ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਗੈਂਗਸਟਰ ਜਿੰਮੀ ਸੰਧੂ ਦਾ ਗੋਲੀਆਂ ਮਾਰ ਕੇ ਕਤਲ

Tuesday, Feb 08, 2022 - 04:04 PM (IST)

ਕੈਨੇਡਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਗੈਂਗਸਟਰ ਜਿੰਮੀ ਸੰਧੂ ਦਾ ਗੋਲੀਆਂ ਮਾਰ ਕੇ ਕਤਲ

ਬੈਂਕਾਕ: ਥਾਈਲੈਂਡ ਵਿਚ ਇਕ ਭਾਰਤੀ ਮੂਲ ਦੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿੰਮੀ ਸਿੰਘ ਸੰਧੂ ਨਾਮ ਦੇ ਗੈਂਗਸਟਰ ਨੂੰ ਕੈਨੇਡਾ ਤੋਂ ਇੱਥੇ ਡਿਪੋਰਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ

 
Big Breaking : ਗੈਂਗਸਟਰ ਜਿੰਮੀ ਸੰਧੂ ਨੂੰ ਗੋਲੀਆਂ ਨਾਲ ਭੁੰਨਿਆਂ, ਕੈਨੇਡਾ ਤੋਂ ਹੋਇਆ ਸੀ ਡਿਪੋਰਟ, ਦੇਖੋ Live ਤਸਵੀਰਾਂ

Big Breaking : ਗੈਂਗਸਟਰ ਜਿੰਮੀ ਸੰਧੂ ਨੂੰ ਗੋਲੀਆਂ ਨਾਲ ਭੁੰਨਿਆਂ, ਕੈਨੇਡਾ ਤੋਂ ਹੋਇਆ ਸੀ ਡਿਪੋਰਟ, ਦੇਖੋ Live ਤਸਵੀਰਾਂ

Posted by JagBani on Monday, February 7, 2022

ਹੋਟਲ ਦੀ ਪਾਰਕਿੰਗ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ ਅਤੇ ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿੰਮੀ ਕਾਰ ਵਿਚ ਸਵਾਰ ਹੋ ਕੇ ਹੋਟਲ ਦੀ ਪਾਰਕਿੰਗ ਪਹੁੰਚਦਾ ਹੈ ਅਤੇ ਜਿਵੇਂ ਹੀ ਕਾਰ ਵਿਚੋਂ ਬਾਹਰ ਨਿਕਲ ਕੇ ਹੋਟਲ ਵਿਚ ਦਾਖ਼ਲ ਹੋਣ ਲੱਗਦਾ ਹੈ ਤਾਂ ਇਸੇ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਥਾਨਕ ਪੁਲਸ ਵੱਲੋਂ ਜਿੰਮੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੈਨੇਡਾ-ਅਮਰੀਕਾ 'ਚ ਤਲਖੀ, ਅਮਰੀਕੀ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News