ਵਾਸ਼ਿੰਗਟਨ ਵਿਖੇ ਆਯੋਜਿਤ ਹੋਇਆ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼੍ਰਿੰਗਲਾ ਦਾ ਵਿਦਾਇਗੀ ਸਮਾਰੋਹ

01/11/2020 3:37:36 PM

ਵਾਸ਼ਿੰਗਟਨ ਡੀ. ਸੀ.,  (ਰਾਜ ਗੋਗਨਾ)— ਬੀਤੇ ਦਿਨ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼੍ਰਿੰਗਲਾ ਦੀ ਨਿੱਘੀ ਵਿਦਾਇਗੀ ਦਾ ਸਮਾਗਮ 'ਰੇਬਨ ਹਾਊਸ ਆਫਿਸ ਬਿਲਡਿੰਗ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ.' ਵਿਖੇ ਆਯੋਜਿਤ ਕੀਤਾ ਗਿਆ ਹੈ।ਉਹ ਹੁਣੇ ਜਿਹੇ ਹੀ ਵਿਦੇਸ਼ ਸਕੱਤਰ ਭਾਰਤ ਸਰਕਾਰ ਵੱਲੋਂ ਨਿਯੁਕਤ ਹੋਏ ਹਨ। ਵਿਦਾਇਗੀ ਪਾਰਟੀ ਦੇ ਹੋਸਟ ਰਵੀ ਬੱਤਰਾ ਚੇਅਰਮੈਨ ਨੈਸ਼ਨਲ ਐਡਵਾਈਜ਼ਰੀ ਕੌਂਸਲ ਸਾਊਥ ਏਸ਼ੀਅਨ ਅਤੇ ਰੰਜੂ ਬਤਰਾ ਚੇਅਰਮੈਨ 'ਦੀਵਾਲੀ ਫਾਊਂਡੇਸ਼ਨ ਅਮਰੀਕਾ' ਨੇ ਹਰਸ਼ ਵਰਧਨ ਸ਼੍ਰਿੰਗਲਾ ਨੂੰ ਮਿੱਠੇ ਸ਼ਬਦਾਂ ਵਿੱਚ 'ਜੀ ਆਇਆ' ਆਖਿਆ।
PunjabKesari
ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਹ ਉਹੀ ਕਮਰਾ ਹੈ ਜਿਸ ਵਿੱਚ ਅਮਰੀਕਾ ਦੇ ਕਾਨੂੰਨੀ ਸਲਾਹਕਾਰ ਦੇ ਸਾਹਮਣੇ ਕਸ਼ਮੀਰ ਮੁੱਦੇ ਦੇ ਸਬੰਧੀ ਤੱਥ ਪੇਸ਼ ਕੀਤੇ ਗਏ ਸਨ। ਅਸੀਂ ਕਦੇ ਵੀ ਆਪਣੀ ਈਮਾਨਦਾਰੀ ਨਾਲ ਸਮਝੌਤਾ ਨਹੀਂ ਕਰਾਂਗੇ। ਜਿਵੇਂ ਮੈਂ ਭਾਰਤ ਜਾ ਰਿਹਾ ਹਾਂ, ਮੈਂ ਹਮੇਸ਼ਾ ਭਾਰਤੀ ਪ੍ਰਵਾਸੀਆਂ ਨੂੰ ਯਾਦ ਕਰਾਂਗਾ। ਉਨ੍ਹਾਂ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਅਮਰੀਕਾ ਵਿੱਚ ਆਇਆ ਸੀ, ਜੋ ਪਿਆਰ ਮੈਨੂੰ ਭਾਈਚਾਰੇ ਅਤੇ ਅਮਰੀਕਾ ਦੇ ਪ੍ਰਬੰਧਕਾਂ ਨੇ ਦਿੱਤਾ ਹੈ ,ਉਸ ਨੂੰ ਮੈਂ ਕਦੇ ਨਹੀਂ ਭੁਲਾ ਸਕਦਾ ਸਗੋਂ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।
PunjabKesari
ਹਰਸ਼ ਵਰਧਨ ਸ਼੍ਰਿੰਗਲਾ ਨੇ ਰੰਜੂ ਬੱਤਰਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੀਵਾਲੀ ਟਿਕਟ ਨੂੰ ਜਾਰੀ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਉੱਥੇ ਉਨ੍ਹਾਂ ਕਮਿਊਨਿਟੀ ਕਾਰਕੁੰਨ ਸੁਨੀਲ ਸਿੰਘ, ਬਾਨਿਵ, ਜਰਨਲਿਸਟ ਲਲਿਤ ਝਾਅ ਅਤੇ ਨੇੜੇ ਦੇ ਮਿੱਤਰ ਜਰਨਲਿਸਟ ਤੇਜਿੰਦਰ ਸਿੰਘ ਦੇ ਨਾਵਾਂ ਦਾ ਖਾਸ ਜ਼ਿਕਰ ਕੀਤਾ।ਪੀਟਰ ਕਿੰਗ ਨਿਊਯਾਰਕ ਨੇ ਉਤੇਜਿਤ ਲੋਕਤੰਤਰ ਦੀ ਸ਼ਲਾਘਾ ਕੀਤੀ ਅਤੇ ਭਾਈਚਾਰੇ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਬਰਾਂਡ  ਸ਼ਰਮਨ ਨੇ ਕਿਹਾ ਭਾਰਤ-ਅਮਰੀਕਾ ਦੇ ਰਿਸ਼ਤੇ ਬਹੁਤ ਮਜ਼ਬੂਤ ਹਨ, ਜੋ ਲੋਕਤੰਤਰ ਦੀ ਕਦਰ ਕਰਦੇ ਹਨ। ਰਾਜਾ ਤੇ ਉੱਘੇ ਅਟਾਰਨੀ ਰਵੀ ਬਤਰਾ ਨੇ ਹਾਜ਼ਰੀਨ ਦੇ ਸਬਰ ਅਤੇ ਚੁੱਪੀ ਵਜੋਂ ਵਿਚਰਨ ਤੇ ਸੁਣਨ ਸਬੰਧੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੀਆਂ ਉੱਘੀਆਂ ਸਖਸ਼ੀਅਤਾਂ ਸ਼ਾਮਲ ਸਨ।


Related News