ਕੋਵਿਡ-19 : ਅਗਲੇ ਹੁਕਮ ਤੱਕ ਜਰਮਨੀ ''ਚ ਭਾਰਤੀ ਦੂਤਘਰ ਦਾ ਕੰਮ ਰਹੇਗਾ ਬੰਦ

Thursday, Nov 26, 2020 - 01:41 PM (IST)

ਬਰਲਿਨ- ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਸਥਿਤ ਭਾਰਤ ਦੇ ਦੂਤਘਰ ਵਿਚ ਅਗਲੇ ਹੁਕਮ ਤਕ ਕੰਮ ਬੰਦ ਰਹੇਗਾ। ਦੂਤਘਰ ਵਲੋਂ ਦੱਸਿਆ ਗਿਆ ਕਿ ਜਰਮਨੀ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਭਾਰਤੀ ਦੂਤਘਰ ਦੇ ਕੌਂਸਲ ਵਿੰਗ ਵਲੋਂ ਲੋਕਾਂ ਨਾਲ ਮੀਟਿੰਗ ਨੂੰ 25 ਨਵੰਬਰ ਤੋਂ ਰੱਦ ਕਰ ਦਿੱਤਾ ਗਿਆ ਹੈ। 

ਅਗਲੇ ਹੁਕਮ ਤੱਕ ਕਿਸੇ ਤਰ੍ਹਾਂ ਦੀ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ। ਦੂਤਘਰ ਵਲੋਂ ਕੁਝ ਆਈ. ਡੀ. ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ 'ਤੇ ਬਹੁਤ ਜ਼ਰੂਰੀ ਕੰਮਾਂ ਲਈ ਸੰਪਰਕ ਕੀਤਾ ਜਾ ਸਕਦਾ ਹੈ। 

ਬਰਲਿਨ ਵਿਚ ਭਾਰਤੀ ਦੂਤਘਰ ਨੇ ਇਕ ਨੋਟਿਸ ਜਾਰੀ ਕਰਦੇ ਹੋਏ ਕਿਹਾ ਕਿ ਜਰਮਨੀ ਵਿਚ ਵੱਧਦੇ ਮਾਮਲਿਆਂ ਅਤੇ ਜਰਮਨੀ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਦੇ ਹੋਏ ਕੌਂਸਲਰ ਵਿੰਗ ਵਲੋਂ ਪਬਲਿਕ ਡੀਲਿੰਗ ਨਹੀਂ ਕੀਤੀ ਜਾਵੇਗੀ। ਅਗਲੇ ਕੁਝ ਨਵੇਂ ਹੁਕਮਾਂ ਤੱਕ 25 ਨਵੰਬਰ ਤੋਂ ਕੰਮ ਬੰਦ ਹੋ ਗਿਆ ਹੈ। ਸਿਰਫ ਬਹੁਤ ਜ਼ਰੂਰੀ ਕੰਮ ਅਤੇ ਐਮਰਜੈਂਸੀ ਸਥਿਤੀ ਲਈ ਹੀ ਤੁਸੀਂ ਦੂਤਘਰ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਜ਼ਰੂਰੀ ਕੰਮ ਲਈ ਈ-ਮੇਲ ਆਈ. ਡੀ. mincons.berlin@mea.gov.in ਅਤੇ cons.berlin@mea.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। 


Lalita Mam

Content Editor

Related News