''ਅਪਰਾਧਿਕ ਮਾਮਲਾ ਖਾਰਜ ਕਰਨ ਦੇ ਭਰੋਸੇ ਕਤਲ ਦੀ ਸਾਜ਼ਿਸ਼ ''ਚ ਸ਼ਾਮਲ ਹੋਇਆ ਭਾਰਤੀ ਨਾਗਰਿਕ''

11/30/2023 5:17:31 PM

ਨਿਊਯਾਰਕ (ਭਾਸ਼ਾ) ਅਮਰੀਕਾ ਨੇ ਭਾਰਤੀ ਨਾਗਰਿਕ 'ਤੇ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਇਸ ਕੇਸ ਸਬੰਧੀ ਅਮਰੀਕਾ ਦੇ ਸੰਘੀ ਵਕੀਲਾਂ ਦਾ ਇਕ ਬਿਆਨ ਆਇਆ ਸਾਹਮਣੇ ਆਇਆ ਹੈ। ਬਿਆਨ ਵਿਚ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵਿਚ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨੇ ਇਹ ਭਰੋਸਾ ਦਿਵਾਉਣ ਤੋਂ ਬਾਅਦ ਸਾਜ਼ਿਸ਼ ਵਿਚ ਹਿੱਸਾ ਲੈਣਾ ਸਵੀਕਾਰ ਕਰ ਲਿਆ ਕਿ ਉਸ ਖ਼ਿਲਾਫ਼ ਗੁਜਰਾਤ ਵਿਚ ਚੱਲ ਰਿਹਾ ਇਕ ਅਪਰਾਧਿਕ ਮਾਮਲਾ ਖਾਰਿਜ ਕਰ ਦਿੱਤਾ ਜਾਵੇਗਾ। 

ਬੁੱਧਵਾਰ ਨੂੰ ਅਮਰੀਕੀ ਅਦਾਲਤ 'ਚ ਜਾਰੀ ਕੀਤੇ ਗਏ ਇਸਤਗਾਸਾ ਪੱਖ ਦੀ ਚਾਰਜਸ਼ੀਟ ਮੁਤਾਬਕ ਨਿਖਿਲ ਗੁਪਤਾ (52) 'ਤੇ ਨਿਊਯਾਰਕ ਸਿਟੀ 'ਚ ਇਕ ਅਮਰੀਕੀ ਨਾਗਰਿਕ ਦੇ ਕਤਲ ਦੀ ਅਸਫਲ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਵਿਚ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਕਿਸ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਉਧਰ ਫਾਈਨੈਂਸ਼ੀਅਲ ਟਾਈਮਜ਼ ਅਖ਼ਬਾਰ ਨੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਪਿਛਲੇ ਹਫ਼ਤੇ ਇਹ ਖ਼ਬਰ ਜਾਰੀ ਕੀਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਜਥੇਬੰਦੀ 'ਸਿੱਖਸ ਫ਼ਾਰ ਜਸਟਿਸ' ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਇਸ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਸ਼ਾਮਲ ਹੋਣ ਦੇ ਖਦਸ਼ੇ ਬਾਰੇ ਚੇਤਾਵਨੀ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਆਟੋ ਚੋਰੀ ਮਾਮਲਾ, ਭਾਰਤੀ ਮੂਲ ਦੇ ਵਿਅਕਤੀ ਸਮੇਤ 12 ਗ੍ਰਿਫ਼ਤਾਰ

ਇਸਤਗਾਸਾ ਪੱਖ ਨੇ ਮੁਕੱਦਮੇ ਵਿੱਚ ਦੱਸਿਆ ਕਿ ਕਿਵੇਂ ਗੁਪਤਾ ਨੇ ਇਹ ਭਰੋਸਾ ਦਿਵਾਉਣ ਤੋਂ ਬਾਅਦ ਸਾਜ਼ਿਸ਼ ਰਚਣ ਲਈ ਸਹਿਮਤੀ ਦਿੱਤੀ ਕਿ ਗੁਜਰਾਤ ਵਿੱਚ ਉਸ ਵਿਰੁੱਧ ਦਰਜ ਅਪਰਾਧਿਕ ਕੇਸ ਨੂੰ ਖਾਰਜ ਕਰ ਦਿੱਤਾ ਜਾਵੇਗਾ। ਇਸਤਗਾਸਾ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ,"ਮਈ 2023 ਵਿਚ ਜਾਂ ਇਸ ਦੇ ਕਰੀਬ ਸੀਸੀ-1 ਅਤੇ ਗੁਪਤਾ ਵਿਚਕਾਰ ਟੈਲੀਫੋਨ ਅਤੇ ਇਲੈਕਟ੍ਰਾਨਿਕ ਸੰਚਾਰਾਂ ਦੀ ਇੱਕ ਲੜੀ ਵਿੱਚ ਸੀਸੀ-1 ਨੇ ਗੁਪਤਾ ਨੂੰ ਭਾਰਤ ਵਿੱਚ ਉਸਦੇ ਖ਼ਿਲਾਫ਼ ਅਪਰਾਧਿਕ ਕੇਸ ਵਾਪਸ ਲੈਣ ਲਈ ਸੀਸੀ-1 ਪ੍ਰਾਪਤ ਕਰਨ ਦੀ ਬੇਨਤੀ ਦੇ ਬਦਲੇ ਪੀੜਤ ਦੇ ਕਤਲ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਗੁਪਤਾ ਕਤਲ ਦੀ ਸਾਜ਼ਿਸ਼ ਰਚਣ ਲਈ ਰਾਜ਼ੀ ਹੋ ਗਿਆ। ਗੁਪਤਾ ਫਿਰ ਸਾਜ਼ਿਸ਼ ਨੂੰ ਅਮਲ ਵਿੱਚ ਲਿਆਉਣ ਲਈ ਨਵੀਂ ਦਿੱਲੀ ਵਿੱਚ ਸੀਸੀ-1 ਨੂੰ ਨਿੱਜੀ ਤੌਰ 'ਤੇ ਮਿਲਿਆ।'' 

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਅੱਜ ਦੁਬਈ ਲਈ ਹੋਣਗੇ ਰਵਾਨਾ, COP-28 ਸੰਮੇਲਨ 'ਚ ਕਰਨਗੇ ਸ਼ਿਰਕਤ

ਇਸਤਗਾਸਾ ਪੱਖ ਨੇ ਦਾਅਵਾ ਕੀਤਾ ਹੈ ਕਿ ਸੀਸੀ-1 ਇੱਕ 'ਭਾਰਤੀ ਸਰਕਾਰੀ ਕਰਮਚਾਰੀ' ਹੈ, ਜਿਸ ਨੇ ਅਮਰੀਕਾ ਦੀ ਧਰਤੀ 'ਤੇ ਕਤਲ ਦੀ ਤਿਆਰੀ ਲਈ ਭਾਰਤ ਤੋਂ ਸਾਜ਼ਿਸ਼ ਰਚਣ ਦੇ ਨਿਰਦੇਸ਼ ਦਿੱਤੇ ਸਨ। ਗੁਪਤਾ ਨੂੰ 'ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦਾ ਤਸਕਰ' ਦੱਸਿਆ ਗਿਆ ਹੈ ਅਤੇ ਉਸ ਨੂੰ ਸਾਜ਼ਿਸ਼ ਵਿਚ ਸ਼ਾਮਲ ਹੋਣ ਲਈ ਜੂਨ 2023 ਵਿਚ ਅਮਰੀਕਾ ਦੀ ਬੇਨਤੀ 'ਤੇ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News