ਅਮਰੀਕਾ : ਭਾਰਤੀ ਕੌਂਸਲੇਟ, ਦੂਤਘਰ ਅਤੇ ਭਾਰਤੀ ਭਾਈਚਾਰੇ ਨੇ 75ਵੀਂ ਵਰ੍ਹੇਗੰਢ ਦਾ ਮਨਾਇਆ ਜਸ਼ਨ
Tuesday, Aug 16, 2022 - 01:51 PM (IST)
ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਵਿੱਚ 15 ਅਗਸਤ ਨੂੰ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸੈਂਕੜੇ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ।ਰਣਧੀਰ ਜੈਸਵਾਲ ਨੇ ਨੇ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ ਅਤੇ ਪਰੰਪਰਾ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦਾ ਭਾਸ਼ਣ ਵੀ ਪੜ੍ਹਿਆ। ਕੌਂਸਲ ਜਨਰਲ ਨਿਊਯਾਰਕ ਵਿੱਚ ਭਾਰਤ ਦੇ ਰਣਧੀਰ ਜੈਸਵਾਲ ਭਾਰਤੀ ਕੌਂਸਲੇਟ ਵਿੱਚ ਭਾਰਤ ਦੀ ਆਜ਼ਾਦੀ ਬਾਰੇ ਕੁਇਜ਼ ਦੇ ਜੇਤੂਆਂ ਨੂੰ ਉਹਨਾਂ ਪੁਰਸਕਾਰ ਵੀ ਦਿੱਤੇ।
ਕੌਂਸਲੇਟ ਸਮਾਗਮ ਵਿੱਚ ਕੌਂਸਲ ਜਨਰਲ ਜੈਸਵਾਲ ਨੇ ਜੇਤੂ ਰੀਆ ਦਧੀਚ ਨੂੰ ਆਜ਼ਮ ਕੁਇਜ਼ 2022 ਗੋਲਡ ਨਾਲ ਸਨਮਾਨ ਵੀ ਕੀਤਾ। ਜਨਰਲ ਸਕੁਏਅਰ ਨਿਊਯਾਰਕ ਵਿਖੇ ਉੱਥੇ ਦੇ ਮੈਂਬਰ ਅਤੇ ਭਾਰਤੀ ਭਾਈਚਾਰੇ ਦੇ ਵੱਖ-ਵੱਖ ਸੰਸਥਾਵਾਂ ਦੇ ਆਗੂ ਜਿਵੇਂ ਕਿ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਦੇ ਪ੍ਰਧਾਨ ਕੇਨੀ ਦੇਸਾਈ ਅਤੇ ਚੇਅਰਮੈਨ ਅੰਕੁਰ ਵੈਦਿਆ, ਪਾਰਿਖ ਵਰਲਡਵਾਈਡ ਮੀਡੀਆ ਦੇ ਚੇਅਰਮੈਨ ਅਤੇ ਪਦਮ ਸ਼੍ਰੀ ਪ੍ਰਾਪਤਕਰਤਾ ਡਾਕਟਰ ਸੁਧੀਰ ਪਾਰਿਖ ਸਮੇਤ ਕਈ ਹੋਰ ਭਾਰਤੀ ਮੂਲ ਦੇ ਲੋਕ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਪਹੁੰਚੇ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੁਰਮੂ ਨੂੰ ਲਿਖਿਆ ਪੱਤਰ
ਭਾਰਤੀ ਅਤੇ ਭਾਰਤੀ-ਅਮਰੀਕੀ 15 ਅਗਸਤ, 2022 ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਟਾਈਮਜ਼ ਸਕੁਏਅਰ ਵਿਖੇ ਇਕੱਠੇ ਹੋਏ। ਟਾਈਮਜ਼ ਸਕੁਏਅਰ ਈਵੈਂਟ ਵਿੱਚ ਦੇਵੀ ਸ਼੍ਰੀ ਪ੍ਰਸਾਦ 'ਹਰ-ਘਰ ਤਿਰੰਗਾ' ਗੀਤ ਦੇ ਸੰਗੀਤਕਾਰ ਪਹੁੰਚੇ, ਜੋ ਵਿਸ਼ਵ ਪੱਧਰ 'ਤੇ ਇਸ ਸਾਲ ਦੇ ਜਸ਼ਨਾਂ ਦਾ ਟਾਈਟਲ ਗੀਤ ਬਣ ਗਿਆ ਹੈ। ਪ੍ਰਸਾਦ ਨੇ ਇਸ ਮੌਕੇ ਹੋਏ ਇਕੱਠ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਮਾਤ ਭੂਮੀ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਰ-ਘਰ ਤਿਰੰਗਾ ਦੀਆਂ ਸ਼ੁਰੂਆਤੀ ਸਤਰਾਂ ਦੇ ਗਾਇਨ ਵਿੱਚ ਹਾਜ਼ਰ ਲੋਕਾਂ ਦੀ ਅਗਵਾਈ ਕੀਤੀ।