ਅਸਥਾਈ ਵੀਜ਼ੇ 'ਤੇ USA ਗਏ ਭਾਰਤੀ ਨੇ ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ, ਹੁਣ ਭੁਗਤਣੀ ਪਵੇਗੀ ਲੰਬੀ ਸਜ਼ਾ

Tuesday, Feb 06, 2024 - 05:17 PM (IST)

ਅਸਥਾਈ ਵੀਜ਼ੇ 'ਤੇ USA ਗਏ ਭਾਰਤੀ ਨੇ ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ, ਹੁਣ ਭੁਗਤਣੀ ਪਵੇਗੀ ਲੰਬੀ ਸਜ਼ਾ

ਵਾਸ਼ਿੰਗਟਨ (ਭਾਸ਼ਾ)- ਫਲੋਰੀਡਾ ਵਿੱਚ ਇੱਕ ਭਾਰਤੀ-ਅਮਰੀਕੀ ਵਿਅਕਤੀ ਨੇ ਗੈਰ-ਕਾਨੂੰਨੀ ਢੰਗ ਨਾਲ ਨਾਗਰਿਕਤਾ ਹਾਸਲ ਕਰਨ, ਨੈਚੁਰਲਾਈਜ਼ੇਸ਼ਨ ਦੇ ਸਬੂਤਾਂ ਦੀ ਦੁਰਵਰਤੋਂ ਕਰਨ ਅਤੇ ਪਾਸਪੋਰਟ ਅਰਜ਼ੀ ਵਿੱਚ ਗਲਤ ਬਿਆਨ ਦੇਣ ਦਾ ਦੋਸ਼ ਮੰਨ ਲਿਆ ਹੈ। ਫਲੋਰੀਡਾ ਦੇ ਮੱਧ ਜ਼ਿਲ੍ਹੇ ਦੇ ਯੂ.ਐੱਸ. ਅਟਾਰਨੀ ਦੇ ਦਫ਼ਤਰ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ 51 ਸਾਲਾ ਜੈਪ੍ਰਕਾਸ਼ ਨੂੰ 10 ਸਾਲ ਤੱਕ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (ਨੈਚੁਰਲਾਈਜ਼ੇਸ਼ਨ ਸਰਟੀਫਿਕੇਟ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੈ ਜਿਨ੍ਹਾਂ ਨੇ ਅਮਰੀਕੀ ਨਾਗਰਿਕ ਬਣਨ ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।)

ਇਹ ਵੀ ਪੜ੍ਹੋ: ਕੈਨੇਡਾ 'ਚ ਵਸਦੇ ਸਿੱਖਾਂ ਨੇ PM ਟਰੂਡੋ ਨੂੰ ਲਿਖੀ ਚਿੱਠੀ, ਕੰਮ ਵਾਲੀ ਥਾਂ 'ਤੇ ਹੈਲਮੇਟ ਤੋਂ ਦਿੱਤੀ ਜਾਵੇ ਛੋਟ

ਅਦਾਲਤੀ ਰਿਕਾਰਡ ਮੁਤਾਬਕ ਭਾਰਤੀ ਨਾਗਰਿਕ ਗੁਲਵਾੜੀ 2001 'ਚ ਅਸਥਾਈ ਬਿਜ਼ਨੈੱਸ ਵੀਜ਼ੇ 'ਤੇ ਅਮਰੀਕਾ ਆਇਆ ਸੀ। ਅਗਸਤ 2008 ਵਿੱਚ ਆਪਣੀ ਅਮਰੀਕੀ ਨਾਗਰਿਕ ਪਤਨੀ, ਜਿਸ ਨਾਲ ਉਸਨੇ ਇੱਕ ਸਾਲ ਪਹਿਲਾਂ ਵਿਆਹ ਕੀਤਾ ਸੀ, ਨੂੰ ਤਲਾਕ ਦੇਣ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਗੁਲਵਾੜੀ ਨੇ ਇੱਕ ਹੋਰ ਅਮਰੀਕੀ ਨਾਗਰਿਕ ਔਰਤ ਨਾਲ ਵਿਆਹ ਕਰਵਾ ਲਿਆ। ਉਸ ਵਿਆਹ ਦੇ ਆਧਾਰ 'ਤੇ, ਗੁਲਵਾੜੀ ਜੂਨ 2009 ਵਿੱਚ ਅਮਰੀਕਾ ਦਾ ਇੱਕ ਕਾਨੂੰਨੀ ਸਥਾਈ ਨਿਵਾਸੀ ਬਣ ਗਿਆ। 2001 ਵਿੱਚ ਅਮਰੀਕਾ ਆਉਣ ਤੋਂ ਬਾਅਦ ਅਗਸਤ 2009 ਵਿੱਚ ਗੁਲਵਾੜੀ ਨੇ ਪਹਿਲੀ ਵਾਰ ਭਾਰਤ ਦੀ ਯਾਤਰਾ ਕੀਤੀ ਅਤੇ ਅਮਰੀਕਾ ਵਾਪਸ ਆਉਣ ਤੋਂ ਪਹਿਲਾਂ ਇੱਕ ਭਾਰਤੀ ਔਰਤ ਨਾਲ ਵਿਆਹ ਕਰਵਾਇਆ। ਭਾਰਤ ਦੀ ਅਗਲੀ ਫੇਰੀ 'ਤੇ, ਗੁਲਵਾੜੀ ਅਤੇ ਉਸਦੀ ਭਾਰਤੀ ਪਤਨੀ ਨੇ ਜਨਵਰੀ 2011 ਵਿੱਚ ਪੈਦਾ ਹੋਏ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਅਤੇ ਅਗਸਤ 2013 ਵਿੱਚ ਗੁਲਵਾੜੀ ਦਾ ਆਪਣੀ ਅਮਰੀਕੀ ਨਾਗਰਿਕ ਪਤਨੀ ਨਾਲ ਵਿਆਹ ਟੁੱਟ ਗਿਆ।

ਇਹ ਵੀ ਪੜ੍ਹੋ: ਅਮਰੀਕਾ ਇਨ੍ਹਾਂ ਲੋਕਾਂ 'ਤੇ ਲਾਉਣ ਜਾ ਰਿਹੈ ਵੀਜ਼ਾ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਇਸ 'ਚ ਸ਼ਾਮਲ?

ਅਗਲੇ ਸਾਲ, ਗੁਲਵਾੜੀ ਨੇ ਨਾਗਰਿਕਤਾ ਲਈ ਇੱਕ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਉਸਨੇ ਝੂਠ ਬੋਲਿਆ ਕਿ ਉਹ ਕੁਆਰਾ ਹੈ, ਉਸਦਾ ਕੋਈ ਬੱਚਾ ਨਹੀਂ ਹੈ ਅਤੇ ਉਸਨੇ ਕਦੇ ਵੀ ਇੱਕੋ ਸਮੇਂ ਵਿਚ ਇੱਕ ਤੋਂ ਵੱਧ ਲੋਕਾਂ ਨਾਲ ਵਿਆਹ ਨਹੀਂ ਕੀਤਾ। ਉਸ ਅਰਜ਼ੀ ਦੇ ਆਧਾਰ 'ਤੇ, ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੀ ਸਹਾਇਤਾ ਨਾਲ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਵੱਲੋਂ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਕਿ ਗੁਲਵਾੜੀ ਅਗਸਤ 2014 ਵਿੱਚ ਅਮਰੀਕੀ ਨਾਗਰਿਕ ਬਣ ਗਿਆ। ਅਮਰੀਕੀ ਨਾਗਰਿਕਤਾ ਦੇ ਸਬੂਤ ਵਜੋਂ ਧੋਖੇ ਨਾਲ ਪ੍ਰਾਪਤ ਕੀਤੇ ਨੈਚੁਰਲਾਈਜ਼ੇਸ਼ਨ ਸਰਟੀਫਿਕੇਟ ਦੀ ਵਰਤੋਂ ਕਰਦੇ ਹੋਏ ਗੁਲਵਾੜੀ ਨੇ ਅਮਰੀਕੀ ਪਾਸਪੋਰਟ ਲਈ ਅਰਜ਼ੀ ਦਿੱਤੀ, ਇਸ ਵਿਚ ਉਸ ਨੇ ਆਪਣੇ ਭਾਰਤੀ ਜੀਵਨ ਸਾਥੀ ਬਾਰੇ ਜਾਣਕਾਰੀ ਨਹੀਂ ਦਿੱਤੀ। ਵਿਦੇਸ਼ ਵਿਭਾਗ ਨੇ ਗੁਲਵਾੜੀ ਨੂੰ ਇੱਕ ਅਮਰੀਕੀ ਪਾਸਪੋਰਟ ਜਾਰੀ ਕੀਤਾ, ਜਿਸ ਦੀ ਵਰਤੋਂ ਉਸ ਨੇ 3 ਵਾਰ ਅਮਰੀਕਾ ਵਿੱਚ ਮੁੜ ਦਾਖ਼ਲ ਹੋਣ ਲਈ ਕੀਤੀ। ਹਾਲਾਂਕਿ ਉਸਦੀ ਸਜ਼ਾ ਦੀ ਤਾਰੀਖ਼ ਅਜੇ ਤੈਅ ਨਹੀਂ ਕੀਤੀ ਗਈ ਹੈ ਪਰ ਗੁਲਵਾੜੀ ਨੂੰ ਗੈਰ-ਕਾਨੂੰਨੀ ਤੌਰ 'ਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਦੋਸ਼ੀ ਠਹਿਰਾਉਣ ਦੇ ਨਤੀਜੇ ਵਜੋਂ ਸਜ਼ਾ ਸੁਣਾਏ ਜਾਣ 'ਤੇ ਉਸਦੀ ਅਮਰੀਕੀ ਨਾਗਰਿਕਤਾ ਆਪਣੇ ਆਪ ਰੱਦ ਹੋ ਜਾਵੇਗੀ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਲੁਧਿਆਣਾ ਦੇ ਗੁਰਜੀਤ ਸਿੰਘ ਦੇ ਕਤਲ ਮਾਮਲੇ 'ਚ ਇੱਕ ਮੁਲਜ਼ਮ ਕਾਬੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News