Indian Embassy ਨੇ ਭਾਰਤੀਆਂ ਨੂੰ ਤੁਰੰਤ ਕੀਵ ਛੱਡਣ ਦੀ ਦਿੱਤੀ ਸਲਾਹ, ਜਾਣੋ ਰੂਸ-ਯੂਕ੍ਰੇਨ ਜੰਗ ਦੀ Live Update

Tuesday, Mar 01, 2022 - 05:05 PM (IST)

Indian Embassy ਨੇ ਭਾਰਤੀਆਂ ਨੂੰ ਤੁਰੰਤ ਕੀਵ ਛੱਡਣ ਦੀ ਦਿੱਤੀ ਸਲਾਹ, ਜਾਣੋ ਰੂਸ-ਯੂਕ੍ਰੇਨ ਜੰਗ ਦੀ Live Update

ਕੀਵ/ਨਵੀਂ ਦਿੱਲੀ- ਯੂਕ੍ਰੇਨ ਵਿਚ ਭਾਰਤੀ ਦੂਤਘਰ ਨੇ ਮੰਗਲਵਾਰ ਨੂੰ ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਨੂੰ ਰੇਲ ਜਾਂ ਉਪਲਬਧ ਕਿਸੇ ਵੀ ਹੋਰ ਸਾਧਨ ਰਾਹੀਂ ਅੱਜ ਤੁਰੰਤ ਕੀਵ ਛੱਡਣ ਦਾ ਸੁਝਾਅ ਦਿੱਤਾ ਹੈ। ਦੂਤਘਰ ਨੇ ਟਵੀਟ ਕੀਤਾ, 'ਕੀਵ ਵਿਚ ਭਾਰਤੀਆਂ ਲਈ ਸਲਾਹ... ਵਿਦਿਆਰਥੀਆਂ ਸਮੇਤ ਸਾਰੇ ਭਾਰਤੀਆਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਉਪਲਬਧ ਟ੍ਰੇਨ ਜਾਂ ਕਿਸੇ ਹੋਰ ਉਪਲਬਧ ਸਾਧਨਾਂ ਰਾਹੀਂ।' 

PunjabKesariਦੱਸ ਦੇਈਏ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੁੱਧ ਪ੍ਰਭਾਵਿਤ ਦੇਸ਼ ਦਾ ਹਵਾਈ ਖੇਤਰ ਬੰਦ ਹੋਣ ਤੋਂ ਕਾਰਨ ਭਾਰਤ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲੱਗਦੀਆਂ ਉਸ ਦੀਆਂ (ਯੂਕ੍ਰੇਨ ਦੀਆਂ) ਸਰਹੱਦੀ ਚੌਕੀਆਂ ਰਾਹੀਂ ਉਥੋ ਬਾਹਰ ਕੱਢ ਰਿਹਾ ਹੈ। ਭਾਰਤ ਸਰਕਾਰ ਵਲੋਂ ਜੰਗ ਪ੍ਰਭਾਵਿਤ ਯੂਕ੍ਰੇਨ ’ਚੋਂ ਭਾਰਤੀਆਂ ਦੀ ਵਾਪਸੀ ਲਈ ‘ਆਪਰੇਸ਼ਨ ਗੰਗਾ’ ਚਲਾਇਆ ਗਿਆ ਹੈ। ਮੰਗਲਵਾਰ ਯਾਨੀ ਕਿ ਅੱਜ ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਜਹਾਜ਼ ‘ਆਪਰੇਸ਼ਨ ਗੰਗਾ’ ਤਹਿਤ ਯੂਕ੍ਰੇਨ ’ਚ ਫਸੇ 182 ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਮੁੰਬਈ ਪਹੁੰਚਿਆ ਹੈ।

PunjabKesari

ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ

ਕੀਵ - ਜੰਗ ਪ੍ਰਭਾਵਿਤ ਯੂਕਰੇਨ ਦੇ ਖਾਰਕੀਵ ਸ਼ਹਿਰ ਵਿਚ ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਕਰਨਾਟਕ ਦੇ ਵਿਦਿਆਰਥੀ ਨਵੀਨ ਐਸ.ਜੀ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਵਿਦੇਸ਼ ਮੰਤਰਾਲਾ ਦੇ ਸਰਕਾਰੀ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਲਿਖਿਆ, 'ਡੂੰਘੇ ਦੁੱਖ ਦੇ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕਿਵ ਵਿਚ ਗੋਲੀਬਾਰੀ ਵਿਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।'

PunjabKesari

ਰੂਸ ਵੱਲੋਂ ਯੂਕ੍ਰੇਨ 'ਤੇ ਕਲੱਸਟਰ ਅਤੇ ਵੈਕਯੂਮ ਬੰਬਾਂ ਨਾਲ ਹਮਲਾ! ਜਾਣੋ ਕਿੰਨੇ ਖ਼ਤਰਨਾਕ ਹਨ ਇਹ ਬੰਬ

PunjabKesari

ਰੂਸ ਅਤੇ ਯੂਕ੍ਰੇਨ ਵਿਚ ਛਿੜੇ ਯੁੱਧ ਦਰਮਿਆਨ ਮਨੁੱਖੀ ਅਧਿਕਾਰ ਸਮੂਹਾਂ ਅਤੇ ਸੰਯੁਕਤ ਰਾਜ ਵਿੱਚ ਯੂਕ੍ਰੇਨ ਦੇ ਰਾਜਦੂਤ ਨੇ ਸੋਮਵਾਰ ਨੂੰ ਰੂਸ 'ਤੇ ਕਲੱਸਟਰ ਬੰਬਾਂ, ਵੈਕਯੂਮ ਬੰਬਾਂ ਅਤੇ ਹਥਿਆਰਾਂ ਨਾਲ ਯੂਕ੍ਰੇਨੀਆਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ, ਜਿਸ ਦੀ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਨਿੰਦਾ ਕੀਤੀ ਗਈ ਹੈ।ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਦੋਵਾਂ ਨੇ ਕਿਹਾ ਕਿ ਰੂਸੀ ਬਲਾਂ ਨੇ ਵਿਆਪਕ ਤੌਰ 'ਤੇ ਪਾਬੰਦੀਸ਼ੁਦਾ ਕਲੱਸਟਰ ਹਥਿਆਰਾਂ ਦੀ ਵਰਤੋਂ ਕੀਤੀ ਜਾਪਦੀ ਹੈ, ਐਮਨੈਸਟੀ ਨੇ ਰੂਸ 'ਤੇ ਉੱਤਰ-ਪੂਰਬੀ ਯੂਕ੍ਰੇਨ ਵਿੱਚ ਇੱਕ ਪ੍ਰੀਸਕੂਲ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ਜਦੋਂ ਕਿ ਨਾਗਰਿਕਾਂ ਨੇ ਅੰਦਰ ਪਨਾਹ ਲਈ ਹੋਈ ਸੀ। 

 

ਹੁਣ ਨਿਊਜ਼ੀਲੈਂਡ ਨੇ ਵੀ ਯੂਕ੍ਰੇਨ ਨੂੰ ਦਿੱਤਾ ਸਮਰਥਨ, ਰੂਸ ਵਿਰੁੱਧ ਲਗਾਏਗਾ ਸਖ਼ਤ ਪਾਬੰਦੀਆਂ

PunjabKesari

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਅਗਲੇ ਹਫ਼ਤੇ ਵਿਦੇਸ਼ੀ ਨਿਵੇਸ਼ 'ਤੇ ਰਾਸ਼ਟਰੀ ਕਾਨੂੰਨ ਵਿਚ ਸੋਧ ਕਰਨ ਦੀ ਉਮੀਦ ਕਰ ਰਿਹਾ ਹੈ ਤਾਂ ਜੋ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਖ਼ਿਲਾਫ਼ ਪਾਬੰਦੀਆਂ ਨੂੰ ਵਧਾਇਆ ਜਾ ਸਕੇ। ਵਰਤਮਾਨ ਵਿੱਚ ਨਿਊਜ਼ੀਲੈਂਡ ਰੂਸ ਦੇ ਨਿਰਯਾਤ ਅਤੇ ਯਾਤਰਾ ਪਾਬੰਦੀਆਂ ਲਗਾਉਣ ਦੀ ਤਿਆਰੀ ਵਿਚ ਹੈ। ਹਾਲਾਂਕਿ ਸਰਕਾਰ ਦੂਜੇ ਦੇਸ਼ਾਂ ਤੋਂ ਸੰਕੇਤ ਲੈਂਦੇ ਹੋਏ ਯੂਕ੍ਰੇਨ ਵਿੱਚ ਰੂਸੀ ਸੈਨਿਕਾਂ ਦੀ ਤਾਇਨਾਤੀ 'ਤੇ ਆਪਣੀ ਪ੍ਰਤੀਕ੍ਰਿਆ ਨੂੰ ਸਖ਼ਤ ਕਰਨ ਦਾ ਇਰਾਦਾ ਰੱਖਦੀ ਹੈ। 

ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਤਾਇਵਾਨ, ਭੇਜੀ 27 ਟਨ ਮੈਡੀਕਲ ਮਦਦ

PunjabKesari

ਤਾਇਵਾਨ ਨੇ ਦੱਸਿਆ ਕਿ ਉਸ ਨੇ ਸੋਮਵਾਰ ਦੇਰ ਰਾਤ ਜਰਮਨੀ ਦੇ ਰਸਤੇ ਇੱਕ ਉਡਾਣ ਵਿੱਚ ਯੂਕ੍ਰੇਨ ਨੂੰ 27 ਟਨ ਮੈਡੀਕਲ ਸਾਮਾਨ ਦੀ ਸਪਲਾਈ ਪਹੁੰਚਾਈ ਹੈ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਜੋਆਨ ਓਉ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਤਾਇਵਾਨ "ਅੰਤਰਰਾਸ਼ਟਰੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਅਤੇ ਲੋਕਤੰਤਰੀ ਕੈਂਪ ਦੇ ਇੱਕ ਮੈਂਬਰ" ਵਜੋਂ ਸਹਾਇਤਾ ਕਰ ਕੇ ਖੁਸ਼ ਹੈ। ਤਾਇਵਾਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਰੂਸ 'ਤੇ ਆਰਥਿਕ ਪਾਬੰਦੀਆਂ ਲਗਾਏਗਾ

 

ਯੂਕ੍ਰੇਨ-ਰੂਸ ਵਿਚਾਲੇ ਜੰਗ ਦੇ 6ਵੇਂ ਦਿਨ ਰੂਸੀ ਫ਼ੌਜ ਨੇ ਖੇਰਸਨ 'ਤੇ ਕੀਤਾ ਹਮਲਾ

ਕੀਵ (ਵਾਰਤਾ): ਯੂਕ੍ਰੇਨ ਵਿਚ ਚੱਲ ਰਹੀ ਰੂਸੀ ਫ਼ੌਜੀ ਕਾਰਵਾਈ ਦੇ ਵਿਚਕਾਰ ਰੂਸੀ ਫੌਜ ਨੇ ਹੁਣ ਖੇਰਸਨ ਸ਼ਹਿਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਸੰਚਾਰ ਅਤੇ ਸੂਚਨਾ ਸੁਰੱਖਿਆ ਲਈ ਯੂਕ੍ਰੇਨ ਦੀ ਰਾਜ ਸੇਵਾ ਨੇ ਕਿਹਾ ਕਿ ਚਸ਼ਮਦੀਦਾਂ ਦੇ ਅਨੁਸਾਰ ਦੁਸ਼ਮਣ (ਰੂਸੀ ਫੌ਼ਜ) ਹਵਾਈ ਅੱਡੇ ਤੋਂ ਨਿਕੋਲੇਵ ਹਾਈਵੇਅ ਅਤੇ ਕੋਲਡ ਸਟੋਰੇਜ ਪਲਾਂਟ ਦੇ ਨੇੜੇ ਇੱਕ ਰਿੰਗ ਵੱਲ ਵਧ ਰਹੀ ਹੈ।

PunjabKesari

ਪੁਤਿਨ ਨੇ ਦਿੱਤਾ ਯੂਕ੍ਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਖ਼ਤਰਨਾਕ ਫੌਜੀ

ਮਾਸਕੋ (ਅਨਸ)- ਰੂਸ ਦੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਹੱਤਿਆ ਦਾ ਹੁਕਮ ਦਿੱਤਾ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਮੋਟੇ ਤੌਰ ’ਤੇ ਕ੍ਰੇਮਲਿਨ ਦੇ 400 ਭਾੜੇ ਦੇ ਫੌਜੀ ਕੰਮ ਕਰ ਰਹੇ ਹਨ। ਇਸ ਗੱਲ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਹਥਿਆਰਬੰਦ ਮਿਲੀਸ਼ੀਆ ਨੂੰ 5 ਹਫਤੇ ਪਹਿਲਾਂ ਅਫਰੀਕਾ ਤੋਂ ਕੀਵ ਭੇਜਿਆ ਗਿਆ ਹੈ। ਮਿਲੀਸ਼ੀਆ ਨੂੰ ਮੋਟੀ ਰਕਮ ਦੇ ਬਦਲੇ ਵਿਚ ਜੇਲੇਂਸਕੀ ਦੀ ਸਰਕਾਰ ਨੂੰ ਸੁੱਟਣ ਦਾ ਹੁਕਮ ਦਿੱਤਾ ਗਿਆ ਹੈ। ਇਹ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਹੁਕਮ ’ਤੇ ਕੀਵ ਨੂੰ ਕਬਜ਼ੇ ਵਿਚ ਲੈਣ ਦੇ ਪਲਾਨ ਦੇ ਤਹਿਤ ਹੋ ਰਿਹਾ ਹੈ। ਰੂਸ ਦੇ ਇਰਾਦਾ ਯੂਕ੍ਰੇਨ ’ਤੇ ਜਲਦੀ ਤੋਂ ਜਲਦੀ ਕਬਜ਼ਾ ਕਰਨ ਦਾ ਹੈ।

PunjabKesari

ਰੂਸ-ਯੂਕ੍ਰੇਨ ਜੰਗ ਦੌਰਾਨ UN 'ਚ ਬੋਲਿਆ ਭਾਰਤ, ਸਿਰਫ਼ ਗੱਲਬਾਤ ਨਾਲ ਹੀ ਸੁਲਝ ਸਕਦੇ ਨੇ ਸਾਰੇ ਮਸਲੇ

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੇ ਯੂਕ੍ਰੇਨ ਵਿਚ ਵਿਗੜਦੀ ਸਥਿਤੀ ਉੱਤੇ ਚਿੰਤਾ ਜ਼ਾਹਰ ਕਰਦਿਆਂ ਹਿੰਸਾ ਨੂੰ ਤੁਰੰਤ ਖ਼ਤਮ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਸਾਰੇ ਮੁੱਦਿਆਂ ਨੂੰ ਸੱਚੀ, ਇਮਾਨਦਾਰੀ ਅਤੇ ਨਿਰੰਤਰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਸੋਮਵਾਰ ਨੂੰ ਯੂਕ੍ਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਹੰਗਾਮੀ ਮੀਟਿੰਗ ਵਿਚ ਦੱਸਿਆ ਕਿ ਭਾਰਤ ਯੂਕ੍ਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

PunjabKesari

ਰੂਸ-ਯੂਕ੍ਰੇਨ ਜੰਗ 'ਚ ਤਬਾਹ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼

ਕੀਵ - ਰੂਸ ਨੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਯੂਕ੍ਰੇਨ ਜੰਗ ’ਚ ਮਾਰ ਡੇਗਿਆ ਹੈ। ਯੂਕ੍ਰੇਨ ’ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਏਂਟੋਨੋਵ-225 ਮਰੀਆ ਨੂੰ ਕੀਵ ਦੇ ਕੋਲ ਸਥਿਤ ਹੋਸਟੋਮੇਲ ਏਅਰਪੋਰਟ ’ਤੇ ਰੂਸ ਦੇ ਹਮਲੇ ’ਚ ਡੇਗਿਆ ਗਿਆ। ਰੂਸੀ ਫੌਜ ਨੇ ਇਸ ਜਹਾਜ਼ ’ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਇਸ ’ਚ ਅੱਗ ਲੱਗ ਗਈ। ਯੂਕ੍ਰੇਨ ਦੀ ਡਿਫੈਂਸ ਕੰਪਨੀ ਨੇ ਟੈਲੀਗ੍ਰਾਮ ’ਤੇ ਆਪਣੇ ਸਭ ਤੋਂ ਵੱਡੇ ਜਹਾਜ਼ ਨੂੰ ਡੇਗੇ ਜਾਣ ਦੀ ਜਾਣਕਾਰੀ ਦਿੱਤੀ।

PunjabKesari

ਜੰਗ ਕਾਰਨ ਲੱਗ ਰਹੀਆਂ ਪਾਬੰਦੀਆਂ ਤੋਂ ਭੜਕਿਆ ਰੂਸ, 36 ਦੇਸ਼ਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ

ਮਾਸਕੋ (ਏ. ਐੱਨ. ਆਈ.)- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਦੌਰਾਨ ਤੇਜ਼ੀ ਨਾਲ ਘਟਨਾਕ੍ਰਮ ਬਦਲ ਰਿਹਾ ਹੈ। ਜੰਗ ਦੇ ਦਰਮਿਆਨ ਰੂਸੀ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਦਰਅਸਲ ਰੂਸ ਨੇ 36 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ। ਇਹ ਪਾਬੰਦੀ ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਲਾਗੂ ਹੋਵੇਗੀ। ਦੇਸ਼ ਦੀ ਹਵਾਬਾਜ਼ੀ ਅਥਾਰਟੀ ਨੇ ਇਸ ਦੀ ਜਾਣਕਾਰੀ ਦਿੱਤੀ।

PunjabKesari

ਰੂਸ-ਯੂਕ੍ਰੇਨ ਜੰਗ: ਅਮਰੀਕਾ ਤੇ ਇੰਗਲੈਂਡ ਨੇ ਰੂਸੀ ਸੈਂਟਰਲ ਬੈਂਕ ਨਾਲ ਸਾਰੇ ਲੈਣ-ਦੇਣ ’ਤੇ ਲਾਈ ਪਾਬੰਦੀ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਵਿੱਤ ਵਿਭਾਗ, ਬੈਂਕ ਆਫ ਇੰਗਲੈਂਡ ਦੇ ਨਾਲ-ਨਾਲ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਰੂਸ ਦੇ ਕੇਂਦਰੀ ਬੈਂਕ ਅਤੇ ਸਰਕਾਰੀ ਨਿਵੇਸ਼ ਫੰਡ ’ਤੇ ਨਵੀਆਂ ਪਾਬੰਦੀਆਂ ਲਾਈਆਂ। ਅਮਰੀਕਾ ਅਤੇ ਇੰਗਲੈਂਡ ਨੇ ਰੂਸ ਦੇ ਕੇਂਦਰੀ ਬੈਂਕ ਨਾਲ ਸਾਰੇ ਲੈਣ-ਦੇਣ ’ਤੇ ਪਾਬੰਦੀ ਲਾ ਦਿੱਤੀ ਹੈ। ਦੱਸ ਦੇਈਏ ਕਿ ਰੂਸ ਵਲੋਂ ਯੂਕ੍ਰੇਨ ’ਚ ਜੰਗ ਕਾਰਨ ਯੂਕ੍ਰੇਨ ’ਚ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਇਸ ਲਈ ਅਮਰੀਕਾ ਅਤੇ ਇੰਗਲੈਂਡ ਨੇ ਰੂਸ ਨਾਲ ਵਿੱਤੀ ਲੈਣ-ਦੇਣ ’ਤੇ ਪਾਬੰਦੀ ਲਾ ਦਿੱਤੀ ਹੈ।

 


author

cherry

Content Editor

Related News