9 ਸਾਲ ਦੀ ਪ੍ਰੀਸ਼ਾ ਚੱਕਰਵਰਤੀ ਨੇ ਅਮਰੀਕਾ 'ਚ ਵਜਾਇਆ ਭਾਰਤ ਦਾ ਡੰਕਾ, ਇਸ ਖ਼ਾਸ ਸੂਚੀ 'ਚ ਬਣਾਈ ਜਗ੍ਹਾ
Tuesday, Jan 16, 2024 - 10:22 AM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਪ੍ਰੀਸ਼ਾ ਚੱਕਰਵਰਤੀ (9) ਨੂੰ ਵੱਕਾਰੀ ਜੌਨਸ ਹੌਪਕਿਨਸ ਸੈਂਟਰ ਫਾਰ ਟੈਲੇਂਟਡ ਯੂਥ ਵੱਲੋਂ "ਦੁਨੀਆ ਦੇ ਸਭ ਤੋਂ ਹੁਸ਼ਿਆਰ" ਵਿਦਿਆਰਥੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਲਗਭਗ 90 ਦੇਸ਼ਾਂ ਦੇ 16,000 ਤੋਂ ਵੱਧ ਵਿਦਿਆਰਥੀਆਂ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ 'ਤੇ ਚੱਕਰਵਰਤੀ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਸੋਮਵਾਰ ਨੂੰ ਜਾਰੀ ਇੱਕ ਮੀਡੀਆ ਰੀਲੀਜ਼ ਦੇ ਅਨੁਸਾਰ, ਪ੍ਰੀਸ਼ਾ ਕੈਲੀਫੋਰਨੀਆ ਦੇ ਫ੍ਰੀਮਾਂਟ ਵਿਚ ਵਾਰਮ ਸਪਰਿੰਗ ਐਲੀਮੈਂਟਰੀ ਸਕੂਲ ਦੀ ਵਿਦਿਆਰਥਣ ਹੈ ਅਤੇ ਉਸ ਨੇ ਗ੍ਰੇਡ 3 ਦੀ ਵਿਦਿਆਰਥਣ ਦੇ ਰੂਪ ਵਿਚ 2023 ਦੀਆਂ ਗਰਮੀਆਂ ਵਿੱਚ ਅਮਰੀਕਾ ਸਥਿਤ ਜੌਨਸ ਹੌਪਕਿੰਸ ਸੈਂਟਰ ਫਾਰ ਟੈਲੇਂਟਡ ਯੂਥ ਦੀ ਪ੍ਰੀਖਿਆ ਵਿਚ ਸ਼ਾਮਲ ਹੋਈ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੇ 90 ਤੋਂ ਵੱਧ ਦੇਸ਼ਾਂ ਦੇ 16,000 ਤੋਂ ਵੱਧ ਵਿਦਿਆਰਥੀਆਂ ਦੀ ਪ੍ਰੀਖਿਆ ਤੋਂ ਬਾਅਦ ਪ੍ਰੀਸ਼ਾ ਚੱਕਰਵਰਤੀ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਚੱਕਰਵਰਤੀ ਨੂੰ ਵੱਖ-ਵੱਖ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਹੈ। ਹਰ ਸਾਲ 30 ਫ਼ੀਸਦੀ ਤੋਂ ਵੀ ਘੱਟ ਵਿਦਿਆਰਥੀ ਪ੍ਰੀਖਿਆ ਪਾਸ ਕਰ ਪਾਉਂਦੇ ਹਨ। ਪ੍ਰੀਸ਼ਾ ਮਸ਼ਹੂਰ ਮੇਨਸਾ ਫਾਊਂਡੇਸ਼ਨ, ਦੁਨੀਆ ਦੀ ਸਭ ਤੋਂ ਪੁਰਾਣੀ ਹਾਈ ਆਈਕਿਊ ਸੁਸਾਇਟੀ ਦੀ ਜੀਵਨ ਭਰ ਦੀ ਮੈਂਬਰ ਹੈ। ਵੱਖ-ਵੱਖ ਸਬੰਧਤ ਪ੍ਰੀਖਿਆਵਾਂ ਵਿੱਚ 98 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਇਸ ਸੁਸਾਇਟੀ ਦੇ ਮੈਂਬਰ ਬਣ ਸਕਦੇ ਹਨ। ਪ੍ਰੀਸ਼ਾ ਦੇ ਮਾਤਾ-ਪਿਤਾ ਅਨੁਸਾਰ, ਉਸ ਨੂੰ ਹਮੇਸ਼ਾ ਤੋਂ ਹੀ ਸਿੱਖਣ ਦਾ ਸ਼ੌਕੀ ਰਿਹਾ ਹੈ ਅਤੇ ਇੱਕ ਹੁਸ਼ਿਆਰ ਵਿਦਿਆਰਥਣ ਹੈ। ਪੜ੍ਹਾਈ ਤੋਂ ਇਲਾਵਾ ਪ੍ਰੀਸ਼ਾ ਨੂੰ ਟ੍ਰੈਵਲਿੰਗ ਕਰਾਨ, ਮਾਰਸ਼ਲ ਆਰਟਸ ਵੀ ਪਸੰਦ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।