ਧੋਖਾਧੜੀ ਦੇ ਦੋਸ਼ ''ਚ ਭਾਰਤੀ ਸਮੇਤ 7 ਗ੍ਰਿਫ਼ਤਾਰ
Saturday, Mar 08, 2025 - 06:58 PM (IST)

ਕਾਠਮੰਡੂ (ਪੀ.ਟੀ.ਆਈ.)- ਨੇਪਾਲ ਦੇ ਇੱਕ ਚਰਚ ਤੋਂ ਇੱਕ ਭਾਰਤੀ ਨਾਗਰਿਕ ਸਮੇਤ ਸੱਤ ਵਿਅਕਤੀਆਂ ਨੂੰ ਆਸਥਾ ਇਲਾਜ ਦੀ ਆੜ ਵਿੱਚ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਘਟਨਾ ਹਾਲ ਹੀ ਵਿੱਚ ਦੂਰ-ਪੱਛਮੀ ਨੇਪਾਲ ਦੇ ਕੈਲਾਲੀ ਜ਼ਿਲ੍ਹੇ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਜ਼ਿਲ੍ਹੇ ਦੇ ਟੀਕਾਪੁਰ ਵਿਖੇ ਅਨੁਗ੍ਰਹ ਨੇਪਾਲੀ ਚਰਚ ਦੇ ਕੋਆਰਡੀਨੇਟਰ ਕਰਨ ਬੀ.ਕੇ. ਵੀ ਸ਼ਾਮਲ ਹਨ। ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਕਿਰਨ ਜੋਸ਼ੀ ਅਨੁਸਾਰ ਸ਼ੱਕੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਨੇ 5 ਅਤੇ 6 ਮਾਰਚ ਨੂੰ ਹੋਈਆਂ ਪ੍ਰਾਰਥਨਾ ਸਭਾਵਾਂ ਰਾਹੀਂ ਬਿਮਾਰੀਆਂ ਨੂੰ ਠੀਕ ਕਰਨ ਦਾ ਵਾਅਦਾ ਕਰਕੇ NPR 600,000 (ਨੇਪਾਲੀ ਰੁਪਏ) ਤੋਂ ਵੱਧ ਇਕੱਠੇ ਕੀਤੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਦੇ ਆਗੂ ਨੂੰ 40 ਸਾਲ ਦੀ ਸਜ਼ਾ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਭਾਰਤੀ ਨਾਗਰਿਕ ਬਜਿੰਦਰ ਸਿੰਘ ਵਜੋਂ ਹੋਈ ਹੈ। ਸਿੰਘ ਕਥਿਤ ਤੌਰ 'ਤੇ ਪ੍ਰਾਰਥਨਾ ਸਭਾ ਦੌਰਾਨ ਦਿਵਿਆਂਗਾਂ ਨੂੰ ਠੀਕ ਕਰਨ ਦਾ ਦਾਅਵਾ ਕਰਦੇ ਹੋਏ ਭੂਤ ਭਜਾਉਣ ਦੀ ਰਸਮ ਨਿਭਾ ਰਿਹਾ ਸੀ। ਡਿਪਟੀ ਸੁਪਰਡੈਂਟ ਆਫ਼ ਪੁਲਸ ਨਬੀਨ ਰਾਜਾ ਬੁਧਾਥੋਕੀ ਨੇ ਕਿਹਾ ਕਿ ਹੁਣ ਤੱਕ ਪੁਲਸ ਲਗਭਗ ਦੋ ਦਰਜਨ ਪੀੜਤਾਂ ਨੂੰ ਪੈਸੇ ਵਾਪਸ ਕਰ ਚੁੱਕੀ ਹੈ। ਹਾਲਾਂਕਿ ਕਈ ਹੋਰਾਂ ਨੂੰ ਅਜੇ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।