ਜ਼ਮੀਨ ਦੇ ਜਿਸ ਟੁੱਕੜੇ ''ਤੇ ਨਹੀਂ ਸੀ ਕਿਸੇ ਦਾ ਕਬਜ਼ਾ, ਇਸ ਭਾਰਤੀ ਸ਼ਖਸ ਨੇ ਖੁਦ ਨੂੰ ਦੱਸਿਆ ਦਾਅਵੇਦਾਰ

11/15/2017 2:00:16 PM

ਬੀਰ ਤਾਵਿਲ (ਬਿਊਰੋ)— ਇੰਦੌਰ ਦੇ ਰਹਿਣ ਵਾਲੇ 24 ਸਾਲਾ ਬਿਜ਼ਨੈੱਸਮੈਨ ਸੁਯਸ਼ ਦਿਕਸ਼ਿਤ ਨਾਂ ਦੇ ਸ਼ਖਸ ਨੇ ਖੁਦ ਨੂੰ ਇਕ ਦੇਸ਼ ਦਾ ਰਾਜਾ ਐਲਾਨ ਕੀਤਾ ਹੈ। ਦਰਅਸਲ ਦੀਕਸ਼ਿਤ ਨੇ ਉੱਤਰੀ ਅਫਰੀਕਾ ਵਿਚ ਜ਼ਮੀਨ ਦੇ 800 ਸੁਕਵਾਇਰ ਮੀਲ ਦੇ ਹਿੱਸੇ ਨੂੰ ਆਪਣਾ ਦੇਸ਼ ਐਲਾਨ ਕੀਤਾ ਹੈ ਅਤੇ ਇਸ ਨੂੰ ਰਹਿਣ ਯੋਗ ਖੇਤਰ ਮੰਨਿਆ ਹੈ। ਸ਼ਖਸ ਨੇ ਇਸ ਦੇਸ਼ ਦਾ ਨਾਂ 'ਕਿੰਗਡਮ ਆਫ ਦੀਕਸ਼ਿਤ' ਰੱਖਦੇ ਹੋਏ ਸੰਯੁਕਤ ਰਾਸ਼ਟਰ ਵਿਚ ਇਕ ਚਿੱਠੀ ਲਿਖ ਕੇ ਆਪਣੀ ਦਾਅਵੇਦਾਰੀ ਭੇਜ ਦਿੱਤੀ ਹੈ। 
ਦੀਕਸ਼ਿਤ ਨੇ ਖੁਦ ਨੂੰ ਇਸ ਦੇਸ਼ ਦਾ ਰਾਜਾ ਐਲਾਨ ਕੀਤਾ ਹੈ ਅਤੇ ਆਪਣੇ ਪਿਤਾ ਨੂੰ ਪ੍ਰਧਾਨ ਮੰਤਰੀ। ਦੀਕਸ਼ਿਤ ਨੇ ਇਸ ਦੇਸ਼ ਦਾ ਆਪਣਾ ਰਾਸ਼ਟਰੀ ਝੰਡਾ ਵੀ ਬਣਾ ਲਿਆ ਹੈ ਅਤੇ ਇਹ ਸਾਰੀ ਜਾਣਕਾਰੀ ਇਕ ਫੇਸਬੁੱਕ ਪੋਸਟ ਜ਼ਰੀਏ ਦਿੱਤੀ ਹੈ। 

PunjabKesari
ਇਹ ਗੱਲ ਸੋਚਣ ਵਾਲੀ ਹੈ ਕਿ ਕਿਵੇਂ ਕੋਈ ਵਿਅਕਤੀ ਜ਼ਮੀਨ ਦੇ ਇਕ ਹਿੱਸੇ 'ਤੇ ਆਪਣਾ ਦਾਅਵਾ ਕਰ ਕੇ ਉਸ ਨੂੰ ਨਵਾਂ ਦੇਸ਼ ਐਲਾਨ ਕਰ ਸਕਦਾ ਹੈ? ਦਰਅਸਲ ਇਹ ਜ਼ਮੀਨ ਦਾ ਹਿੱਸਾ ਹੈ ਹੀ ਬਹੁਤ ਖਾਸ। ਬੀਰ ਤਾਵਿਲ ਨਾਂ ਦਾ ਇਹ ਇਲਾਕਾ ਮਿਸਰ ਅਤੇ ਸੂਡਾਨ ਵਿਚਾਲੇ ਹੈ। 800 ਸੁਕਵਾਇਰ ਮੀਲ ਦੇ ਇਸ ਇਲਾਕੇ 'ਤੇ ਕਿਸੇ ਵੀ ਦੇਸ਼ ਦਾ ਦਾਅਵਾ ਨਹੀਂ ਹੈ। ਅੰਗਰੇਜ਼ਾਂ ਤੋਂ ਬਾਅਦ ਇਹ ਦੁਨੀਆ ਦਾ ਅਜਿਹਾ ਇਲਾਕਾ ਹੋ ਗਿਆ ਹੈ, ਜਿਸ 'ਤੇ ਕਿਸੇ ਦੇਸ਼ ਦਾ ਦਾਅਵਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਦੀਕਸ਼ਿਤ ਨੂੰ ਇਸ ਦਾ ਜਾਣਕਾਰੀ ਮਿਲੀ ਹੋਵੇਗੀ। ਇਸ ਤੋਂ ਬਾਅਦ ਉਸ ਨੇ ਇਸ ਇਲਾਕੇ ਦੀ ਯਾਤਰਾ ਕੀਤੀ ਅਤੇ ਇਸ 'ਤੇ ਆਪਣਾ ਦਾਅਵਾ ਕੀਤਾ ਹੈ। ਦੀਕਸ਼ਿਤ ਨੇ ਦੱਸਿਆ ਕਿ ਉਸ ਨੂੰ ਇੱਥੇ ਤੱਕ ਪਹੁੰਚਣ ਲਈ 319 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਦੀਕਸ਼ਿਤ ਨੇ ਇੱਥੇ ਪਹੁੰਚਣ ਤੋਂ ਬਾਅਦ ਬੂਟਾ ਲਾਉਣ ਲਈ ਇਕ ਬੀਜ ਮਿੱਟੀ 'ਚ ਪਾ ਕੇ ਆਪਣੀ ਬੋਤਲ ਨਾਲ ਪਾਣੀ ਵੀ ਪਾਇਆ।


Related News