UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ

01/28/2022 11:00:55 AM

ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕੋਰੋਨਾ ਵਿਰੁੱਧ ਲੜਾਈ ਵਿਚ ਫਰੰਟਲਾਈਨ ‘ਯੋਧਾ’ ਰਹੇ 38 ਸਾਲਾ ਭਾਰਤੀ ਨੇ ਮੌਤ ਨੂੰ ਮਾਤ ਦੇ ਦਿੱਤੀ ਹੈ ਅਤੇ 6 ਮਹੀਨਿਆਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਚਮਤਕਾਰ ਹੀ ਕਿਹਾ ਜਾਵੇਗਾ ਕਿ ਕੋਵਿਡ-19 ਨੇ ਇਸ ਨੌਜਵਾਨ ਦੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਸੀ ਅਤੇ ਉਹ ਕਈ ਮਹੀਨਿਆਂ ਤੋਂ ਬੇਹੋਸ਼ੀ ਦੀ ਹਾਲਤ ਵਿਚ ਰਿਹਾ ਸੀ, ਇਸ ਦੇ ਬਾਵਜੂਦ ਉਹ ਠੀਕ ਹੋ ਕੇ ਘਰ ਪਰਤਿਆ। ਇਕ ਓਟੀ ਟੈਕਨੀਸ਼ੀਅਨ ਵਜੋਂ ਸੇਵਾ ਨਿਭਾਉਣ ਵਾਲੇ ਅਰੁਣਕੁਮਾਰ ਐਮ ਨਈਅਰ ਨੇ ਕੋਰੋਨਾ ਵਾਇਰਸ ਖ਼ਿਲਾਫ਼ ਆਪਣੀ 6 ਮਹੀਨੇ ਲੰਬੀ ਲੜਾਈ ਇਕ ਨਕਲੀ ਫੇਫੜੇ ਦੇ ਲੜੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਈ.ਸੀ.ਐਮ.ਓ. ਮਸ਼ੀਨ ਦਾ ਸਹਿਯੋਗ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਢੰਗ ਨਾਲ US ’ਚ ਦਾਖ਼ਲ ਹੋਏ ਭਾਰਤੀਆਂ ਨੂੰ ਕੀਤਾ ਗਿਆ ਰਿਹਾਅ, ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ

ਇਸ ਦੌਰਾਨ ਉਨ੍ਹਾਂ ਨੂੰ ਹਾਰਟ ਅਟੈਕ ਸਮੇਤ ਕਈ ਪੇਚੀਦਗੀਆਂ ਤੋਂ ਗੁਜ਼ਰਨਾ ਪਿਆ ਸੀ। ਉਨ੍ਹਾਂ ਨੂੰ ਟਰੈਕੀਓਸਟੋਮੀ ਅਤੇ ਬ੍ਰੌਨਕੋਸਕੋਪੀ ਵਰਗੀਆਂ ਕਈ ਡਾਕਟਰੀ ਪ੍ਰਕਿਰਿਆਵਾਂ ਵਿਚੋਂ ਵੀ ਗੁਜ਼ਰਨਾ ਪਿਆ ਸੀ। ਦੇਸ਼ ਪ੍ਰਤੀ ਉਨ੍ਹਾਂ ਦੀ ਸੇਵਾ ਅਤੇ ਸੰਘਰਸ਼ ਸਮਰਥਾ ਦਾ ਸਨਮਾਨ ਕਰਦੇ ਹੋਏ, ਬਹੁਰਾਸ਼ਟਰੀ ਸਿਹਤ ਸੰਭਾਲ ਸਮੂਹ ‘ਵੀ.ਪੀ.ਐਸ. ਹੈਲਥਕੇਅਰ’ ਨੇ ਇਸ ਭਾਰਤੀ ਨਾਗਰਿਕ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ ਅਮੀਰਾਤ ਵਿਚ ਉਨ੍ਹਾਂ ਦੇ ਸਹਿਯੋਗੀਆਂ ਨੇ ਵੀਰਵਾਰ ਨੂੰ ਆਬੂਧਾਬੀ ਦੇ ਬੁਰਜੀਲ ਹਸਪਤਾਲ ਵਿਚ ਆਯੋਜਿਤ ਇਕ ਸਮਾਰੋਹ ਵਿਚ ਉਨ੍ਹਾਂ ਨੂੰ ਸਹਾਇਤਾ ਰਾਸ਼ੀ ਸੌਂਪੀ। ਹਸਪਤਾਲ ਸਮੂਹ ਉਨ੍ਹਾਂ ਦੀ ਪਤਨੀ ਨੂੰ ਨੌਕਰੀ ਵੀ ਦੇਵੇਗਾ ਅਤੇ ਉਨ੍ਹਾਂ ਦੇ ਬੱਚੇ ਦੀ ਪੜ੍ਹਾਈ ਦਾ ਖ਼ਰਚਾ ਵੀ ਚੁੱਕੇਗਾ।

ਇਹ ਵੀ ਪੜ੍ਹੋ: ਆਬੂਧਾਬੀ ਹਮਲੇ ’ਚ ਮਾਰੇ ਗਏ ਹਰਦੀਪ ਦੀ ਪਤਨੀ ਨੂੰ ਲੱਗਾ ਸਦਮਾ, ਮੁੜ-ਮੁੜ ਉਚਾਰ ਰਹੀ ਹੈ ਇਹ 'ਸ਼ਬਦ'

ਕੇਰਲ ਦੇ ਰਹਿਣ ਵਾਲੇ ਨਾਇਰ ਨੂੰ ਇਕ ਮਹੀਨਾ ਪਹਿਲਾਂ ਹਸਪਤਾਲ ਦੇ ਜਨਰਲ ਵਾਰਡ ਵਿਚ ਸ਼ਿਫਟ ਕੀਤਾ ਗਿਆ ਸੀ। 5 ਮਹੀਨਿਆਂ ਤੱਕ ਉਹ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਜੀਵਨ ਰੱਖਿਅਕ ਪ੍ਰਣਾਲੀ ’ਤੇ ਸਨ। ਨਈਅਰ ਨੇ ਕਿਹਾ, ‘ਮੈਨੂੰ ਕੁਝ ਯਾਦ ਨਹੀਂ ਹੈ। ਮੈਨੂੰ ਸਿਰਫ਼ ਇਹੀ ਪਤਾ ਹੈ ਕਿ ਮੈਂ ਮੌਤ ਦੇ ‘ਜਬਾੜੇ’ ਤੋਂ ਬਚ ਕੇ ਬਾਹਰ ਆਇਆ ਹਾਂ। ਇਹ ਮੇਰੇ ਪਰਿਵਾਰ, ਦੋਸਤਾਂ ਅਤੇ ਹੋਰ ਸੈਂਕੜੇ ਲੋਕਾਂ ਦੀਆਂ ਦੁਆਵਾਂ ਦਾ ਹੀ ਅਸਰ ਹੈ ਕਿ ਮੈਂ ਜ਼ਿੰਦਾ ਹਾਂ।’ ਬੁਰਜੀਲ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾਕਟਰ ਤਾਰਿਗ ਅਲੀ ਮੁਹੰਮਦ ਅਲਹਸਨ ਨੇ ਦੱਸਿਆ ਕਿ ਨਈਅਰ ਦੀ ਹਾਲਤ ਪਹਿਲੇ ਦਿਨ ਤੋਂ ਖ਼ਰਾਬ ਸੀ। ਡਾਕਟਰ ਅਲਹਸਨ ਨੇ ਸ਼ੁਰੂ ਤੋਂ ਹੀ ਨਈਅਰ ਦਾ ਇਲਾਜ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਨਈਅਰ ਦੀ ਸਿਹਤਯਾਬੀ ਇਕ ਚਮਤਕਾਰ ਵਾਂਗ ਹੈ, ਕਿਉਂਕਿ ਇਹ ਆਮ ਤੌਰ ’ਤੇ ਅਸੰਭਵ ਹੁੰਦਾ ਹੈ। ਨਈਅਰ ਜਲਦੀ ਹੀ ਆਪਣੇ ਪਰਿਵਾਰ ਨਾਲ ਭਾਰਤ ਜਾਣਗੇ ਅਤੇ ਆਪਣੇ ਮਾਤਾ-ਪਿਤਾ ਨੂੰ ਮਿਲਣਗੇ ਅਤੇ ਉੱਥੇ ਆਪਣੀ ਫਿਜ਼ੀਓਥੈਰੇਪੀ ਜਾਰੀ ਰੱਖਣਗੇ। ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਅਗਲੇ ਮਹੀਨੇ ਦੁਬਾਰਾ ਨੌਕਰੀ ’ਤੇ ਵਾਪਸ ਆ ਜਾਣਗੇ।

ਇਹ ਵੀ ਪੜ੍ਹੋ: ਹਥਿਆਰਾਂ ਦਾ 'ਘਰ' ਬਣਿਆ ਪਾਕਿਸਤਾਨ, ਪੀਜ਼ਾ ਵਾਂਗ ਹੋਮ ਡਿਲਿਵਰ ਕੀਤੀ ਜਾ ਰਹੀ ਹੈ AK-47

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News