ਅੰਤਰਰਾਸ਼ਟਰੀ ਯੋਗ ਦਿਹਾੜਾ : ਯੋਗਾ ਪ੍ਰੋਗਰਾਮ 'ਚ ਸ਼ਾਮਲ ਹੋਏ 100 ਤੋਂ ਵੱਧ ਚੀਨੀ ਨਾਗਰਿਕ

Monday, Jun 21, 2021 - 11:33 AM (IST)

ਅੰਤਰਰਾਸ਼ਟਰੀ ਯੋਗ ਦਿਹਾੜਾ : ਯੋਗਾ ਪ੍ਰੋਗਰਾਮ 'ਚ ਸ਼ਾਮਲ ਹੋਏ 100 ਤੋਂ ਵੱਧ ਚੀਨੀ ਨਾਗਰਿਕ

ਬੀਜਿੰਗ (ਬਿਊਰੋ): ਅੰਤਰਰਾਸ਼ਟਰੀ ਯੋਗ ਦਿਹਾੜੇ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ 100 ਤੋਂ ਵੱਧ ਚੀਨੀ ਨਾਗਰਿਕ ਸ਼ਾਮਲ ਹੋਏ। 2014 ਵਿਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਹਾੜਾ ਘੋਸ਼ਿਤ ਕੀਤਾ ਸੀ। ਇਸ ਮਗਰੋਂ ਭਾਰਤ ਸਮੇਤ ਦੁਨੀਆ ਭਰ ਵਿਚ ਇਸ ਦਿਨ ਯੋਗ ਸੰਬੰਧੀ ਪ੍ਰੋਗਰਾਮ ਹੁੰਦੇ ਹਨ।

ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਅਤੇ ਉਪ ਰਾਜਦੂਤ ਡਾਕਟਰ ਐਕਵਿਨੋ ਵਿਮਲ ਨੇ ਇੰਡੀਆ ਹਾਊਸ ਵਿਚ ਹੋਏ ਯੋਗਾ ਪ੍ਰੋਗਰਾਮ ਵਿਚ ਹਿੱਸਾ ਲਿਆ। ਮਿਸਰੀ ਨੇ ਕਿਹਾ ਕਿ ਯੋਗਾ ਕੋਵਿਡ-19 ਮਹਾਮਾਰੀ ਦੌਰਾਨ ਚੰਗੀ ਸਿਹਤ ਦਾ ਸਰੀਰਕ ਅਤੇ ਰੂਹਾਨੀ ਰਸਤਾ ਹੈ। ਅਜਿਹੇ ਸਮੇਂ ਵਿਚ ਜਦੋਂ ਸਾਡਾ ਦਿਮਾਗ ਬਾਹਰੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਦਬਾਅ ਵਿਚ ਹੈ ਤਾਂ ਯੋਗਾ ਸਾਨੂੰ ਦਿਮਾਗ ਨੂੰ ਸ਼ਾਂਤ ਕਰਨ, ਦਬਾਅ ਨੂੰ ਘੱਟ ਕਰਨ ਅਤੇ ਸਾਡੀ ਹੋਂਦ ਨੂੰ ਸੰਤੁਲਨ ਪ੍ਰਦਾਨ ਕਰਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰੋਂ ਹਜਾਰਾਂ ਲੋਕਾਂ ਨੇ ਲਗਵਾਈ ਵੈਕਸੀਨ

ਇਸ ਦੌੜਦੀ-ਭੱਜਦੀ ਜ਼ਿੰਦਗੀ ਵਿਚ ਅੱਜਕਲ੍ਹ ਲੱਗਭਗ ਹਰੇਕ ਦੂਜਾ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੈ। ਅਜਿਹੇ ਵਿਚ ਖੁਦ ਨੂੰ ਸਿਹਤਮੰਦ ਰੱਖਣ ਲਈ ਲੋਕ ਕਾਫੀ ਕੁਝ ਕਰਦੇ ਹਨ। ਉੱਥੇ ਬਹੁਤ ਘੱਟ ਸਮੇਂ ਵਿਚ ਯੋਗਾ ਨੇ ਲੋਕਾਂ ਵਿਚਾਲੇ ਆਪਣੀ ਵੱਖਰੀ ਪਛਾਣ ਬਣਾਈ ਹੈ। ਲੋਕ ਖੁਦ ਨੂੰ ਸਿਹਤਮੰਦ ਰੱਖਣ ਲਈ ਯੋਗਾ ਦਾ ਸਹਾਰਾ ਲੈਂਦੇ ਹਨ। 21 ਜੂਨ, 2015 ਨੂੰ ਹੋਈ ਸ਼ੁਰੂਆਤ ਦੇ ਬਾਅਦ ਹਰੇਕ ਸਾਲ ਇਸ ਦਿਨ ਨੂੰ ਅੰਤਰਰਾਸ਼ਟਰੀ ਯੋਗ ਦਿਹਾੜੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਹਰੇਕ ਸਾਲ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਜਿਸ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।


author

Vandana

Content Editor

Related News