ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਮਿਲਿਆ ਜ਼ਾਕਿਰ ਨਾਇਕ
Sunday, Oct 20, 2024 - 12:14 AM (IST)
ਲਾਹੌਰ- ਭਾਰਤ ਵਿਚ ਵਾਂਟੇਡ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਪਾਕਿਸਤਾਨ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨਾਲ ਦੇਖਿਆ ਗਿਆ। ਜ਼ਾਕਿਰ ਲਾਹੌਰ ਦੀ ਬਾਦਸ਼ਾਹੀ ਮਸਜਿਦ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ। ਉਥੇ ਉਸ ਨੇ ਲੱਗਭਗ ਡੇਢ ਲੱਖ ਲੋਕਾਂ ਦੀ ਭੀੜ ਨੂੰ ਸੰਬੋਧਤ ਕੀਤਾ।
ਇਸ ਦੌਰਾਨ ਉਸ ਨੂੰ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਮੁਜ਼ਮਿੱਲ ਇਕਬਾਲ ਹਾਸ਼ਮੀ, ਮੁਹੰਮਦ ਹਾਰਿਸ਼ ਧਰ ਅਤੇ ਫੈਸਲ ਨਦੀਮ ਨਾਲ ਦੇਖਿਆ ਗਿਆ। ਅਮਰੀਕਾ ਨੇ ਇਨ੍ਹਾਂ ਤਿੰਨਾਂ ਨੂੰ 2008 ਤੋਂ ਕੌਮਾਂਤਰੀ ਅੱਤਵਾਦੀ ਐਲਾਨ ਕੀਤਾ ਹੋਇਆ ਹੈ।