ਭਾਰਤੀ ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ

Friday, May 03, 2024 - 01:52 PM (IST)

ਵਾਸ਼ਿੰਗਟਨ (ਭਾਸ਼ਾ): ਮਸ਼ਹੂਰ ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ 'ਸਟਾਰਟਅੱਪਸ' ਨੂੰ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਇੱਕ ਭਾਰਤੀ ਸ਼ਹਿਰ ਲਈ ਅਜਿਹਾ ਐਲਾਨ ਆਪਣੇ ਆਪ ਵਿੱਚ ਇੱਕ ਨਵੀਂ ਪਹਿਲ ਹੈ। ਅਮਰੀਕਾ ਵਿੱਚ ਰਹਿਣ ਵਾਲੇ ਉੱਘੇ ਭਾਰਤੀ-ਅਮਰੀਕੀਆਂ ਅਤੇ ਭਾਰਤੀਆਂ ਦੇ ਸਮੂਹ ‘ਯੂ.ਐਸ-ਇੰਡੀਆ ਰਣਨੀਤਕ ਭਾਈਵਾਲੀ ਫੋਰਮ’ (ਯੂ.ਐਸ.ਆਈ.ਐਸ.ਪੀ.ਐਫ) ਨੇ ਮੈਰੀਲੈਂਡ, ਵਾਸ਼ਿੰਗਟਨ ਵਿੱਚ ‘ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ’ (ਫਿੱਕੀ) ਨਾਲ ਆਪਣੀ ਮੀਟਿੰਗ ਕੀਤੀ, ਜਿੱਥੇ ਵਿਕਸਤ ਅੰਮ੍ਰਿਤਸਰ ਪਹਿਲਕਦਮੀ ਦਾ ਐਲਾਨ ਕੀਤਾ ਗਿਆ ਸੀ। 

ਇਸ ਪਹਿਲਕਦਮੀ ਦੇ ਮੋਢੀ ਮੈਂਬਰਾਂ ਨੇ ਦੱਸਿਆ ਕਿ ਇਸ ਮਹਾਨ ਯੋਜਨਾ ਦੇ ਪ੍ਰੇਰਨਾ ਸ੍ਰੋਤ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਹਨ, ਜੋ ਮਿਸ਼ਨ ਵੱਲੋਂ ਮਦਦ ਦੇ ਵਾਅਦੇ ਨਾਲ ਵਾਸ਼ਿੰਗਟਨ ਵਿੱਚ ਚਾਰ ਸਾਲ ਦੀ ਕੂਟਨੀਤਕ ਸੇਵਾ ਕਰਨ ਤੋਂ ਬਾਅਦ ਆਪਣੇ ਵਤਨ ਪਰਤੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ ਅੰਮ੍ਰਿਤਸਰ ਨੂੰ ਆਰਥਿਕ ਅਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਇੱਕ ਵਜੋਂ ਵਿਕਸਤ ਕਰਨਾ ਹੈ ਬਲਕਿ ਸ਼ਹਿਰ ਨੂੰ ਵਿਸ਼ਵ ਵਿੱਚ ਇੱਕ ਆਕਰਸ਼ਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਹੈ। ਸੇਵਾਮੁਕਤੀ ਤੋਂ ਬਾਅਦ ਭਾਰਤ ਪਰਤਣ ਤੋਂ ਤੁਰੰਤ ਬਾਅਦ, ਸੰਧੂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ। ਸੰਧੂ ਨੇ ਸ਼ਹਿਰ ਵਿੱਚ ਭਾਰਤੀ ਡਾਇਸਪੋਰਾ ਦੇ ਉੱਘੇ ਮੈਂਬਰਾਂ ਦੀ ਇੱਕ ਕਾਨਫਰੰਸ ਦਾ ਆਯੋਜਨ ਵੀ ਕੀਤਾ ਸੀ, ਜਿਸ ਵਿੱਚ ਅਮਰੀਕਾ ਵਿੱਚ ਪ੍ਰਮੁੱਖ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਦੀ ਦੋ ਟੂਕ, ਕੈਨੇਡਾ 'ਚ ਵੱਖਵਾਦ-ਹਿੰਸਾ ਨਾਲ ਸਬੰਧਾਂ 'ਤੇ ਬੁਰਾ ਅਸਰ, PM ਟਰੂਡੇ ਦੇ ਰਿਹੈ ਸਿਆਸੀ ਸੁਰੱਖਿਆ

ਇਸ ਕਾਨਫਰੰਸ ਲਈ USISPF ਦੇ ਪ੍ਰਧਾਨ ਮੁਕੇਸ਼ ਆਘੀ ਵਿਸ਼ੇਸ਼ ਤੌਰ 'ਤੇ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇ। ਕਾਨਫਰੰਸ ਦੀ ਸਹਿ-ਮੇਜ਼ਬਾਨੀ ਫਿੱਕੀ ਦੁਆਰਾ ਕੀਤੀ ਗਈ ਸੀ। ਕੁਝ ਹਫ਼ਤਿਆਂ ਬਾਅਦ ਗਰੁੱਪ ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਰਸਮੀ ਤੌਰ 'ਤੇ ਵਿਕਸਤ ਅੰਮ੍ਰਿਤਸਰ ਪਹਿਲਕਦਮੀ ਦੀ ਘੋਸ਼ਣਾ ਕੀਤੀ। ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਅੰਮ੍ਰਿਤਸਰ ਵਿੱਚ ਉੱਦਮੀਆਂ ਨੂੰ 10 ਕਰੋਰ ਡਾਲਰ ਪ੍ਰਦਾਨ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਲਾਹ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੇ ਸਟਾਰਟਅੱਪ ਨੂੰ ਸਫਲ ਬਣਾਇਆ ਜਾ ਸਕੇ। ਆਘੀ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ,"ਅਸੀਂ ਅੰਮ੍ਰਿਤਸਰ ਦੇ 'ਸਟਾਰਟਅੱਪਸ' ਵਿੱਚ ਨਿਵੇਸ਼ ਲਈ ਲਗਭਗ 10 ਕਰੋੜ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਹੈ। ਸਾਨੂੰ 250 ਤੋਂ ਵੱਧ ਅਰਜ਼ੀਆਂ ਮਿਲੀਆਂ ਸਨ। ਅਸੀਂ ਉਨ੍ਹਾਂ ਸਾਰਿਆਂ ਦੀ ਸਮੀਖਿਆ ਕਰ ਰਹੇ ਹਾਂ। ਅਸੀਂ ਹੋਰ ਅਰਜ਼ੀਆਂ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਰੋਜ਼ਗਾਰ ਪੈਦਾ ਕਰਨ, ਨਵੀਂ ਤਕਨੀਕ ਵਿਕਸਿਤ ਕਰਨ ਅਤੇ ਪੂਰੀ ਤਰ੍ਹਾਂ ਨਵਾਂ ਈਕੋਸਿਸਟਮ ਬਣਾਉਣ ਲਈ ਹੋਰ 'ਸਟਾਰਟਅੱਪਸ' ਅੰਮ੍ਰਿਤਸਰ ਆਉਣ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News