ਭਾਰਤੀ-ਅਮਰੀਕੀ ਸਬਰੀਨਾ ਬਣੀ ਕਮਲਾ ਹੈਰਿਸ ਦੀ ਪ੍ਰੈਸ ਸਕੱਤਰ

Tuesday, Aug 18, 2020 - 04:09 AM (IST)

ਭਾਰਤੀ-ਅਮਰੀਕੀ ਸਬਰੀਨਾ ਬਣੀ ਕਮਲਾ ਹੈਰਿਸ ਦੀ ਪ੍ਰੈਸ ਸਕੱਤਰ

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਚੋਣ ’ਚ ਡੈਮੋਕ੍ਰੇਟ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਭਾਰਤੀ-ਅਮਰੀਕੀ ਸਬਰੀਨਾ ਸਿੰਘ ਨੂੰ ਪ੍ਰਚਾਰ ਮੁਹਿੰਮ ਦੇ ਲਈ ਆਪਣਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ। ਸਬਰੀਨਾ ਇਸ ਤੋਂ ਪਹਿਲਾਂ ਡੈਮੋਕ੍ਰੇਟ ਦੇ ਰਾਸ਼ਟਰਪਤੀ ਅਹੁਦੇ ਦੇ 2 ਉਮੀਦਵਾਰਾਂ ਦੀ ਬੁਲਾਣ ਰਹਿ ਚੁੱਕੀ ਹੈ।
ਨਵੰਬਰ ਵਿਚ ਹੋਣ ਵਾਲੀ ਚੋਣ ’ਚ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕ੍ਰੇਟ ਦੇ ਸੰਭਾਵਿਤ ਉਮੀਦਵਾਰ ਜੋ ਬਾਈਡੇਨ (77) ਨੇ ਪਿਛਲੇ ਹਫਤੇ ਭਾਰਤੀ-ਅਮਰੀਕੀ ਕਮਲਾ ਹੈਰਿਸ (55) ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਸੀ। ਸਿੰਘ ਨੇ ਕਿਹਾ ਕਿ ਕਮਲਾ ਹੈਰਿਸ ਦੀ ਪ੍ਰੈਸ ਸਕੱਤਰ ਬਣ ਬਹੁਤ ਉਤਸ਼ਾਹਿਤ ਹੈ। ਲਾਸ ਏਂਜਲਸ ਦੀ ਰਹਿਣ ਵਾਲੀ ਸਿੰਘ ਪਹਿਲਾਂ ‘ਡੈਮੋਕ੍ਰੇਟਿਕ ਨੈਸ਼ਨਲ ਕਮੇਟੀ’ ਦੀ ਬੁਲਾਰਾ ਸੀ।


author

Gurdeep Singh

Content Editor

Related News