ਦੁਬਈ 'ਚ ਭਾਰਤੀ ਵਿਅਕਤੀ 'ਤੇ ਲੱਗਾ ਕਸਰਤ ਕਰਦੀ ਜਨਾਨੀ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼

Monday, Sep 07, 2020 - 08:21 PM (IST)

ਦੁਬਈ 'ਚ ਭਾਰਤੀ ਵਿਅਕਤੀ 'ਤੇ ਲੱਗਾ ਕਸਰਤ ਕਰਦੀ ਜਨਾਨੀ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼

ਦੁਬਈ: ਦੁਬਈ ਵਿਚ ਆਪਣੇ ਘਰ ਦੇ ਨੇੜੇ ਸਥਿਤ ਇਕ ਪਾਰਕ ਵਿਚ ਕਸਰਤ ਕਰ ਰਹੀ ਇਕ ਜਨਾਨੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਇਕ 40 ਸਾਲਾ ਭਾਰਤੀ ਵਿਅਕਤੀ 'ਤੇ ਲੱਗਿਆ ਹੈ। ਮੀਡੀਆਂ ਵਿਚ ਆਈਆਂ ਖਬਰਾਂ ਮੁਤਾਬਕ ਦੁਬਈ ਦੀ ਅਦਾਲਤ ਵਿਚ ਐਤਵਾਰ ਨੂੰ ਮਾਮਲੇ ਦੀ ਹੋਈ ਸੁਣਵਾਈ ਵਿਚ ਪੁਲਸ ਨੇ ਦੱਸਿਆ ਕਿ ਘਟਨਾ ਜੂਨ ਮਹੀਨੇ ਵਿਚ 'ਬਰ ਦੁਬਈ' ਇਲਾਕੇ ਵਿਚ ਵਾਪਰੀ।

ਗਲਫ ਨਿਊਜ਼ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਵਿਅਕਤੀ ਨੇ ਜਨਾਨੀ ਨੂੰ ਉਸ ਵੇਲੇ ਗਲਤ ਇਰਾਦੇ ਨਾਲ ਛੋਹਿਆ ਜਦੋਂ ਉਹ ਆਪਣੇ ਘਰ ਦੇ ਨੇੜੇ ਕਸਤਰ ਕਰ ਰਹੀ ਸੀ। ਅਖਬਾਰ ਮੁਤਾਬਕ ਜਨਾਨੀ ਨੇ ਦੁਬਈ ਪੁਲਸ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਲਾਕੇ ਵਿਚ ਗਸ਼ਤ ਕਰ ਰਹੇ ਦੋ ਪੁਲਸ ਕਰਮਚਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਜਿਥੇ ਉਨ੍ਹਾਂ ਨੇ ਪੀੜਤਾ ਨਾਲ ਮੁਲਾਕਾਤ ਕੀਤੀ ਜੋ ਰੋ ਰਹੀ ਸੀ। ਇਸ ਤੋਂ ਬਾਅਦ ਦੁਬਈ ਪੁਲਸ ਨੇ ਇਲਾਕੇ ਦੀ ਤਲਾਸ਼ੀ ਲਈ ਤੇ ਪੀੜਤਾ ਦੇ ਪਛਾਨਣ 'ਤੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਨੇ ਜਨਾਨੀ ਨੂੰ ਛੋਹਣ ਦੀ ਗੱਲ ਸਵਿਕਾਰ ਕੀਤੀ ਤੇ ਲਗਾਤਾਰ ਮੁਆਫੀ ਮੰਗਦਾ ਰਿਹਾ ਪਰ ਸਾਨੂੰ ਪਤਾ ਲੱਗਿਆ ਕਿ ਉਸ ਨੇ ਸ਼ਰਾਬ ਪੀਤੀ ਸੀ। 

ਦੁਬਈ ਦੇ ਪ੍ਰੋਸੀਕਿਊਸ਼ਨ ਨੇ ਦੋਸ਼ੀ 'ਤੇ ਯੌਨ ਸ਼ੋਸ਼ਣ ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਪੀਣ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ ਤੇ ਉਦੋਂ ਤੱਕ ਦੋਸ਼ੀ ਪੁਲਸ ਹਿਰਾਸਤ ਵਿਚ ਹੀ ਰਹੇਗਾ।


author

Baljit Singh

Content Editor

Related News