ਬ੍ਰਿਸਬੇਨ ਵਿਖੇ ਭਾਰਤੀਆਂ ਨੇ ਕਿਸਾਨਾਂ ਦੇ ਹੱਕ ''ਚ ਲਗਾਇਆ ਹਾਅ ਦਾ ਨਾਅਰਾ

Sunday, Oct 04, 2020 - 06:13 PM (IST)

ਬ੍ਰਿਸਬੇਨ ਵਿਖੇ ਭਾਰਤੀਆਂ ਨੇ ਕਿਸਾਨਾਂ ਦੇ ਹੱਕ ''ਚ ਲਗਾਇਆ ਹਾਅ ਦਾ ਨਾਅਰਾ

ਬ੍ਰਿਸਬੇਨ (ਸਤਵਿੰਦਰ ਟੀਨੂੰ): ਭਾਰਤ ਸਰਕਾਰ ਵਲੋਂ ਕਿਸਾਨੀ ਸੰਬੰਧੀ ਜੋ ਕਾਨੂੰਨ ਬਣਾਏ ਗਏ ਹਨ ਉਹਨਾਂ ਦਾ ਦੇਸ਼ ਵਿਦੇਸ਼ ਵਿੱਚ ਹਰ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਕੁਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਬ੍ਰਿਸਬੇਨ ਸਿੱਖ ਟੈਂਪਲ ਏਟ ਮਾਈਲਜ ਪਲੇਨ ਵਿਖੇ ਵੀ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਭਾਰਤੀ ਮੂਲ ਦੇ ਵਿਦਿਆਰਥੀ ਨੇ ਕੰਪਿਊਟਰ ਪ੍ਰੋਗ੍ਰਾਮਿੰਗ 'ਤੇ ਲਿਖੀ 'ਕਿਤਾਬ'

ਗੁਰੂ ਘਰ ਵਲੋਂ ਸਰਦਾਰ ਸੁਖਰਾਜ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਕਾਨੂੰਨ ਰਾਹੀਂ ਕਿਸਾਨੀ ਦਾ ਕਤਲ ਕਰਨ ਦੀ ਸਾਜਿਸ਼ ਕੀਤੀ ਗਈ ਹੈ। ਪ੍ਰਣਾਮ ਸਿੰਘ ਹੇਅਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਇਸ ਕਾਨੂੰਨ ਨੂੰ ਬਣਾਉਣ ਵੇਲੇ ਸੰਸਦਾਂ ਦੇ ਮਾਈਕ ਬੰਦ ਕੀਤੇ ਗਏ। ਇਹ ਸਿਰਫ ਵਿਰੋਧ ਨੂੰ ਰੋਕਣ ਲਈ ਉਸੇ ਲੋਕਤੰਤਰ ਦੇ ਮੰਦਰ ਵਿੱਚ ਸੰਵਿਧਾਨਕ ਅਧਿਕਾਰਾਂ ਨੂੰ ਛਿੱਕੇ ਟੰਗਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਕੋਹਲੀ, ਮਹਿੰਦਰ ਪਾਲ ਕਾਹਲੋਂ, ਸਤਪਾਲ ਕੂੰਨਰ, ਰਣਜੀਤ ਗਿੱਲ, ਸ਼ੋਇਬ ਜਾਇਦੀ,ਜਗਦੀਪ ਸਿੰਘ, ਆਦਿ ਹਾਜ਼ਰ ਸਨ।


author

Vandana

Content Editor

Related News