ਦੁਬਈ ''ਚ ਭਾਰਤੀ ਗਿਟਾਰਵਾਦਕ ਦੀ ਮਿਲੀ ਲਾਸ਼

12/14/2018 3:59:52 PM

ਦੁਬਈ (ਭਾਸ਼ਾ)- ਦੁਬਈ ਦੇ ਇਕ ਅਪਾਰਟਮੈਂਟ ਵਿਚੋਂ 22 ਸਾਲ ਦੇ ਇਕ ਭਾਰਤੀ ਗਿਟਾਰਵਾਦਕ ਦੀ ਲਾਸ਼ ਮਿਲੀ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਹਿਮਾਂਸ਼ੂ ਸ਼ਰਮਾ ਉਰਫ ਸ਼ੈਗੀ ਨਾਂ ਦੇ ਇਸ ਗਿਟਾਰਵਾਦਕ ਦੀ ਲਾਸ਼ ਦੁਬਈ ਤੋਂ 14 ਕਿਲੋਮੀਟਰ ਦੂਰ ਗਾਰਹੁਡ ਇਲਾਕੇ ਵਿਚ ਬਣੇ ਅਪਾਰਟਮੈਂਟ ਵਿਚੋਂ ਮਿਲੀ ਹੈ। ਦੁਬਈ ਪੁਲਸ ਨੇ ਸ਼ਰਮਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੀ ਲਾਸ਼ ਨੂੰ ਫਾਰੈਂਸਿਕ ਮੈਡੀਸਿਨ ਵਿਭਾਗ ਨੂੰ ਸੌਂਪ ਦਿੱਤਾ ਗਿਆ।

ਖਲੀਜ਼ ਟਾਈਮ ਨੇ ਖਬਰ ਦਿੱਤੀ ਹੈ ਕਿ ਵਿਭਾਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਿਟਾਰਵਾਦਕ ਦੀ ਮੌਤ ਵਿਚ ਕੁਝ ਵੀ ਅਜੀਬ ਨਹੀਂ ਸੀ। ਪੁਲਸ ਨੇ ਦੱਸਿਆ ਕਿ ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਸ਼ਰਮਾ ਇਥੇ ਮਣੀਪਾਲ ਅਕੈਡਮੀ ਆਫ ਹਾਇਰ ਐਜੂਕੇਸ਼ਨ ਵਿਚ ਵਾਸਤੂਕਲਾ ਕੋਰਸ ਵਿਚ ਪੰਜਵੇਂ ਸਾਲ ਦਾ ਵਿਦਿਆਰਥੀ ਸੀ ਅਤੇ ਉਹ ਸਥਾਨਕ ਬੈਂਡ ਮੈਟਲ ਹੈਡ ਦਾ ਮੈਂਬਰ ਸੀ ਅਤੇ ਆਪਣੇ ਗਿਟਾਰ ਹੁਨਰ ਨੂੰ ਲੈ ਕੇ ਨੌਜਵਾਨਾਂ ਵਿਚ ਮਸ਼ਹੂਰ ਸੀ।


Sunny Mehra

Content Editor

Related News