ਨਿਊਯਾਰਕ ’ਚ ਭਾਰਤੀ ਕੌਂਸਲੇਟ ਵਿਖੇ ਆਯੁਰਵੇਦ ਦਿਵਸ ਮਨਾਇਆ
Sunday, Sep 28, 2025 - 10:56 PM (IST)

ਨਿਊਯਾਰਕ, (ਭਾਸ਼ਾ)- ਭਾਰਤੀ ਮਿਸ਼ਨ ਨੇ ਇੱਥੇ ਪ੍ਰਾਚੀਨ ਭਾਰਤੀ ਮੈਡੀਕਲ ਸਿਸਟਮ ’ਚ ਆਯੁਰਵੇਦ ਵਿਚ ਪੋਸ਼ਣ ’ਤੇ ਕੇਂਦ੍ਰਿਤ ਇਕ ਪੈਨਲ ਚਰਚਾ ਦਾ ਆਯੋਜਨ ਕਰ ਕੇ 10ਵਾਂ ਆਯੁਰਵੇਦ ਦਿਵਸ ਮਨਾਇਆ।
ਨਿਊਯਾਰਕ ’ਚ ਭਾਰਤੀ ਕੌਂਸਲੇਟ ਜਨਰਲ ਨੇ ਸ਼ਨੀਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਪੈਨਲ ਚਰਚਾ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ‘ਆਯੁਰਵੇਦ ਦੇ ਸਿਧਾਂਤ ਸੰਤੁਲਿਤ ਪੋਸ਼ਣ, ਸੰਪੂਰਨ ਸਿਹਤ ਅਤੇ ਮਾਨਸਿਕ ਤੰਦਰੁਸਤੀ ਵਿਚ ਯੋਗਦਾਨ ਪਾਉਂਦੇ ਹਨ।’ ਆਯੁਰਵੇਦ ਦਿਵਸ ਹਰ ਸਾਲ 23 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਦੇ ਆਯੁਰਵੇਦ ਦਿਵਸ ਦਾ ਵਿਸ਼ਾ ‘ ਆਯੁਰਵੇਦ ਫਾਰ ਪੀਪਲ ਐਂਡ ਪਲੈਨੇਟ’ ਸੀ।