ਮਾਮਲਾ ਭਾਰਤੀ ਹਾਈ ਕਮਿਸ਼ਨਰ ਦੇ ਵਿਰੋਧ ਦਾ, ਗਲਾਸਗੋ ਗੁਰਦੁਆਰਾ ਕਮੇਟੀ ਦਾ ਬਿਆਨ ਆਇਆ ਸਾਹਮਣੇ
Sunday, Oct 01, 2023 - 02:31 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬੀਤੇ ਕੁਝ ਦਿਨਾਂ ਤੋਂ ਗਲਾਸਗੋ ਦਾ ਐਲਬਰਟ ਡਰਾਈਵ ਗੁਰਦੁਆਰਾ ਇਸ ਗੱਲੋਂ ਚਰਚਾ ਵਿੱਚ ਹੈ ਕਿ ਗੁਰੂ ਘਰ ਪਹੁੰਚੇ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਦੁਰਾਏਸਵਾਮੀ ਨੂੰ ਤਿੰਨ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਰਤੀ ਹਾਈ ਕਮਿਸ਼ਨਰ ਬਿਨਾਂ ਰੁਕੇ ਤੇ ਬਿਨਾਂ ਗੱਡੀ ’ਚੋਂ ਉਤਰੇ ਵਾਪਸ ਮੁੜ ਗਏ ਸਨ। ਵਿਰੋਧ ਕਰਨ ਵਾਲੇ ਨੌਜਵਾਨਾਂ ਵੱਲੋਂ ਹੀ ਇੱਕ ਵੀਡੀਓ ਵਾਇਰਲ ਕੀਤੀ ਗਈ, ਜਿਸ ਕਾਰਨ ਇਸ ਛੋਟੀ ਜਿਹੀ ਵੀਡੀਓ ਕਾਰਨ ਗਲਾਸਗੋ ਦਾ ਨਾਂ ਵੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਵਿਦੇਸ਼ਾਂ ’ਚ ਹੁੰਦੇ ਵਿਰੋਧ ਵਿੱਚ ਜੁੜ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਲੰਡਨ: ਭਾਰਤੀ ਮੂਲ ਦੇ ਸਿੱਖ ਦੀ ਕਾਰ 'ਤੇ ਖਾਲਿਸਤਾਨ ਸਮਰਥਕਾਂ ਵੱਲੋਂ ਗੋਲੀਬਾਰੀ, ਕੀਤੀ ਗਈ ਭੰਨਤੋੜ
ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਪੰਖ ਵੀ ਰੱਖਿਆ ਗਿਆ ਹੈ ਤੇ ਬਕਾਇਦਾ ਮੀਡੀਆ ਨਾਲ ਸਾਂਝਾ ਵੀ ਕੀਤਾ ਹੈ। ਕਮੇਟੀ ਦੀ ਤਰਫੋਂ ਬੋਲਦਿਆਂ ਪ੍ਰਭਜੋਤ ਕੌਰ ਵਿਰੀਆ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਕਤ ਨੌਜਵਾਨਾਂ ਵੱਲੋਂ ਗੁਰੂ ਘਰ ਦੀ ਹਦੂਦ ਅੰਦਰ ਕੀਤੇ ਵਿਰੋਧ ਦੀ ਨਿਖੇਧੀ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਘਰ ਕੋਈ ਵੀ ਆ ਸਕਦਾ ਹੈ ਅਤੇ ਗੁਰੂਘਰ ਦੇ ਦਰਵਾਜੇ ਸਭ ਲਈ ਖੁੱਲ੍ਹੇ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ ਸਬੰਧੀ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨੌਜਵਾਨਾਂ ਵੱਲੋਂ ਕਾਰ ਦੀ ਤਾਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।