ਗਰਭਵਤੀ ਔਰਤ ਨਾਲ ਛੇੜਖਾਨੀ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ 9 ਮਹੀਨੇ ਦੀ ਕੈਦ

Thursday, Jan 21, 2021 - 01:54 AM (IST)

ਗਰਭਵਤੀ ਔਰਤ ਨਾਲ ਛੇੜਖਾਨੀ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ 9 ਮਹੀਨੇ ਦੀ ਕੈਦ

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ’ਚ ਗਰਭਵਤੀ ਔਰਤ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ 26 ਸਾਲਾ ਇਕ ਭਾਰਤੀ ਪੇਂਟਰ ਨੂੰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਚੈਨਲ ‘ਨਿਊਜ਼ ਏਸ਼ੀਆ’ ਦੀ ਖ਼ਬਰ ਅਨੁਸਾਰ, ਆਪਣੇ ਪਤੀ ਨੂੰ ਮਿਲਣ ਸਿੰਗਾਪੁਰ ਆਈ 3 ਮਹੀਨਿਆਂ ਦੀ ਗਰਭਵਤੀ ਔਰਤ ਨਾਲ 5 ਸਤੰਬਰ, 2020 ਦੀ ਰਾਤ ਨੂੰ ਕੋਟਦੁਰਗਾ ਪ੍ਰਸਾਦ ਨੇ ਛੇੜਖਾਨੀ ਕੀ ਸੀ। ਪ੍ਰਸਾਦ ਨੇ ਜੁਰੋਂਗ ਵੈਸਟ ਰਿਹਾਇਸ਼ੀ ਖੇਤਰ ’ਚ ਟਰੈਫਿਕ ਲਾਈਟ ’ਤੇ ਔਰਤ ਨੂੰ ਦੇਖਿਆ ਅਤੇ ਉਹ ਉਸ ਨੂੰ ਸੁੰਦਰ ਲੱਗੀ। ਜਿਸ ਕਾਰਨ ਉਸ ਨੇ ਉਸ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ। ਮੁਦਈ ਧਿਰ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਸਾਦ ਉਸ ਦੇ ਪਿੱਛੇ-ਪਿੱਛੇ ਸਾਈਕਲ ’ਤੇ ਲਿਫਟ ਲਾਬੀ ਤੱਕ ਗਿਆ ਅਤੇ ਔਰਤ ਤੋਂ ਉਸ ਦਾ ਫੋਨ ਨੰਬਰ ਮੰਗਿਆ।

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

ਔਰਤ ਨੇ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਲਿਫਟ ’ਚ ਚਲੀ ਗਈ, ਪ੍ਰਸਾਦ ਵੀ ਲਿਫਟ ’ਚ ਪ੍ਰਵੇਸ਼ ਕਰ ਗਿਆ। ਔਰਤ ਨੇ ਜਦੋਂ ਬਾਹਰ ਨਿਕਲਣ ਦਾ ਯਤਨ ਕੀਤਾ ਤਾਂ ਪ੍ਰਸਾਦ ਨੇ ਆਪਣੇ ਸਰੀਰ ਅਤੇ ਹੱਥ ਨਾਲ ਕਈ ਵਾਰ ਉਸ ਦਾ ਰਸਤਾ ਰੋਕਿਆ। ਇੰਨੇ ’ਚ ਲਿਫਟ ਦਾ ਦਰਵਾਜ਼ਾ ਬੰਦ ਹੋ ਗਿਆ ਅਤੇ ਔਰਤ ਪ੍ਰਸਾਦ ਦੇ ਨਾਲ ਹੀ ਅੰਦਰ ਫਸ ਗਈ। ਹਾਲਾਂਕਿ ਉਸ ਦੇ ਗਰਭਵਤੀ ਹੋਣ ਦੀ ਗੱਲ ਦਾ ਪਤਾ ਲੱਗਣ ’ਤੇ ਉਹ ਉਥੋਂ ਚਲਾ ਗਿਆ।

ਇਹ ਵੀ ਪੜ੍ਹੋ -ਜੋਅ ਬਾਈਡੇਨ ਤੇ ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਲਈ ਪਹੁੰਚੇ ਸੰਸਦ ਭਵਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News