ਕੈਲੀਫੋਰਨੀਆ ''ਚ ਬਿਲਡਿੰਗ ਨਾਲ ਟਕਰਾਈ ਕਾਰ, ਭਾਰਤੀ ਕਮਲੇਸ਼ ਪਟੇਲ ਦੀ ਮੌਤ
Wednesday, Oct 16, 2024 - 04:01 PM (IST)

ਨਿਊਯਾਰਕ (ਰਾਜ ਗੋਗਨਾ)- ਕੈਲੀਫੋਰਨੀਆ ਦੇ ਫਰੀਮਾਂਟ ਵਿੱਚ ਸੜਕ ਹਾਦਸੇ ਵਿੱਚ ਟੇਸਲਾ ਕਾਰ ਚਲਾ ਰਹੇ ਇੱਕ ਭਾਰਤੀ-ਗੁਜਰਾਤੀ ਵਿਅਕਤੀ ਦੀ ਮੌਤ ਹੋ ਗਈ। ਬੀਤੇ ਦਿਨ ਸੋਮਵਾਰ ਸ਼ਾਮ ਨੂੰ ਵਾਪਰੇ ਹਾਦਸੇ 'ਚ ਮਰਨ ਵਾਲੇ ਦੀ ਪਛਾਣ 46 ਸਾਲਾ ਕਮਲੇਸ਼ ਪਟੇਲ ਵਜੋਂ ਹੋਈ ਹੈ। ਮ੍ਰਿਤਕ ਫਰੀਮਾਂਟ ਦਾ ਰਹਿਣ ਵਾਲਾ ਸੀ। ਪਟੇਲ ਦੀ ਕਾਰ ਇੱਕ ਅਪਾਰਟਮੈਂਟ ਦੀ ਬਿਲਡਿੰਗ ਨਾਲ ਟਕਰਾ ਗਈ ਸੀ। ਕੁਝ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, ਕਿ ਹੋ ਸਕਦਾ ਹੈ ਕਿ ਸਟੀਅਰਿੰਗ ਵ੍ਹੀਲ ਤੋਂ ਪਟੇਲ ਨੇ ਕੰਟਰੋਲ ਗੁਆ ਦਿੱਤਾ ਹੋਵੇ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਦਾਨ ਕੀਤੇ 7.50 ਕਰੋੜ ਡਾਲਰ
ਫਰੀਮਾਂਟ ਫਾਇਰ ਡਿਪਾਰਟਮੈਂਟ ਦੇ ਕਾਰਜਕਾਰੀ ਬਟਾਲੀਅਨ ਦੇ ਮੁਖੀ ਡੈਨ ਬਰੂਨੀਕਾਰਡੀ ਦੇ ਅਨੁਸਾਰ, ਟੇਸਲਾ ਕਾਰ ਅਪਾਰਟਮੈਂਟ ਬਿਲਡਿੰਗ ਨਾਲ ਟਕਰਾ ਗਈ ਸੀ। ਇਸ ਹਾਦਸੇ ਤੋਂ ਬਾਅਦ ਕਮਲੇਸ਼ ਪਟੇਲ ਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਮਗਰੋਂ ਅਪਾਰਟਮੈਂਟ 'ਚ ਰਹਿੰਦੇ ਸਾਰੇ ਲੋਕਾਂ ਨੂੰ ਤੁਰੰਤ ਇਮਾਰਤ 'ਚੋਂ ਬਾਹਰ ਕੱਢ ਲਿਆ ਗਿਆ। ਪੁਲਸ ਮੁਤਾਬਕ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਕਮਲੇਸ਼ ਪਟੇਲ ਦੀ ਮੌਤ ਹੋ ਗਈ ਸੀ। ਕੈਲੀਫੋਰਨੀਆ ਦੇ ਇਕ ਸਥਾਨਕ ਨਿਊਜ਼ ਚੈਨਲ ਨੇ ਇਕ ਚਸ਼ਮਦੀਦ ਔਰਤ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਟੇਸਲਾ ਕਾਰ ਬਹੁਤ ਹੀ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਜਦੋਂ ਕਾਰ ਅਪਾਰਟਮੈਂਟ ਨਾਲ ਟਕਰਾਈ, ਉਸ ਸਮੇਂ ਕਾਰ ਆਟੋ-ਪਾਇਲਟ ਮੋਡ 'ਤੇ ਚੱਲ ਰਹੀ ਸੀ।
ਇਹ ਵੀ ਪੜ੍ਹੋ: ਕਮਲਾ ਹੈਰਿਸ ਨੇ ਚੋਣ ਪ੍ਰਚਾਰ ਦੌਰਾਨ ਗੈਰ ਗੋਰੇ ਲੋਕਾਂ ਨਾਲ ਵਿਤਕਰੇ ਦਾ ਚੁੱਕਿਆ ਮੁੱਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8