ਸਿੱਖਸ ਫੋਰ ਜਸਟਿਸ ਵੱਲੋਂ ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਦਾ ਵਿਰੋਧ

Wednesday, May 27, 2026 - 02:26 PM (IST)

ਸਿੱਖਸ ਫੋਰ ਜਸਟਿਸ ਵੱਲੋਂ ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਦਾ ਵਿਰੋਧ

ਓਟਾਵਾ (ਕੈਨੇਡਾ) ਸਰਬਜੀਤ ਸਿੰਘ ਬਨੂੜ- ਖ਼ਾਲਿਸਤਾਨ ਹਮਾਇਤੀ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਵੱਲੋਂ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਦਾ ਤਿੱਖਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਖ਼ਾਲਿਸਤਾਨ ਰੈਫਰੈਂਡਮ ਐਕਟੀਵਿਸਟ ਇੰਦਰਜੀਤ ਸਿੰਘ ਗੋਸਲ ਨੇ ਪੁਲਸ ਘੇਰਾ ਤੋੜਦਿਆਂ ਪਟਨਾਇਕ ਦੇ ਸਾਹਮਣੇ ਭਾਰਤੀ ਤਿਰੰਗੇ ਦੀ ਬੇਅਦਬੀ ਕੀਤ ਅਤੇ ਭਾਰਤ ਵਿਰੋਧੀ ਨਾਹਰੇ ਲਗਾਏ।

ਗੋਸਲ ਨੇ ਦਾਅਵਾ ਕੀਤਾ ਕਿ ਉਸਨੂੰ ਕੈਨੇਡੀਅਨ ਸੁਰੱਖਿਆ ਏਜੰਸੀਆਂ ਵੱਲੋਂ “ਵਿਟਨਸ ਪ੍ਰੋਟੈਕਸ਼ਨ” ਦੀ ਪੇਸ਼ਕਸ਼ ਕੀਤੀ ਗਈ ਸੀ। ਉਸਦਾ ਕਹਿਣਾ ਸੀ ਕਿ ਉਸਦੀ ਜਾਨ ਨੂੰ ਖ਼ਤਰਾ ਹੈ ਅਤੇ ਉਸਨੇ ਤਿਰੰਗੇ ਦੀ ਬੇਅਦਬੀ ਇਸ ਲਈ ਕੀਤੀ ਕਿਉਂਕਿ “ਉਸ ਦੇ ਕਤਲ ਲਈ $50,000 ਦੀ ਫ਼ਿਰੌਤੀ ਰੱਖੀ ਗਈ। SFJ ਨੇ ਇਹ ਦੋਸ਼ ਭਾਰਤੀ ਡਿਪਲੋਮੈਟਿਕ ਨੈੱਟਵਰਕ 'ਤੇ ਲਗਾਏ ਹਨ। 

ਖ਼ਾਲਿਸਤਾਨ ਹਮਾਇਤੀਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਦਿਨੇਸ਼ ਪਟਨਾਇਕ  ਨੇ ਆਪਣੇ ਬਿਆਨਾਂ ਰਾਹੀਂ RCMP ਅਤੇ CSIS ਵਰਗੀਆਂ ਕੈਨੇਡੀਅਨ ਏਜੰਸੀਆਂ ਨੂੰ “ਕੰਪਰੋਮਾਈਜ਼ਡ” ਅਤੇ “ਭ੍ਰਿਸ਼ਟ” ਕਹਿ ਕੇ ਕੈਨੇਡੀਅਨ ਸੰਪ੍ਰਭੁਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ‘ਤੇ SFJ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ “ਜੇ ਪਟਨਾਇਕ ਨੂੰ ਲੱਗਦਾ ਹੈ ਕਿ RCMP ਅਤੇ CSIS ਕੰਪਰੋਮਾਈਜ਼ਡ ਹਨ, ਤਾਂ ਉਹ ਉਨ੍ਹਾਂ ਦੀਆਂ ਬੰਦੂਕਾਂ ਦੇ ਪਿੱਛੇ ਲੁਕਣਾ ਛੱਡੇ ਅਤੇ ਸਿੱਧਾ ਕੈਨੇਡੀਅਨਾਂ ਨੂੰ ਜਵਾਬ ਦੇਵੇ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ-ਕੈਨੇਡਾ ਸੰਬੰਧ ਪਹਿਲਾਂ ਹੀ ਤਣਾਅ ਵਿੱਚ ਹਨ ਅਤੇ ਖ਼ਾਲਿਸਤਾਨ ਹਮਾਇਤੀ ਜਥੇਬੰਦੀਆਂ ਵੱਲੋਂ ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News