ਅਫਗਾਨਿਸਤਾਨ ''ਚ ''ਭਾਰਤੀ ਪੱਤਰਕਾਰ'' ਦਾਨਿਸ਼ ਸਿੱਦੀਕੀ ਦਾ ਕਤਲ, ਤਾਲਿਬਾਨ ''ਤੇ ਸ਼ੱਕ
Friday, Jul 16, 2021 - 06:32 PM (IST)
ਕਾਬੁਲ (ਬਿਊਰੋ) ਅਫਗਾਨਿਸਤਾਨ ਵਿਚ ਰਿਪੋਟਿੰਗ ਕਰ ਰਹੇ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਸਿੱਦੀਕੀ ਨੂੰ ਤਾਲਿਬਾਨ ਦੇ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਹ ਲੰਬੇ ਸਮੇਂ ਤੋਂ ਅਫਗਾਨਿਸਤਾਨ ਵਿਚ ਰਿਪੋਰਿੰਟ ਕਰ ਰਹੇ ਸਨ। ਦਾਨਿਸ਼ ਸਿੱਦੀਕੀ ਨੂੰ ਫੋਟੋਗ੍ਰਾਫੀ ਲਈ ਪੁਲਿਤਜ਼ਰ ਐਵਾਰਡ ਮਿਲ ਚੁੱਕਾ ਹੈ।
ਅਫਗਾਨਿਸਤਾਨ ਦੇ ਪ੍ਰਮੁੱਖ ਟੀਵੀ ਚੈਨਲ ਟੋਲੋ ਨਿਊਜ਼ ਦੇ ਸੰਪਾਦਕ ਲੋਤਫੁੱਲਾ ਨਜਫੀਆ ਨੇ ਦਾਨਿਸ਼ ਸਿੱਦੀਕੀ ਦੀ ਮੌਤ ਦੀ ਪੁਸ਼ਟੀ ਟਵਿੱਟਰ 'ਤੇ ਕੀਤੀ ਹੈ। ਉਹਨਾਂ ਨੇ ਦਾਨਿਸ਼ ਸਿੱਦੀਕੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਟਵਿੱਟਰ 'ਤੇ ਲਿਖਿਆ ਹੈ,''ਇਹ ਸੁਣ ਕੇ ਡੂੰਘਾ ਸਦਮਾ ਲੱਗਾ ਹੈ ਕਿ ਮੇਰੇ ਭਾਰਤੀ ਦੋਸਤ, ਪੁਲਿਤਜ਼ਰ ਐਵਾਰਡ ਜੇਤੂ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕੰਧਾਰ ਵਿਚ ਕਤਲ ਕਰ ਦਿੱਤਾ ਗਿਆ ਹੈ। ਉਹ ਅਫਗਾਨਿਸਤਾਨ ਸਿਕਉਰਿਟੀ ਫੋਰਸ ਦੇ ਨਾਲ ਸਨ। ਅਸੀਂ ਪਿਛਲੇ ਹਫ਼ਤੇ ਮਿਲੇ ਸੀ ਅਤੇ ਉਹਨਾਂ ਨੇ ਮੈਨੂੰ ਆਪਣੇ ਘਰ-ਪਰਿਵਾਰ ਅਤੇ ਆਪਣੇ ਬੱਚਿਆਂ ਬਾਰੇ ਦੱਸਿਆ ਸੀ। ਉਹਨਾਂ ਨੇ ਰੋਹਿੰਗਿਆ ਸ਼ਰਨਾਰਥੀਆਂ ਤੋਂ ਲੈ ਕੇ ਭਾਰਤ ਵਿਚ ਕੋਰੋਨਾ ਮਹਾਮਾਰੀ ਦੌਰਾਨ ਬਿਹਤਰੀਨ ਕੰਮ ਕੀਤਾ ਸੀ।''
ਫੋਟੋਗ੍ਰਾਫੀ ਲਈ ਐਵਾਰਡ
ਦਾਨਿਸ਼ ਸਿੱਦੀਕੀ ਇਕ ਇੰਟਰਨੈਸ਼ਨਲ ਨਿਊਜ਼ ਏਜੰਸੀ ਨਾਲ ਜੁੜੇ ਹੋਏ ਸਨ। ਪਿਛਲੇ ਲੰਬੇ ਸਮੇਂ ਤੋਂ ਅਫਗਾਨਿਸਤਾਨ ਸਮੱਸਿਆ ਨੂੰ ਕਵਰ ਕਰ ਰਹੇ ਸਨ। ਉਹ ਲਗਾਤਾਰ ਟਵਿੱਟਰ 'ਤੇ ਐਕਟਿਵ ਰਹਿੰਦੇ ਸਨ ਅਤੇ ਅਫਗਾਨਿਸਤਾਨ ਦੀ ਜਾਣਕਾਰੀ ਸ਼ੇਅਰ ਕਰਦੇ ਸਨ ਪਰ ਉਹਨਾਂ ਦੀ ਮੌਤ ਨਾਲ ਭਾਰਤੀ ਮੀਡੀਆ ਜਗਤ ਨੂੰ ਡੂੰਘਾ ਧੱਕਾ ਲੱਗਾ ਹੈ। ਦਾਨਿਸ਼ ਨੂੰ ਫੋਟੋਗ੍ਰਾਫੀ ਲਈ ਵਿਸ਼ਵ ਵੱਕਾਰੀ ਪੁਲਿਤਜ਼ਰ ਐਵਾਰਡ ਮਿਲ ਚੁੱਕਾ ਸੀ।
ਪੜ੍ਹੋ ਇਹ ਅਹਿਮ ਖਬਰ - ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੀ ਮਦਦ ਲਈ 85 ਕਰੋੜ ਡਾਲਰ ਦੇਣ ਦੀ ਕੀਤੀ ਅਪੀਲ
ਦਾਨਿਸ਼ ਸਿੱਦੀਕੀ ਦੇ ਕਤਲ ਦੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਉਹਨਾਂ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਕੰਧਾਰ ਵਿਚ ਰਿਪੋਟਿੰਗ ਕਰ ਰਹੇ ਸਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਾਕਿਸਤਾਨ ਦੇ ਕੰਧਾਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਅਤੇ ਅਫਗਾਨਿਸਤਾਨ ਦੀ ਸੈਨਾ ਕੰਧਾਰ ਨੂੰ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਭਾਰਤ ਵਿਚ ਅਫਗਾਨਿਸਤਾਨ ਦੇ ਰਾਜਦੂਤ ਨੇ ਉਹਨਾਂ ਦੇ ਕਤਲ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਨੋਟ- ਅਫਗਾਨਿਸਤਾਨ 'ਚ ਭਾਰਤੀ ਪੱਤਰਕਾਰ ਦੇ ਕਤਲ ਅਤੇ ਗੰਭੀਰ ਸਥਿਤੀ ਬਾਰੇ ਦਿਓ ਆਪਣੇ ਰਾਏ।