ਸਿੰਗਾਪੁਰ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ''ਤੇ ਭਾਰਤੀ ਸ਼ਖਸ ਨੂੰ ਜੇਲ੍ਹ

Monday, Jul 12, 2021 - 03:28 PM (IST)

ਸਿੰਗਾਪੁਰ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ''ਤੇ ਭਾਰਤੀ ਸ਼ਖਸ ਨੂੰ ਜੇਲ੍ਹ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ 26 ਸਾਲਾ ਭਾਰਤੀ ਨੂੰ ਕੋਵਿਡ-19 ਨਾਲ ਸੰਬੰਧਤ ਨਿਯਮ ਤੋੜਨ ਦੇ ਜ਼ੁਰਮ ਵਿਚ 9 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਸਿਖਰ 'ਤੇ ਹੋਣ ਦੌਰਾਨ ਜਦੋਂ ਹਸਪਤਾਲ ਵਿਚ ਰਹਿ ਕੇ ਆਪਣੀ ਜਾਂਚ ਰਿਪੋਰਟ ਆਉਣ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਤਾਂ ਉਦੋਂ ਉਸ ਨੇ ਦੇਸ਼ ਛੱਡਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਕੋਵਿਡ-19 ਜਾਂਚ ਰਿਪੋਰਟ ਵਿਚ ਬਾਲਾਚੰਦਰਨ ਪਾਰਥੀਬਨ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਜਿਸ ਮਗਰੋਂ ਉਸ ਨੂੰ ਪੁਲਸ ਨੇ ਚਾਂਗੀ ਹਵਾਈ ਅੱਡੇ ਤੋਂ ਹਿਰਾਸਤ ਵਿਚ ਲਿਆ ਅਤੇ ਵਾਪਸ ਸਿੰਗਾਪੁਰ ਜਨਰਲ ਹਸਪਤਾਲ (ਐੱਸ.ਜੀ.ਐੱਚ.) ਲੈ ਕੇ ਗਈ। 

'ਟੁਡੇ' ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਉਹ ਜਨਤਕ ਟਰਾਂਸਪੋਰਟ ਤੋਂ ਹਵਾਈ ਅੱਡੇ ਗਿਆ ਸੀ। ਉਸ ਨੇ ਭਾਰਤ ਲਈ ਟਿਕਟ ਖਰੀਦਣ ਦੀ ਅਸਫਲ ਕੋਸ਼ਿਸ਼ ਕੀਤੀ ਅਤੇ ਉਹ ਹਵਾਈ ਅੱਡੇ ਦੇ ਟਰਮੀਨਲ 'ਤੇ ਇਕ ਘੰਟੇ ਤੱਕ ਇੱਧਰ-ਉੱਧਰ ਘੁੰਮਦਾ ਰਿਹਾ। ਬਾਅਦ ਵਿਚ ਵਿਦੇਸ਼ੀ ਕਾਮਿਆਂ ਦੇ ਕੁਆਰੰਟੀਨ ਨਿਯਮ ਨੂੰ ਤੋੜਦੇ ਹੋਏ ਮੁੜ ਹਵਾਈ ਅੱਡੇ ਪਹੁੰਚਿਆ ਤੇ ਸਵਦੇਸ਼ ਵਾਪਸ ਜਾਣ ਦੀ ਮੁੜ ਕੋਸ਼ਿਸ਼ ਕੀਤੀ। ਉਸ ਨੇ ਮਈ ਵਿਚ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਵਿਭਿੰਨ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਜਿਸ ਵਿਚ ਦੂਜਿਆਂ ਲਈ ਕੋਵਿਡ-19 ਦਾ ਖਤਰਾ ਪੈਦਾ ਕਰਨਾ, ਬਿਨਾਂ ਇਜਾਜ਼ਤ ਕੁਆਰੰਟੀਨ ਖੇਤਰ ਨੂੰ ਛੱਡਣਾ ਸ਼ਾਮਲ ਸੀ। 

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਆਫ਼ਤ : ਆਸਟ੍ਰੇਲੀਆ-ਸਿੰਗਾਪੁਰ ਵਿਚਾਲੇ ਹਵਾਈ ਯਾਤਰਾ ਸ਼ੁਰੂ ਹੋਣ 'ਚ ਦੇਰੀ

ਉਸ ਦੇ ਮੁਫ਼ਤ ਵਕੀਲ ਕੌਰੀ ਵੋਂਗ ਉਸ ਦੀ ਮਾਨਸਿਕ ਸਥਿਤੀ ਦਾ ਮੁਲਾਂਕਣ ਕਰਾਉਣ ਲਈ ਅਦਾਲਤ ਤੋਂ ਉਸ ਨੂੰ ਮਾਨਸਿਕ ਸਿਹਤ ਸੰਸਥਾ (ਆਈ.ਐੱਮ.ਐੱਚ.) ਭੇਜਣ ਦੀ ਅਪੀਲ ਕੀਤੀ। ਆਈ.ਐੱਮ.ਐੱਚ. ਵਿਚ ਚਾਰ ਹਫ਼ਤੇ ਰਹਿਣ ਦੇ ਬਾਅਦ ਪਿਛਲੇ ਸਾਲ ਮਈ ਵਿਚ ਜ਼ੁਰਮ ਸਮੇਂ ਬਾਲਚੰਦਰਨ ਤਾਲਮੇਲ ਬੀਮਾਰੀ ਤੋਂ ਪੀੜਤ ਸੀ ਅਤੇ ਉਸ ਨੂੰ ਭਾਵਨਾਵਾਂ ਅਤੇ ਵਿਵਹਾਰ ਕਰਨ ਵਿਚ ਫਰਕ ਕਰਨ ਵਿਚ ਪਰੇਸ਼ਾਨੀ ਸੀ। ਫਿਲਹਾਲ ਡਾਕਟਰ ਸਟੇਫਨ ਫਾਂਗ ਨੇ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਅਸਥਿਰ ਨਹੀਂ ਹੈ ਅਤੇ ਉਸ ਵਿਚ ਸਹੀ ਅਤੇ ਗਲਤ ਵਿਚ ਫਰਕ ਕਰਨ ਦੀ ਸਮਰੱਥਾ ਮੌਜੂਦ ਸੀ। ਡਿਪਟੀ ਸਰਕਾਰੀ ਵਕੀਲ ਨੌਰਮਨ ਯੂ ਨੇ ਬਾਲਚੰਦਰਨ ਲਈ 10 ਮਹੀਨੇ ਦੀ ਜੇਲ੍ਹ ਦੀ ਸਜ਼ਾ ਮੰਗੀ ਜਦਕਿ ਵਾਂਗ ਨੇ ਸਾਢੇ 6 ਮਹੀਨੇ ਦੀ ਸਜ਼ਾ ਦੀ ਅਪੀਲ ਕੀਤੀ। ਸਜ਼ਾ ਸੁਣਾਉਣ ਦੌਰਾਨ ਜ਼ਿਲ੍ਹਾ ਜੱਜ ਰੋਨਾਲਡ ਗਵੀ ਨੇ ਦੂਜਿਆਂ ਨੂੰ ਇਨਫੈਕਸ਼ਨ ਪ੍ਰਤੀ ਜ਼ੋਖਮ ਵਿਚ ਪਾਉਣ ਅਤੇ ਇਕ ਸਿਹਤ ਅਧਿਕਾਰੀ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਦੋ ਹੋਰ ਦੋਸ਼ਾਂ 'ਤੇ ਵਿਚਾਰ ਕੀਤਾ।

ਪੜ੍ਹੋ ਇਹ ਅਹਿਮ ਖਬਰ  - ਭਾਰਤੀਆਂ ਲਈ ਮਾਲਦੀਵ ਨੇ 15 ਜੁਲਾਈ ਤੋਂ ਖੋਲ੍ਹੇ ਦਰਵਾਜ਼ੇ, ਜਾਰੀ ਕੀਤੇ ਇਹ ਨਿਯਮ


author

Vandana

Content Editor

Related News