ਆਸਟਰੇਲੀਆ ''ਚ ਲਾਪਤਾ ਹੋਇਆ ਭਾਰਤੀ ਲੜਕਾ, ਦੁੱਖੀ ਮਾਪਿਆਂ ਨੇ ਫੇਸਬੁੱਕ ''ਤੇ ਲੋਕਾਂ ਨੂੰ ਲੱਭਣ ਦੀ ਕੀਤੀ ਅਪੀਲ

01/21/2017 12:41:01 PM

ਮੈਲਬੋਰਨ— ਮਾਂ-ਬਾਪ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਵਿਦੇਸ਼ਾਂ ''ਚ ਪੜ੍ਹਾਈ ਕਰਨ ਭੇਜਦੇ ਹਨ ਪਰ ਜੇਕਰ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਵਾਪਰ ਜਾਂਦੀ ਹੈ, ਤਾਂ ਡੂੰਘਾ ਦੁੱਖ ਪਹੁੰਚਦਾ ਹੈ। ਕੁਝ ਅਜਿਹੇ ਹੀ ਦੁੱਖ ''ਚੋਂ ਲੰਘ ਰਹੇ ਨੇ ਇਹ ਮਾਪੇ, ਜਿਨ੍ਹਾਂ ਦਾ ਪੁੱਤਰ ਆਸਟਰੇਲੀਆ ''ਚ ਪਿਛਲੇ ਸਾਲ ਲਾਪਤਾ ਹੋ ਗਿਆ ਅਤੇ ਅਜੇ ਤੱਕ ਉਸ ਬਾਰੇ ਕੋਈ ਥਹੁ-ਪਤਾ ਨਹੀਂ ਲੱਗਾ। 22 ਸਾਲਾ ਤੇਜ ਚਿਤਸਨ ਪਿਛਲੇ ਸਾਲ ਅਪ੍ਰੈਲ 2016 ਤੋਂ ਲਾਪਤਾ ਹੈ। ਤੇਜ ਘਰੋਂ ਪੜ੍ਹਨ ਲਈ ਗਿਆ ਸੀ ਅਤੇ ਮੁੜ ਘਰ ਨਹੀਂ ਪਰਤਿਆ। ਤੇਜ ਦੇ ਮਾਪਿਆਂ ਨੇ ਇਕ ਵਾਰ ਫਿਰ ਫੇਸਬੁੱਕ ਪੇਜ ''ਤੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਲੱਭਣ ਲਈ ਮਦਦ ਕੀਤੀ ਜਾਵੇ। ਪੁਲਸ, ਦੋਸਤਾਂ ਅਤੇ ਪਰਿਵਾਰ ਵਲੋਂ ਤੇਜ ਦੀ ਕਈ ਥਾਈਂ ਭਾਲ ਕੀਤੀ ਗਈ ਪਰ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ।
ਤੇਜ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਮੈਲਬੋਰਨ ''ਚ ਪੜ੍ਹਾਈ ਕਰਨ ਲਈ ਆਪਣੀ ਕਾਰ ''ਚ ਸਵਾਰ ਹੋ ਕੇ ਗਿਆ ਸੀ। ਤੇਜ ਦੀ ਮਾਂ ਰੀਵਾ ਨੇ ਕਿਹਾ ਕਿ ਤੇਜ ਦੀ ਕਾਰ ਰੇਲਵੇ ਸਟੇਸ਼ਨ ਕੋਲੋਂ ਮਿਲੀ। ਮਾਂ ਰੀਵਾ ਆਪਣੇ ਪੁੱਤਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ''ਚ ਕੀ ਕਰਨਾ ਹੈ, ਉਸ ਨੂੰ ਨਹੀਂ ਪਤਾ।
ਮਾਂ ਤੇਜ ਨੇ ਇਸ ਤੋਂ ਪਹਿਲਾਂ ਮਰਦਸ ਡੇਅ ''ਤੇ ਫੇਸਬੁੱਕ ਪੇਜ ''ਤੇ ਆਪਣੇ ਪੁੱਤਰ ਦੀ ਭਾਲ ਲਈ ਸਥਾਨਕ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ ਅਤੇ ਇਸ ਦੇ ਨਾਲ ਹੀ ਲਿਖਿਆ ਸੀ, ''''ਮੈਂ ਨਹੀਂ ਜਾਣਦੀ ਮੇਰੇ ਪੁੱਤਰ ਤੂੰ ਕਿੱਥੇ ਹੈ।'''' ਬਿਨਾਂ ਕੁਝ ਕਹੇ ਮੈਂ ਕਹਿੰਦੀ ਹਾਂ ਕਿ ਤੂੰ ਇਕ ਵਾਰ ਆ ਜਾ, ਮੈਂ ਤੇਰੇ ਨਾਲ ਬਹੁਤ ਪਿਆਰ ਕਰਦੀ ਹਾਂ ਅਤੇ ਤੇਰੇ ਲਾਪਤਾ ਹੋਣ ਕਾਰਨ ਅਸੀਂ ਚਿੰਤਾ ਵਿਚ ਹਾਂ।'''' ਇਸ ਦੇ ਨਾਲ ਹੀ ਮਾਂ ਰੀਵਾ ਨੇ ਲਿਖਿਆ, ''''ਲਵ ਯੂ ਮਾਈ ਚਾਈਲਡ।'''' ਤੇਜ ਦੇ 5 ਦੋਸਤਾਂ ਨੇ ਬੀਤੇ ਬੁੱਧਵਾਰ ਤੇਜ ਨੂੰ ਲੱਭਣ ''ਚ ਮਦਦ ਲਈ ਵੀਡੀਓ ਪੋਸਟ ਕੀਤੀ ਹੈ ਅਤੇ ਕਿਹਾ, ''''ਹਾਏ ਤੇਜ, ਅਸੀਂ ਤੇਰੇ ਦੋਸਤ, ਉਮੀਦ ਕਰਦੇ ਹਾਂ ਕਿ ਤੂੰ ਸੁਰੱਖਿਅਤ ਹੋਵੇਗਾ।'''' ਦੋਸਤਾਂ ਨੇ ਇਸ ਵੀਡੀਓ ਪੋਸਟ ''ਚ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਤੇਜ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਸਾਡੇ ਨਾਲ ਸੰਪਰਕ ਕਾਇਮ ਕਰਨ।

Tanu

News Editor

Related News