ਬਿਹਤਰ ਭੱਵਿਖ ਦੀ ਆਸ ''ਚ ਕੈਨੇਡਾ ਗਏ ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ
Tuesday, Jun 16, 2026 - 10:23 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਧਰਤੀ 'ਤੇ ਇਕ ਹੋਰ ਭਾਰਤੀ ਵਿਦਿਆਰਥੀ ਨੇ ਦਮ ਤੋੜ ਦਿੱਤਾ ਹੈ। ਕੈਨੇਡਾ ਦੇ ਨਿਊ ਬਰੰਜ਼ਵਿਕ ਸੂਬੇ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ, ਜਿਸ ਦੀ ਸ਼ਨਾਖ਼ਤ ਸ਼ਿਵਮ ਸਿੰਘ (ਬਾਬੂ) ਵਜੋਂ ਕੀਤੀ ਗਈ ਹੈ। ਇਹ ਹਾਦਸਾ 10 ਜੂਨ ਨੂੰ ਨਿਊ ਬਰੰਜ਼ਵਿਕ ਵਿੱਚ ਵਾਪਰਿਆ ਸੀ। 26 ਸਾਲਾ ਸ਼ਿਵਮ ਸਿੰਘ ਨੇ ਹਾਲ ਹੀ ਵਿਚ ਨੋਵਾ ਸਕੋਸ਼ੀਆ ਦੀ ਕੇਪ ਬ੍ਰੈਟਨ ਯੂਨੀਵਰਸਿਟੀ ਤੋਂ ਪੜ੍ਹਾਈ ਮੁਕੰਮਲ ਕੀਤੀ ਸੀ ਅਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਮਕਸਦ ਤਹਿਤ ਨਿਊ ਬਰੰਜ਼ਵਿਕ ਦੇ ਸੇਂਟ ਜੌਹਨ ਵਿਖੇ ਮੂਵ ਹੋ ਗਿਆ।
ਸ਼ਿਵਮ ਦੇ ਵੱਡੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਡਿਗਰੀ ਮੁਕੰਮਲ ਹੋਣ ਮਗਰੋਂ ਉਹ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ। ਸ਼ਿਵਮ ਕੈਨੇਡਾ ਵਿਚ ਬਿਹਤਰ ਭਵਿੱਖ ਦੀ ਉਮੀਦ ਪੂਰੀ ਹੋਣ ਕੰਢੇ ਪੁੱਜੀ ਤਾਂ ਐਡਮੰਡਸਟਨ ਨੇੜੇ ਵਾਪਰੇ ਹਾਦਸੇ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਸ਼ਿਵਮ ਉੱਜਵਲ ਭਵਿੱਖ ਦੇ ਸੁਪਨਿਆਂ ਅਤੇ ਇੱਛਾਵਾਂ ਨਾਲ ਕੈਨੇਡਾ ਆਇਆ ਸੀ। ਉਸਦੀ ਬੇਵਕਤੀ ਮੌਤ ਨੇ ਉਸਦੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨੂੰ ਦੁਖੀ ਕਰ ਦਿੱਤਾ ਹੈ। ਸ਼ਿਵਮ ਦੀ ਦੇਹ ਇੰਡੀਆ ਲਿਜਾਣ ਲਈ ਜਤਿੰਦਰ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਮਿੱਥੇ ਗਏ 30 ਹਜ਼ਾਰ ਡਾਲਰ ਦੇ ਟੀਚੇ ਦੀ ਬਜਾਏ 35 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਹੋ ਚੁੱਕੀ ਹੈ। ਦੁੱਖ ਦੇ ਪਹਾੜ ਹੇਠ ਦਬੇ ਹੋਣ ਦੇ ਬਾਵਜੂਦ ਜਤਿੰਦਰ ਨੇ ਵਧ ਚੜ੍ਹ ਕੇ ਆਰਥਿਕ ਸਹਾਇਤਾ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
