UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ ਲੱਖਾਂ ਰੁਪਏ

Thursday, Jun 16, 2022 - 05:51 PM (IST)

ਦੁਬਈ (ਵਾਰਤਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਇੱਕ ਨਵੇਂ ਵਿਆਹੇ ਭਾਰਤੀ ਪ੍ਰਵਾਸੀ ਨੇ 77,777 ਦਿਰਹਮ (ਤਕਰੀਬਨ 16 ਲੱਖ ਰੁਪਏ) ਦੀ ਅਮੀਰਾਤ ਡਰਾਅ ਇਨਾਮੀ ਰਕਮ ਜਿੱਤੀ ਹੈ -- ਪਰ ਉਹ ਜਿੱਤਣ ਦੀ ਸੂਚਨਾ ਲਗਭਗ ਗੁਆ ਬੈਠਾ ਕਿਉਂਕਿ ਇਹ ਉਸ ਦੇ ਕੰਪਿਊਟਰ ਦੇ ਜੰਕ ਫੋਲਡਰ ਵਿੱਚ ਚਲਾ ਗਿਆ ਸੀ।ਖਲੀਜ਼ ਟਾਈਮਜ਼ ਨੇ ਵੀਰਵਾਰ ਨੂੰ ਦੱਸਿਆ ਕਿ ਕੁਣਾਲ ਨਾਇਕ ਨੂੰ ਆਪਣੀ ਜਿੱਤ ਬਾਰੇ ਨਹੀਂ ਪਤਾ ਹੋਵੇਗਾ ਪਰ ਰੈਫਲ ਕੰਪਨੀ ਦੇ ਇੱਕ ਪ੍ਰਤੀਨਿਧੀ ਦੇ ਉਸ ਨੂੰ ਟੈਲੀਫੋਨ ਕਾਲ ਕੀਤੀ ਸੀ। 

30 ਸਾਲਾ ਨਾਇਕ ਲੰਬੇ ਸਮੇਂ ਤੋਂ ਰੈਫਲ ਡਰਾਅ ਜਿੱਤਣ ਲਈ ਆਪਣੀ ਕਿਸਮਤ ਅਜ਼ਮਾ ਰਿਹਾ ਸੀ।ਦੁਬਈ ਸਥਿਤ ਭਾਰਤੀ ਨੇ ਕਿਹਾ ਕਿ ਇਹ ਬਿਆਨ ਕਰਨਾ ਔਖਾ ਹੈ ਕਿ ਮੈਂ ਕਿੰਨਾ ਖੁਸ਼ ਹਾਂ ਕਿ ਮੈਂ 77,777 ਦਿਰਹਮ ਜਿੱਤੇ। ਖਾਸ ਕਰਕੇ ਉਦੋਂ ਜਦੋਂ ਮੈਂ ਪਹਿਲਾਂ ਵੀ ਦੋ ਵਾਰ ਕੋਸ਼ਿਸ਼ ਕੀਤੀ ਸੀ ਪਰ ਕੁਝ ਨਹੀਂ ਜਿੱਤਿਆ ਸੀ। ਹੁਣ ਤੀਜੀ ਵਾਰ ਦੀ ਕੋਸ਼ਿਸ਼ ਵਿਚ ਮੇਰੀ ਕਿਸਮਤ ਚਮਕੀ ਹੈ।ਲੇਖਾਕਾਰ ਕੁਨਾਲ ਨੇ ਅੱਗੇ ਕਿਹਾ ਕਿ ਮੇਰੇ ਪਿਤਾ ਇਸ ਸਾਲ ਰਿਟਾਇਰ ਹੋਣ ਵਾਲੇ ਹਨ ਅਤੇ ਮੈਂ ਰਾਸ਼ੀ ਦਾ ਕੁਝ ਹਿੱਸਾ ਆਪਣੇ ਮਾਤਾ-ਪਿਤਾ ਦੀ ਮਦਦ ਲਈ ਵਰਤਣਾ ਚਾਹੁੰਦਾ ਹਾਂ। ਉਹ ਭਾਰਤ ਵਾਪਸ ਜਾ ਰਹੇ ਹਨ। ਮੈਨੂੰ ਪੱਕਾ ਪਤਾ ਨਹੀਂ ਕਿ ਬਾਕੀ ਬਚੀ ਰਾਸ਼ੀ ਦਾ ਕੀ ਕਰਨਾ ਹੈ ਪਰ ਮੇਰੀ ਪਤਨੀ ਨੇ ਮੈਨੂੰ ਅਮਰੀਕਾ ਜਾਣ ਦੀ ਸਲਾਹ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ : ਨਿਊਜ਼ੀਲੈਂਡ ਨੇ ਦੇਸ਼ 'ਚ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ

ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਪ੍ਰਵਾਸੀ ਅਸ਼ਫਾਕ ਮੀਰ ਰਹਿਮਾਨ ਨੂੰ ਪਤਾ ਲੱਗਾ ਸੀ ਕਿ ਉਸ ਨੇ ਵੀ 77,777 ਦਿਰਹਮ ਜਿੱਤੇ ਸਨ, ਜਦੋਂ ਉਸ ਦੇ ਕਈ ਦੋਸਤਾਂ ਨੇ ਉਸ ਨੂੰ ਸੰਦੇਸ਼ ਭੇਜੇ। 
ਰਿਪੋਰਟ ਵਿੱਚ ਕਿਹਾ ਗਿਆ ਕਿ ਲਾਟਰੀ ਜਿੱਤਣ ਦੀ ਖ਼ਬਰ ਸੁਣ ਕੇ ਉਹ ਹੈਰਾਨ ਰਹਿ ਗਿਆ ਅਤੇ ਇਹ ਦੇਖਣ ਲਈ ਦੌੜਿਆ ਕੀ ਖ਼ਬਰ ਸੱਚੀ ਹੈ ਜਾਂ ਨਹੀਂ। ਇੱਕ ਵਾਰ ਜਦੋਂ ਇਸ ਦੀ ਪੁਸ਼ਟੀ ਹੋ ਗਈ ਤਾਂ ਉਹ ਖੁਸ਼ੀ ਨਾਲ ਭਰ ਗਿਆ। 45 ਸਾਲਾ ਅਸ਼ਫਾਕ ਜੋ ਕਿ ਇੱਕ ਬੈਂਕ ਵਿੱਚ ਕੰਮ ਕਰਦਾ ਹੈ, ਨੇ ਕਿਹਾ ਕਿ ਉਹ ਆਪਣੇ ਕਰਜ਼ਿਆਂ ਦਾ ਭੁਗਤਾਨ ਕਰਨ ਦੇ ਨਾਲ-ਨਾਲ ਇੱਕ ਹਿੱਸਾ ਚੈਰਿਟੀ ਲਈ ਦਾਨ ਕਰਨ ਲਈ ਆਪਣੀ ਜਿੱਤ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News