ਭਾਰਤੀ ਅਮਰੀਕੀ ਵਿਅਕਤੀ ਪੋਂਜੀ ਘੁਟਾਲੇ ''ਚ ਦੋਸ਼ੀ ਕਰਾਰ
Thursday, Mar 14, 2024 - 12:34 PM (IST)
ਵਾਸ਼ਿੰਗਟਨ (ਭਾਸ਼ਾ) ਭਾਰਤੀ ਮੂਲ ਦੇ ਇਕ ਅਮਰੀਕੀ ਵਿਅਕਤੀ ਨੂੰ ਇਥੋਂ ਦੀ ਅਦਾਲਤ ਦੀ ਜਿਊਰੀ ਨੇ ਪੋਂਜੀ ਘੁਟਾਲੇ ਵਿਚ ਦੋਸ਼ੀ ਠਹਿਰਾਇਆ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਟੈਕਸਾਸ ਵਿੱਚ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਿਹਾ ਹੈ। ਅਦਾਲਤ ਨੇ ਸਿਧਾਰਥ ਜਵਾਹਰ (36) ਨੂੰ ਸਜ਼ਾ ਸੁਣਾਏ ਜਾਣ ਤੱਕ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ।
ਐਫ.ਬੀ.ਆਈ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਵਾਹਰ ਘੁਟਾਲੇ ਦੇ ਮਿਆਮੀ ਪੀੜਤਾਂ ਦੀ ਭਾਲ ਕਰ ਰਹੀ ਹੈ। ਜਵਾਹਰ 'ਤੇ ਲੱਖਾਂ ਡਾਲਰ ਦੀ ਪੋਂਜੀ ਸਕੀਮ ਚਲਾਉਣ ਦਾ ਦੋਸ਼ ਹੈ। ਦੋਸ਼ਾਂ ਅਨੁਸਾਰ,ਜੁਲਾਈ 2016 ਤੋਂ ਦਸੰਬਰ 2023 ਤੱਕ ਜਵਾਹਰ ਨੇ 'ਸਵਿਫਟਰਕ ਨਿਵੇਸ਼ਕਾਂ' ਤੋਂ 35 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਲਏ, ਪਰ ਨਿਵੇਸ਼ਾਂ 'ਤੇ ਲਗਭਗ10 ਮਿਲੀਅਨ ਅਮਰੀਕੀ ਡਾਲਰ ਖਰਚ ਕੀਤੇ। ਇਲਜ਼ਾਮ ਵਿੱਚ ਕਿਹਾ ਗਿਆ ਹੈ ਕਿ ਜਵਾਹਰ ਨੇ ਨਵੇਂ ਨਿਵੇਸ਼ਕਾਂ ਤੋਂ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਪੁਰਾਣੇ ਨਿਵੇਸ਼ਕਾਂ ਦੇ ਪੈਸੇ ਮੋੜਨ ਲਈ ਕੀਤੀ ਅਤੇ ਇਹ ਪੈਸਾ ਨਿੱਜੀ ਐਸ਼ੋ-ਆਰਾਮ ਲਈ ਖਰਚਿਆ, ਜਿਸ ਵਿੱਚ ਪ੍ਰਾਈਵੇਟ ਜੈੱਟਾਂ ਰਾਹੀਂ ਯਾਤਰਾ ਕਰਨਾ, ਲਗਜ਼ਰੀ ਹੋਟਲਾਂ ਵਿੱਚ ਰਹਿਣਾ ਆਦਿ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਸਰਹੱਦ 'ਤੇ 3 ਭਾਰਤੀਆਂ ਸਮੇਤ 4 ਲੋਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਢੰਗ ਨਾਲ US 'ਚ ਦਾਖਲ ਹੋਣ ਦਾ ਦੋਸ਼
ਇਲਜ਼ਾਮ ਵਿੱਚ ਕਿਹਾ ਗਿਆ ਹੈ ਕਿ 2015 ਵਿੱਚ ਜਵਾਹਰ ਨੇ 'ਫਿਲਿਪ ਮੌਰਿਸ ਪਾਕਿਸਤਾਨ' (ਪੀ.ਐਮ.ਪੀ) ਵਿੱਚ ਨਿਵੇਸ਼ਕਾਂ ਦੇ ਜ਼ਿਆਦਾਤਰ ਪੈਸੇ ਦਾ ਨਿਵੇਸ਼ ਕਰਨਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਉਸ ਨੇ ਨਿਵੇਸ਼ਕਾਂ ਦਾ 99 ਪ੍ਰਤੀਸ਼ਤ ਪੈਸਾ ਪੀ.ਐਮ.ਪੀ ਵਿੱਚ ਨਿਵੇਸ਼ ਕੀਤਾ। ਮੁਲਜ਼ਮਾਂ ਨੇ ਨਿਵੇਸ਼ਕਾਂ ਨੂੰ ਪੀ.ਐਮ.ਪੀ ਦੀ ਕੀਮਤ ਵਿੱਚ ਗਿਰਾਵਟ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।