ਯੂਕ੍ਰੇਨ ਦੇ ਮਿਜ਼ਾਈਲ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਰੂਸੀ ਫ਼ੌਜ ਵੱਲੋਂ ਲੜ ਰਿਹਾ ਸੀ 'ਜੰਗ'

Sunday, Feb 25, 2024 - 12:25 PM (IST)

ਯੂਕ੍ਰੇਨ ਦੇ ਮਿਜ਼ਾਈਲ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਰੂਸੀ ਫ਼ੌਜ ਵੱਲੋਂ ਲੜ ਰਿਹਾ ਸੀ 'ਜੰਗ'

ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਨੂੰ 2 ਸਾਲ ਹੋ ਗਏ ਹਨ। ਇਸ ਦੌਰਾਨ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਯੂਕ੍ਰੇਨ ਦੇ ਮਿਜ਼ਾਈਲ ਹਮਲੇ 'ਚ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਇਹ 23 ਸਾਲਾ ਨੌਜਵਾਨ ਗੁਜਰਾਤ ਦਾ ਰਹਿਣ ਵਾਲਾ ਸੀ ਅਤੇ ਰੂਸੀ ਫੌਜ ਵਿੱਚ ਸੁਰੱਖਿਆ ਸਹਾਇਕ ਵਜੋਂ ਭਰਤੀ ਹੋਇਆ ਸੀ। ਹਮਲੇ ਤੋਂ ਬਚ ਕੇ ਨਿਕਲੇ ਇਹ ਹੋਰ ਭਾਰਤੀ ਕਰਮਚਾਰੀ ਨੇ ਦੱਸਿਆ ਕਿ 21 ਫਰਵਰੀ ਨੂੰ ਯੂਕ੍ਰੇਨ ਦੇ ਹਵਾਈ ਹਮਲੇ ਵਿੱਚ ਰੂਸ ਵੱਲੋਂ ਸੁਰੱਖਿਆ ਸਹਾਇਕ ਦੇ ਰੂਪ ਵਿਚ ਨਿਯੁਕਤ ਗੁਜਰਾਤ ਦਾ 23 ਸਾਲਾ ਵਿਅਕਤੀ ਮਾਰਿਆ ਗਿਆ। ਉਸ ਨੂੰ ਰੂਸ-ਯੂਕ੍ਰੇਨ ਸਰਹੱਦ 'ਤੇ ਡੋਨੇਟਸਕ ਖੇਤਰ 'ਚ ਤਾਇਨਾਤ ਕੀਤਾ ਗਿਆ ਸੀ। ਉਸ ਨੂੰ ਗੋਲੀ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਸੀ ਜਦੋਂ ਮਿਜ਼ਾਈਲ ਹਮਲਾ ਹੋਇਆ। ਇਸ ਹਮਲੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ।

PunjabKesari

ਦਿ ਹਿੰਦੂ ਦੀ ਰਿਪੋਰਟ ਮੁਤਾਬਕ ਸੂਰਤ ਜ਼ਿਲ੍ਹੇ ਦਾ ਰਹਿਣ ਵਾਲਾ ਹੇਮਿਲ ਅਸ਼ਵਿਨਭਾਈ ਮਾਂਗੁਕੀਆ ਦਸੰਬਰ 2023 ਵਿੱਚ ਰੂਸ ਗਿਆ ਸੀ ਅਤੇ ਬਾਅਦ ਵਿੱਚ ਰੂਸੀ ਫੌਜ ਵਿੱਚ ਭਰਤੀ ਹੋ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਹੈਮਿਲ ਦੇ ਪਿਤਾ ਨੇ ਭਾਰਤੀ ਕੌਂਸਲੇਟ ਨੂੰ ਇੱਕ ਪੱਤਰ ਲਿਖ ਕੇ ਉਸ ਨੂੰ ਘਰ ਵਾਪਸ ਲਿਆਉਣ ਵਿੱਚ ਮਦਦ ਦੀ ਮੰਗ ਕੀਤੀ ਸੀ। ਰੂਸੀ ਫੌਜ ਨਾਲ ਸਮਝੌਤੇ 'ਤੇ ਕਈ ਹੋਰ ਭਾਰਤੀਆਂ ਨੇ ਵੀ ਦੂਤਘਰ ਤੱਕ ਪਹੁੰਚ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਮੌਤ ਤੋਂ ਇੱਕ ਦਿਨ ਪਹਿਲਾਂ ਪਿਤਾ ਨਾਲ ਕੀਤੀ ਸੀ ਗੱਲ 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, ਭਾਰਤੀ ਨਾਗਰਿਕ ਦੀ ਮੌਤ, ਕਈ ਲੋਕ ਜ਼ਖ਼ਮੀ

ਹੈਮਿਲ ਦੇ ਪਿਤਾ ਨੇ ਦ ਹਿੰਦੂ ਨੂੰ ਦੱਸਿਆ ਕਿ ਉਨ੍ਹਾਂ ਨੇ 20 ਫਰਵਰੀ ਨੂੰ ਹੇਮਿਲ ਨਾਲ ਗੱਲ ਕੀਤੀ ਸੀ। ਇੱਕ ਦਿਨ ਬਾਅਦ ਹੀ ਉਸਦੀ ਮੌਤ ਹੋ ਗਈ। ਕਰਨਾਟਕ ਦੇ ਸਮੀਰ ਅਹਿਮਦ ਨੇ ਘਟਨਾ ਬਾਰੇ ਦੱਸਿਆ ਕਿ ਉਸ ਤੋਂ 150 ਮੀਟਰ ਦੀ ਦੂਰੀ 'ਤੇ ਹੇਮਿਲ ਗੋਲੀਬਾਰੀ ਅਤੇ ਮਿਜ਼ਾਈਲਾਂ ਦਾਗਣ ਦਾ ਅਭਿਆਸ ਕਰ ਰਿਹਾ ਸੀ। ਜਦੋਂ ਅਚਾਨਕ ਧਮਾਕਾ ਹੋਇਆ ਤਾਂ ਅਸੀਂ ਟ੍ਰੇਂਚ ਵਿੱਚ ਲੁਕ ਗਏ। ਕੁਝ ਦੇਰ ਬਾਅਦ ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਹੇਮਿਲ ਮਰ ਚੁੱਕਾ ਸੀ। ਉਹ ਮਿਜ਼ਾਈਲ ਹਮਲੇ ਦੀ ਮਾਰ ਹੇਠ ਆਇਆ ਸੀ। ਇਸ ਤੋਂ ਬਾਅਦ ਅਸੀਂ ਉਸ ਦੀ ਲਾਸ਼ ਨੂੰ ਟਰੱਕ ਵਿੱਚ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਚਾਰ ਭਾਰਤੀ ਉਸ ਟੁਕੜੀ ਦਾ ਹਿੱਸਾ ਸਨ, ਜਿਸ 'ਤੇ 21 ਫਰਵਰੀ ਨੂੰ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਮਾਰਿਆ ਗਿਆ ਸੀ।

ਹਾਲ ਹੀ 'ਚ ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਨੇਪਾਲ ਅਤੇ ਭਾਰਤ ਦੇ ਕੁਝ ਲੋਕ ਰੂਸੀ ਫੌਜ 'ਚ ਭਰਤੀ ਹੋਏ ਹਨ। ਇੱਕ ਰਿਪੋਰਟ ਮੁਤਾਬਕ 100 ਤੋਂ ਵੱਧ ਭਾਰਤੀ ਨੌਜਵਾਨ ਰੂਸੀ ਫੌਜ ਵਿੱਚ ਭਰਤੀ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਰੱਖਿਆ ਸਹਾਇਕਾਂ ਵਜੋਂ ਰੱਖਿਆ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਪਿਛਲੇ ਹਫਤੇ ਕਿਹਾ ਸੀ ਕਿ ਰੂਸੀ ਫੌਜ ਦੀ ਮਦਦ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਜਲਦੀ ਕੱਢਣ ਲਈ ਗੱਲਬਾਤ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News