ਭਾਰਤੀ-ਅਮਰੀਕੀ ਸੀਮਾ ਨੰਦਾ ਡੈਮੋਕ੍ਰੇਟਿਕ ਪਾਰਟੀ ਦੀ ਸੀ. ਈ. ਓ. ਬਣੀ

Monday, Jul 30, 2018 - 10:28 AM (IST)

ਵਾਸ਼ਿੰਗਟਨ (ਭਾਸ਼ਾ)— ਭਾਰਤੀ-ਅਮਰੀਕੀ ਸੀਮਾ ਨੰਦਾ ਨੂੰ ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਦਾ ਸੀ. ਈ. ਓ. ਨਿਯੁਕਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਨੰਦਾ ਨੇ ਦੇਸ਼ ਲਈ ਕੰਮ ਕਰਨ ਅਤੇ ਅਮਰੀਕਾ ਦੇ ਸਾਰੇ ਕੋਨਿਆਂ ਵਿਚ ਡੈਮਕ੍ਰੋਟਿਕ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਯਕੀਨੀ ਕਰਨ ਦੀ ਸਹੁੰ ਚੁੱਕੀ। ਨੰਦਾ ਨੇ ਕਿਹਾ, ''ਅਸੀਂ ਆਪਣੇ ਦੇਸ਼ ਦੀ ਆਤਮਾ, ਆਪਣੇ ਲੋਕਤੰਤਰ ਅਤੇ ਸਾਡੇ ਮੌਕਿਆਂ ਲਈ ਲੜ ਰਹੇ ਹਾਂ।''
ਡੈਮੋਕ੍ਰੇਟਿਕ ਅਤੇ ਰੀਪਬਲਿਕਨ ਪਾਰਟੀ ਦੀ ਨੈਸ਼ਨਲ ਕਮੇਟੀ ਦੀ ਸੀ. ਈ. ਓ. ਦਾ ਅਹੁਦਾ ਸੰਭਾਲਣ ਵਾਲੀ ਨੰਦਾ ਪਹਿਲੀ ਭਾਰਤੀ-ਅਮਰੀਕੀ ਹੈ। ਨੰਦਾ ਨੇ 23 ਜੁਲਾਈ ਨੂੰ ਡੀ. ਐੱਨ. ਸੀ. ਦੇ ਸੀ. ਈ. ਓ. ਦਾ ਅਹੁਦਾ ਸੰਭਾਲਿਆ। ਡੀ. ਐੱਨ. ਸੀ. ਦੀ ਰੋਜ਼ਾਨਾ ਗਤੀਵਿਧੀਆਂ ਅਤੇ ਫੈਸਲਿਆਂ ਦੀ ਜ਼ਿੰਮੇਵਾਰੀ ਨੰਦਾ 'ਤੇ ਹੋਵੇਗੀ। ਨੰਦਾ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੀ ਹਮਾਇਤ ਕਰਨਾ, ਬੱਚਿਆਂ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰਨ ਵਰਗਾ ਹੀ ਹੈ। ਉਨ੍ਹਾਂ ਨੇ ਕਿਹਾ, ''ਮੈਂ ਆਪਣੇ ਦੋਹਾਂ ਬੱਚਿਆਂ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਅਜਿਹਾ ਅਮਰੀਕਾ ਵਿਕਸਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ, ਜੋ ਸੁੰਦਰ, ਆਜ਼ਾਦ ਅਤੇ ਸਾਰਿਆਂ ਲਈ ਬਰਾਬਰ ਹੋਵੇ, ਜਿੱਥੇ ਸਾਰਿਆਂ ਲਈ ਬਰਾਬਰ ਮੌਕੇ ਉਪਲੱਬਧ ਹੋਣ।''


Related News