ਭਾਰਤੀ-ਅਮਰੀਕੀ ਨੂੰ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਬਣਾ ਸਕਦੇ ਹਨ ਟਰੰਪ

Friday, Nov 09, 2018 - 08:09 PM (IST)

ਭਾਰਤੀ-ਅਮਰੀਕੀ ਨੂੰ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਬਣਾ ਸਕਦੇ ਹਨ ਟਰੰਪ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਪ੍ਰੋਫੈਸਰ ਸੁਰੇਸ਼ ਵੀ ਗੈਰੀਮੇਲਾ ਨੂੰ ਦੇਸ਼ ਦੀ ਵੱਕਾਰੀ ਨੈਸ਼ਨਲ ਸਾਇੰਸ ਬੋਰਡ ਦੇ ਮੈਂਬਰ ਦੇ ਰੂਪ 'ਚ ਐਲਾਨੇ ਜਾਣ ਉਮੀਦ ਵਿਅਕਤ ਕੀਤੀ ਹੈ। ਗੈਰੀਮੇਲਾ ਇੰਡੀਆਨਾ 'ਚ ਪੋਰਡਿਊ ਯੂਨੀਵਰਸਿਟੀ 'ਚ ਸਕੂਲ ਆਫ ਮਕੈਨੀਕਲ ਇੰਜੀਨੀਅਰਿੰਗ 'ਚ ਆਰ ਯੂਜੀਨ ਅਤੇ ਸੂਸੀ ਗੁਡਸਨ ਡਿਸਟਿੰਗੁਇਡ ਪ੍ਰੋਫੈਸਰ ਹਨ। ਉਹ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐਨ. ਐਸ. ਐਫ.) ਦੇ ਇਕ ਉਦਯੋਗ ਸਹਿਕਾਰੀ ਖੋਜ ਕੇਂਦਰ 'ਕੁਲਿੰਗ ਤਕਨਾਲੋਜੀਜ਼ ਰਿਸਰਚ ਸੈਂਟਰ' ਦੇ ਡਾਇਰੈਕਟਰ ਵੀ ਹਨ।
ਵ੍ਹਾਈਟ ਹਾਊਸ ਮੁਤਾਬਕ ਗੈਰੀਮੇਲਾ ਨੂੰ 6 ਸਾਲ ਲਈ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਸੰਭਾਵਿਤ ਕਾਰਜਕਾਲ 10 ਮਈ 2024 ਤੱਕ ਦਾ ਰਹੇਗਾ। ਉਹ ਟਰੰਪ ਵੱਲੋਂ ਬੋਰਡ 'ਚ ਨਿਯੁਕਤ ਕੀਤੇ 7 ਮੈਂਬਰਾਂ 'ਚੋਂ ਇਕ ਹਨ। ਨੈਸ਼ਨਲ ਸਾਇੰਸ ਬੋਰਡ ਦਾ ਗਠਨ 1950 ਦੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਐਕਟ ਦੇ ਤਹਿਤ ਕੀਤਾ ਗਿਆ ਸੀ, ਜੋ ਐਨ. ਐਸ. ਐਫ. ਦੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਦਾ ਹੈ ਅਤੇ ਉਸ ਦੇ ਲਈ ਨੀਤੀਆਂ ਤਿਆਰ ਕਰਦਾ ਹੈ। ਸਾਲ 1985 'ਚ ਆਈ. ਆਈ. ਟੀ. ਮਦਰਾਸ ਤੋਂ ਮਕੈਨੀਕਲ ਇੰਜੀਨਿਅਰਿੰਗ 'ਚ ਬੀ. ਟੈੱਕ. ਦੀ ਡਿਗਰੀ ਹਾਸਲ ਕਰਨ ਵਾਲੇ ਗੈਰੀਮੇਲਾ ਨੇ ਆਖਿਆ ਕਿ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹੈ।


Related News