ਹੁਣ ਅਮਰੀਕੀ ਸਾਂਸਦਾਂ ਨੇ ਕਿਸਾਨ ਅੰਦਲੋਨ ਨੂੰ ਲੈ ਕੇ ਪੋਂਪਿਓ ਨੂੰ ਲਿਖਿਆ ਪੱਤਰ

Friday, Dec 25, 2020 - 06:01 PM (IST)

ਹੁਣ ਅਮਰੀਕੀ ਸਾਂਸਦਾਂ ਨੇ ਕਿਸਾਨ ਅੰਦਲੋਨ ਨੂੰ ਲੈ ਕੇ ਪੋਂਪਿਓ ਨੂੰ ਲਿਖਿਆ ਪੱਤਰ

ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੀ ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ ਸਮੇਤ ਅਮਰੀਕਾ ਦੇ ਸੱਤ ਪ੍ਰਭਾਵਸ਼ਾਲੀ ਸਾਂਸਦਾਂ ਨੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਭਾਰਤ ਵਿਚ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਉਹ ਆਪਣੇ ਭਾਰਤੀ ਹਮਰੁਤਬਾ ਦੇ ਸਾਹਮਣੇ ਚੁੱਕਣ। ਭਾਰਤ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਬਾਰੇ ਵਿਚ ਵਿਦੇਸ਼ੀ ਨੇਤਾਵਾਂ ਦੀਆਂ ਟਿੱਪਣੀਆਂ ਨੂੰ 'ਗੁੰਮਰਾਹਕੁੰਨ ਜਾਣਕਾਰੀ 'ਤੇ ਆਧਾਰਿਤ' ਅਤੇ 'ਗਲਤ' ਦੱਸਿਆ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਇਕ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਜੁੜਿਆ ਮੁੱਦਾ ਹੈ।

PunjabKesari

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਸੀ,''ਅਸੀਂ ਭਾਰਤ ਵਿਚ ਕਿਸਾਨਾਂ ਨਾਲ ਸਬੰਧਤ ਕੁਝ ਅਜਿਹੀਆਂ ਟਿੱਪਣੀਆਂ ਦੇਖੀਆਂ ਹਨ ਜੋ ਗੁੰਮਰਾਕੁੰਨ ਸੂਚਨਾਵਾਂ 'ਤੇ ਆਧਾਰਿਤ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਗਲਤ ਹਨ, ਖਾਸ ਕਰ ਕੇ ਜਦੋਂ ਉਹ ਇਕ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ।'' ਅਮਰੀਕੀ ਸਾਂਸਦਾਂ ਵੱਲੋਂ ਪੋਂਪਿਓ ਨੂੰ 23 ਦਸੰਬਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈਕਿ ਪੰਜਾਬ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾਂ ਦੇ ਲਈ ਚਿੰਤਾ ਦਾ ਇਕ ਪ੍ਰਮੁੱਖ ਕਾਰਨ ਹੈ ਅਤੇ ਇਹ ਹੋਰ ਭਾਰਤੀ ਰਾਜਾਂ ਦੇ ਲੋਕਾਂ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ,''ਭਾਰਤੀ ਮੂਲ ਦੇ ਕਈ ਲੋਕ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਪੰਜਾਬ ਵਿਚ ਉਹਨਾਂ ਦੇ ਪਰਿਵਾਰ ਅਤੇ ਜੱਦੀ ਜ਼ਮੀਨ ਹੈ ਅਤੇ ਉਹ ਭਾਰਤ ਵਿਚ ਆਪਣੇ ਪਰਿਵਾਰਾਂ ਦੀ ਸੁੱਖ ਸਾਂਦ ਲਈ ਚਿੰਤਤ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਾਡੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਅਮਰੀਕਾ ਦੀ ਵਿਦੇਸ਼ਾਂ ਵਿਚ ਰਾਜਨੀਤਕ ਪ੍ਰਗਟਾਵੇ ਦੀ ਆਜ਼ਾਦੀ ਦੀ ਵਚਨਬੱਧਤਾ ਨੂੰ ਕਾਇਮ ਰੱਖਣ ਦੀ ਖਾਤਰ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰੋ।'' 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਹਾਫਿਜ਼ ਸਈਦ ਨੂੰ ਇਕ ਹੋਰ ਮਾਮਲੇ 'ਚ 15 ਸਾਲ ਦੀ ਸਜ਼ਾ

ਪੱਤਰ ਵਿਚ ਸਾਂਸਦਾਂ ਨੇ ਕਿਹਾ ਹੈ ਕਿ ਰਾਜਨੀਤਕ ਵਿਰੋਧਾਂ ਤੋਂ ਜਾਣੂ ਰਾਸ਼ਟਰ ਹੋਣ ਦੇ ਨਾਤੇ ਅਮਰੀਕਾ ਸਮਾਜਿਕ ਅਸ਼ਾਂਤੀ ਦੇ ਵਰਤਮਾਨ ਹਾਲਾਤ ਵਿਚ ਭਾਰਤ ਨੂੰ ਸਲਾਹ ਦੇ ਸਕਦਾ ਹੈ। ਸਾਂਸਦਾਂ ਨੇ ਕਿਹਾ,''ਅਸੀਂ ਭਾਰਤ ਸਰਕਾਰ ਦੇ ਵਰਤਮਾਨ ਕਾਨੂੰਨ ਦੀ ਪਾਲਣਾ ਵਿਚ ਰਾਸ਼ਟਰੀ ਨੀਤੀ ਤੈਅ ਕਰਨ ਦੇ ਅਧਿਕਾਰ ਦਾ ਸਨਮਾਨ ਕਰਦੇ ਹਾਂ। ਅਸੀਂ ਭਾਰਤ ਅਤੇ ਵਿਦੇਸ਼ਾਂ ਵਿਚ ਉਹਨਾ ਲੋਕਾਂ ਦੇ ਅਧਿਕਾਰਾਂ ਨੂੰ ਵੀ ਸਮਝਦੇ ਹਾਂ ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਖੇਤੀ ਕਾਨੂੰਨਾਂ ਨੂੰ ਕਈ ਭਾਰਤੀ ਕਿਸਾਨ ਆਪਣੀ ਆਰਥਿਕ ਸੁਰੱਖਿਆ ਦੇ ਲਈ ਖਤਰੇ ਦੀ ਤਰ੍ਹਾਂ ਦੇਖਦੇ ਹਨ।'' ਪੱਤਰ ਵਿਚ ਜੈਪਾਲ, ਸਾਂਸਦ ਡੋਨਾਲਡ ਨੋਰਕ੍ਰਾਸ, ਬ੍ਰੇਨਡਾਨ ਐੱਫ. ਬਾਯਲ, ਬ੍ਰਾਇਨ ਫਿਟਜ਼ਪੈਟ੍ਰਿਕ, ਮੇਰੀ ਗੇ ਸਕਾਨਲੋਨ, ਡੇਬੀ ਡਿੰਗੇਲ ਅਤੇ ਡੇਵਿਡ ਟ੍ਰੋਨ ਦੇ ਦਸਤਖ਼ਤ ਹਨ। ਬੀਤੇ ਕੁਝ ਹਫਤਿਆਂ ਵਿਚ ਅਮਰੀਕਾ ਦੇ 12 ਤੋਂ ਵੱਧ ਸਾਂਸਦ ਭਾਰਤ ਵਿਚ ਜਾਰੀ ਕਿਸਾਨ ਅੰਦੋਲਨ 'ਤੇ ਚਿੰਤਾ ਜ਼ਾਹਰ ਕਰ ਚੁੱਕੇ ਹਨ।

ਨੋਟ- ਹੁਣ ਅਮਰੀਕੀ ਸਾਸਦਾਂ ਨੇ ਵੀ ਕਿਸਾਨ ਅੰਦਲੋਨ ਨੂੰ ਲੈ ਕੇ ਪੋਂਪਿਓ ਨੂੰ ਲਿਖਿਆ ਪੱਤਰ, ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News