ਬ੍ਰਿਟੇਨ ਵਿਚ ਆਪਣੀ ਜਾਨ ਖਤਰੇ ''ਚ ਪਾ ਕੇ ਕੋਰੋਨਾ ਪੀੜਤਾਂ ਨੂੰ ਬਚਾ ਰਹੇ ਨੇ ਭਾਰਤੀ ਡਾਕਟਰ

05/24/2020 9:37:16 AM

ਲੰਡਨ- ਬ੍ਰਿਟੇਨ ਵਿਚ ਭਾਰਤੀ ਡਾਕਟਰ ਆਪਣੀ ਜਾਨ 'ਤੇ ਖੇਡ ਕੇ ਕੋਰੋਨਾ ਵਾਇਰਸ ਪੀੜਤਾਂ ਦੀ ਜਾਨ ਬਚਾ ਰਹੇ ਹਨ। ਭਾਰਤੀ ਡਾਕਟਰ ਬ੍ਰਿਟੇਨ ਦੀ ਰਾਸ਼ਟਰੀ ਹੈਲਥ ਸਰਵਿਸ ਦੇ ਫਰੰਟਲਾਈਨ ਡਾਕਟਰਾਂ ਵਿਚ ਸ਼ਾਮਲ ਹਨ। ਪਿਛਲੇ ਦਿਨੀਂ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਇਲਾਜ ਦੌਰਾਨ ਭਾਰਤੀ ਡਾਕਟਰ ਡਾ. ਮਨਜੀਤ ਸਿੰਘ ਰਿਆਤ ਦੀ ਜਾਨ ਚਲੇ ਗਈ। ਡਾ. ਮਨਜੀਤ ਰਾਇਲ ਡਰਬੀ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਡਾ. ਮਨਜੀਤ ਵਾਂਗ ਭਾਰਤੀ ਮੂਲ ਦੇ ਸੈਂਕੜੇ ਡਾਕਟਰ ਅਤੇ ਹੈਲਥ ਵਰਕਰਜ਼ ਬ੍ਰਿਟੇਨ ਦੀ ਰਾਸ਼ਟਰੀ ਹੈਲਥ ਸਰਵਿਸ ਵਿਚ ਆਪਣੀ ਸੇਵਾਵਾਂ ਦੇ ਰਹੇ ਹਨ। ਇਹ ਫਰੰਟਲਾਈਨ ਕਰਮਚਾਰੀਆਂ ਦੇ ਤੌਰ 'ਤੇ ਪੀੜਤਾਂ ਦਾ ਇਲਾਜ ਕਰ ਰਹੇ ਹਨ।

ਬ੍ਰਿਟੇਨ ਦੀ ਰਾਸ਼ਟਰੀ ਹੈਲਥ ਸਰਵਿਸ ਦੇ ਕੁੱਲ ਵਰਕਰਜ਼ ਵਿਚ ਇਕੱਲੇ ਭਾਰਤੀ 43.3 ਫੀਸਦੀ ਦਾ ਹਿੱਸਾ ਰੱਖਦੇ ਹਨ। ਇਹ ਵੱਡਾ ਅੰਕੜਾ ਹੈ। ਐੱਨ. ਐੱਚ. ਐੱਸ. ਵਿਚ ਕੁਲ ਡੇਢ ਲੱਖ ਡਾਕਟਰ ਕੰਮ ਕਰ ਰਹੇ ਹਨ। ਇਨ੍ਹਾਂ ਦੇ ਵਾਇਰਸ ਦੇ ਸ਼ਿਕਾਰ ਬਣਨ ਦਾ ਵਧੇਰੇ ਖਤਰਾ ਹੈ। 
 

ਬ੍ਰਿਟੇਨ ਵਿਚ ਧਾਰਮਿਕ ਅਤੇ ਜਾਤੀ ਘੱਟ ਗਿਣਤੀਆਂ 'ਤੇ ਸਭ ਤੋਂ ਜ਼ਿਆਦਾ ਖਤਰਾ
ਦੱਸਿਆ ਜਾ ਰਿਹਾ ਹੈ । ਬ੍ਰਿਟੇਨ ਵਿਚ ਬਲੈਕ ਏਸ਼ੀਅਨ ਮਨਿਆਰਟੀ ਐਥੇਨਿਕ ਗਰੁੱਪ 'ਤੇ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਖਤਰਾ ਹੈ। ਐੱਨ. ਐੱਚ. ਐੱਸ. ਦੇ 1 ਮਾਰਚ ਤੋਂ ਲੈ ਕੇ 21 ਅਪ੍ਰੈਲ ਦੇ ਡਾਟਾ ਦੇ ਐਨਾਲਿਸਸ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ।  ਕੋਰੋਨਾ ਵਾਇਰਸ ਕਾਰਨ ਧਾਰਮਿਕ ਅਤੇ ਜਾਤੀ ਘੱਟ ਗਿਣਤੀ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਭਾਰਤੀਆਂ ਦੀ ਜਾਨ ਗਈ ਹੈ। ਕੋਰੋਨਾ ਦੇ ਚੱਲਦਿਆਂ ਤਕਰੀਬਨ 492 ਭਾਰਤੀਆਂ ਨੇ ਆਪਣੀ ਜਾਨ ਗੁਆਈ ਹੈ। ਇਸ ਦੇ ਬਾਅਦ ਬਲੈਕ ਕੈਰੇਬੀਅਨ ਵਿਚ ਸਭ ਤੋਂ ਵਧੇਰੇ 460 ਮੌਤਾਂ ਦਰਜ ਹੋਈਆਂ ਹਨ। 

ਅੰਕੜਿਆਂ ਮੁਤਾਬਕ ਬ੍ਰਿ੍ਟੇਨ ਵਿਚ ਕੋਰੋਨਾ ਦੇ ਚੱਲਦਿਆਂ ਜਾਨ ਗੁਆਉਣ ਵਾਲੇ ਕੁੱਲ 203 ਹੈਲਥ ਵਰਕਰਜ਼ ਵਿਚੋਂ 63 ਫੀਸਦੀ ਹੈਲਥ ਵਰਕਰਜ਼ ਬਲੈਕ ਏਸ਼ੀਅਨ ਮਨਿਆਰਟੀ ਐਥਿਨਿਕ ਗਰੁੱਪ ਤੋਂ ਆਉਂਦੇ ਹਨ। ਇਨ੍ਹਾਂ ਵਿਚੋਂ 67 ਫੀਸਦੀ ਦਾ ਜਨਮ ਬ੍ਰਿਟੇਨ ਤੋਂ ਬਾਹਰ ਹੋਇਆ ਹੈ।  ਮੌਤ ਦੇ ਇਨ੍ਹਾਂ ਅੰਕੜਿਆਂ ਨੇ ਇਸ ਭਾਈਚਾਰੇ ਨੂੰ ਚਿੰਤਿਤ ਕਰ ਦਿੱਤਾ ਹੈ। ਲੰਡਨ ਅਸੈਂਬਲੀ ਹੈਲਥ ਦੇ ਮੁਖੀ ਅਤੇ ਜਨਰਲ ਪ੍ਰੈਕਟੀਸ਼ਨਰ ਡਾ. ਓਂਕਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਵਾਉਣ ਕਿ ਬਲੈਕ ਏਸ਼ੀਅਨ ਮਨਿਆਰਟੀ ਐਥੇਨਿਕ ਗਰੁੱਪ ਵਿਚ ਸਭ ਤੋਂ ਜ਼ਿਆਦਾ ਮੌਤਾਂ ਕਿਉਂ ਹੋਈਆਂ ਹਨ।


Lalita Mam

Content Editor

Related News