ਨਿਊਯਾਰਕ ’ਚ ਮਹਾਤਮਾ ਗਾਂਧੀ ਦੀ ਤੋੜੀ ਗਈ ਮੂਰਤੀ, ਭਾਰਤ ਨੇ ਪ੍ਰਗਟਾਇਆ ਸਖ਼ਤ ਇਤਰਾਜ਼

08/20/2022 9:53:48 AM

ਨਿਊਯਾਰਕ (ਏਜੰਸੀ)– ਭਾਰਤ ਨੇ ਨਿਊਯਾਰਕ ਵਿਚ ਸ਼ੁੱਕਰਵਾਰ ਨੂੰ ਇਕ ਹਿੰਦੂ ਮੰਦਰ ਦੇ ਬਾਹਰ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜੇ ਜਾਣ ਦੀ ਘਟਨਾ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਸਖ਼ਤ ਨਿੰਦਾ ਕੀਤੀ ਹੈ। ਨਿਊਯਾਰਕ ਵਿਚ ਭਾਰਤ ਦੇ ਵਣਜ ਦੂਤਘਰ ਨੇ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਵੀ ਇਹ ਮਾਮਲਾ ਉਠਾਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਤਰ੍ਹਾਂ ਦੀ ਨਿੰਦਾਯੋਗ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ। 

ਇਹ ਵੀ ਪੜ੍ਹੋ: ਭਾਰਤ ਨਾਲ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ ਪਾਕਿ, ਕਸ਼ਮੀਰ ਮੁੱਦੇ ਦਾ ਹੋਵੇ ਹੱਲ: ਸ਼ਾਹਬਾਜ਼ ਸ਼ਰੀਫ਼

ਅਮਰੀਕਾ ਵਿਚ ਮਹਾਤਮਾ ਗਾਂਧੀ ਦੀਆਂ ਮੂਰਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। 2 ਹਫਤਿਆਂ ਵਿਚ ਇਹ ਦੂਜੀ ਘਟਨਾ ਹੈ ਜਦੋਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਤਾਜ਼ਾ ਘਟਨਾਚੱਕਰ ਵਿਚ ਨਿਊਯਾਰਕ ਦੇ ਕਵੀਨਸ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਮੰਦਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਥੌੜੇ ਨਾਲ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ। ਵਣਜ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਨਿਊਯਾਰਕ ਦੇ ਕਵੀਨਸ ਵਿਚ ਇਕ ਮੰਦਰ ਦੇ ਬਾਹਰ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜੇ ਜਾਣ ਦੀ ਸਖਤ ਨਿੰਦਾ ਕਰਦਾ ਹੈ। ਅਸੀਂ ਇਸ ਮਾਮਲੇ ਨੂੰ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਅਤੇ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੀ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ (ਵੀਡੀਓ)

‘ਸੀ.ਬੀ.ਐੱਸ. ਨਿਊਜ਼ ਡਾਟਕਾਮ’ ਅਨੁਸਾਰ ਨਿਗਰਾਨੀ ਕੈਮਰਿਆਂ ਦੀ ਵੀਡੀਓ ਵਿਚ ਦਿਖਿਆ ਹੈ ਕਿ ਇਕ ਵਿਅਕਤੀ ਮੰਗਲਵਾਰ ਨੂੰ ਗਾਂਧੀ ਦੀ ਮੂਰਤੀ ’ਤੇ ਹਥੌੜੇ ਨਾਲ ਤੋੜਦਾ ਹੈ। ਕੁਝ ਮਿੰਟਾਂ ਬਾਅਦ 6 ਲੋਕਾਂ ਦਾ ਇਕ ਸਮੂਹ ਵਾਰੀ-ਵਾਰੀ ਮੂਰਤੀ ਨੂੰ ਹਥੌੜੇ ਨਾਲ ਮਾਰ ਕੇ ਡੇਗ ਦਿੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਊਯਾਰਕ ਪੁਲਸ ਵਿਭਾਗ ਦੋਵਾਂ ਘਟਨਾਵਾਂ ਦੀ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ: ਦਾਰੂ ਪੀ ਕੇ ਡਾਂਸ ਕਰਦੀ ਦਿਖੀ ਫਿਨਲੈਂਡ ਦੀ PM, ਡਰੱਗਜ਼ ਲੈਣ ਦੇ ਦੋਸ਼ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News