਪਣੇ ਫੋਨ ਤੋਂ ਤਿੰਨ ਵੀਡੀਓ ਬਣਾਈਆਂ ਅਤੇ ਜੋੜੇ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਲਈਆਂ ਜਿਸ ਵਿਚ ਉਹਨਾਂ ਦਾ ਚਿਹਰਾ ਵੀ ਦਿੱਸ ਰਿਹਾ ਸੀ। ਉਹ 19 ਨਵੰਬਰ 2020 ਨੂੰ ਪਾਰਕ ਵਿਚ ਪਰਤਿਆ ਅਤੇ ਇਕ ਵੱਖਰੇ ਟਾਇਲਟ ਵਿਚ ਗਿਆ ਜਿੱਥੇ ਉਸ ਨੇ ਤਿੰਨ ਵੀਡੀਓ ਬਣਾਈਆਂ। ਉਹਨਾਂ ਵਿਚੋਂ ਇਕ ਵਿਚ ਅਣਪਛਾਤੀ ਬੀਬੀ ਨੂੰ ਟਾਇਲਟ ਵਿਚ ਜਾਂਦੇ ਹੋਏ ਦੇਖਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ ਦਹਿਸ਼ਤ ਵਿਚਕਾਰ ਡੱਟ ਕੇ ਬੈਠੇ ਹਨ ਕਾਬੁਲ ਦੇ ਆਖਰੀ 'ਪੁਜਾਰੀ', ਕਹੀ ਇਹ ਗੱਲ

ਬਾਅਦ ਵਿਚ 22 ਸਾਲਾ ਸ਼ਖਸ ਨੇ ਪੁਲਸ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਨੇ ਕਿਹਾ ਕਿ ਇਸ ਵਿਅਕਤੀ ਨੂੰ ਫੜਿਆ ਹੈ ਜੋ ਉਸ ਦੀ ਪ੍ਰੇਮਿਕਾ ਨੂੰ ਇਤਰਾਜ਼ਯੋਗ ਹਾਲਾਤ ਵਿਚ ਦੇਖ ਰਿਹਾ ਸੀ। ਇਸ ਮਗਰੋਂ ਕਾਰਤਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ। ਜਾਂਚ ਵਿਚ ਉਸ ਦੇ ਫੋਨ ਤੋਂ ਹੋਰ ਵੀਡੀਓ ਵੀ ਬਰਾਮਦ ਕੀਤੀਆਂ ਗਈਆਂ।


author

Vandana

Content Editor

Related News