ਦੁਬਈ ’ਚ ਪ੍ਰਵਾਸੀ ਭਾਰਤੀ ਦੀ ਬੱਲੇ-ਬੱਲੇ, 10 ਲੱਖ ਡਾਲਰ ਦੀ ਲੱਗੀ ਲਾਟਰੀ

Friday, Nov 06, 2020 - 12:11 AM (IST)

ਦੁਬਈ ’ਚ ਪ੍ਰਵਾਸੀ ਭਾਰਤੀ ਦੀ ਬੱਲੇ-ਬੱਲੇ, 10 ਲੱਖ ਡਾਲਰ ਦੀ ਲੱਗੀ ਲਾਟਰੀ

ਦੁਬਈ-ਬਹਿਰੀਨ ’ਚ ਰਹਿ ਰਹੇ ਇਕ ਭਾਰਤੀ ਪ੍ਰਵਾਸੀ ਨੇ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਯਨੇਅਰ ਡ੍ਰਾ ’ਚ 10 ਲੱਖ ਅਮਰੀਕੀ ਡਾਲਰ ਦੀ ਭਾਰੀ ਰਕਮ ਜਿੱਤੀ ਹੈ। ‘ਗਲਫ ਨਿਊਜ਼’ ਨੇ ਦੱਸਿਆ ਕਿ 33 ਸਾਲਾ ਸੁਨੀਲ ਕੁਮਾਰ ਕਥੂਰੀਆ, ਜੋ ਮਨਾਮਾ ’ਚ ਇਕ ਨਿੱਜੀ ਕੰਪਨੀ ਲਈ ਸੇਲਸਮੈਨ ਦੇ ਰੂਪ ’ਚ ਕੰਮ ਕਰਦਾ ਹੈ, ਬੁੱਧਵਾਰ ਨੂੰ ਮਿਲੀਅਨ ਡਾਲਰ ਜਿੱਤਣ ਵਾਲੇ 342ਵੇਂ ਵਿਅਕਤੀ ਬਣੇ।

ਮਨਾਮਾ ਦੇ ਨਿਵਾਸੀ ਨੇ 17 ਅਕਤੂਬਰ ਨੂੰ ਆਨਲਾਈਨ ਖ਼ਰੀਦੇ ਗਏ ਟਿਕਟ ’ਤੇ 10 ਲੱਖ ਅਮਰੀਕੀ ਡਾਲਰ ਜਿੱਤੇ। ਉਹ ਡੀ.ਡੀ.ਐੱਫ. ਮਿਲੇਨੀਅਮ ਮਿਲੀਯਨੇਅਰ ਡ੍ਰਾ ’ਚ 10 ਲੱਖ ਅਮਰੀਕੀ ਡਾਲਰ ਜਿੱਤਣ ਵਾਲੇ 170ਵੇਂ ਭਾਰਤੀ ਵੀ ਹਨ। ਰਿਪੋਰਟ ਮੁਤਾਬਕ ਕਥੂਰੀਆ ਨੇ ਕਿਹਾ ‘‘ਮੈਂ ਇਥੇ (ਬਹਿਰੀਨ) ਰਹਿਣ ਵਾਲੀ ਦੂਜੀ ਪੀੜ੍ਹੀ ਦਾ ਪ੍ਰਵਾਸੀ ਹਾਂ। ਇਨ੍ਹਾਂ ਪੈਸਿਆਂ ਨੂੰ ਵਧੀਆ ਕੰਮ ’ਚ ਇਸਤੇਮਾਲ ਕਰਾਂਗਾ। ਮੈਂ ਕੁਝ ਚੈਰਿਟੀ ਕਰਨਾ ਚਾਹੁੰਦਾ ਹਾਂ, ਸ਼ਾਇਦ ਇਕ ਘਰ ਵੀ ਖਰੀਦਾਂ।’’


author

Karan Kumar

Content Editor

Related News